ਪ੍ਰਦੂਸ਼ਣ: ਦਿੱਲੀ-ਐੱਨਸੀਆਰ ਵਿੱਚ ਜੀਆਰਏਪੀ ਤਹਿਤ ਪਾਬੰਦੀਆਂ ਮੁੜ ਲਾਗੂ
07:17 AM Jan 04, 2025 IST
ਨਵੀਂ ਦਿੱਲੀ, 3 ਜਨਵਰੀ
ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ’ਚ ਹੋਏ ਵਾਧੇ ਕਾਰਨ ਕੇਂਦਰ ਨੇ ਜੀਆਰਏਪੀ ਦੇ ਤਹਿਤ ਤੀਜੇ ਗੇੜ ਦੀਆਂ ਪਾਬੰਦੀਆਂ ਸ਼ੁੱਕਰਵਾਰ ਨੂੰ ਮੁੜ ਲਾਗੂ ਕਰ ਦਿੱਤੀਆਂ ਹਨ। ਇਨ੍ਹਾਂ ਹੁਕਮਾਂ ’ਚ ਕਿਹਾ ਗਿਆ ਹੈ ਕਿ ਦਿੱਲੀ ਵਿੱਤ ਹਵਾ ਪ੍ਰਦੂਸ਼ਣ ਦਾ ਪੱਧਰ ਫਿਰ ਵਧ ਗਿਆ ਹੈ। 24 ਘੰਟਿਆਂ ’ਚ ਔਸਤ ਹਵਾ ਗੁਣਵੱਤਾ ਸੂਚਕਅੰਕ ਸ਼ਾਮ ਚਾਰ ਵਜੇ ਤੱਕ 371 ਰਿਹਾ। ਭਾਰਤੀ ਮੌਸਮ ਵਿਭਾਗ ਅਨੁਸਾਰ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਣ ਦਾ ਖਦਸ਼ਾ ਹੈ। ਦਿੱਲੀ-ਐੱਨਸੀਆਰ ’ਚ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਰਣਨੀਤੀ ਬਣਾਉਣ ਤਹਿਤ ਹੀ ਜ਼ਿੰਮੇਵਾਰ ਹਵਾ ਗੁਣਵੱਤਾ ਪ੍ਰਬੰਧਕ ਕਮਿਸ਼ਨ ਨੇ ਅਧਿਕਾਰੀਆਂ ਨੂੰ ਸਥਿਤੀ ਹੋਰ ਵਿਗੜਨ ਤੋਂ ਰੋਕਣ ਲਈ ਤੀਜੇ ਗੇੜ ਦੇ ਤਹਿਤ ਨਿਰਧਾਰਿਤ ਰੋਕਾਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
Advertisement
Advertisement