For the best experience, open
https://m.punjabitribuneonline.com
on your mobile browser.
Advertisement

ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਿਆ: ਕੇਜਰੀਵਾਲ

10:35 PM Jun 23, 2023 IST
ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਘਟਿਆ  ਕੇਜਰੀਵਾਲ
Advertisement

ਮਨਧੀਰ ਸਿੰਘ ਦਿਓਲ

Advertisement

ਨਵੀਂ ਦਿੱਲੀ, 5 ਜੂਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਕਾਸ ਦੀ ਰਫ਼ਤਾਰ ਘੱਟ ਨਹੀਂ ਹੋਈ ਹੈ ਪਰ ਕੌਮੀ ਰਾਜਧਾਨੀ ਵਿੱਚ ਪਿਛਲੇ ਅੱਠ ਸਾਲਾਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਥੱਲੇ ਆਇਆ ਹੈ। ਉਨ੍ਹਾਂ ਵਾਤਾਵਰਨ ਦਿਵਸ ਮੌਕੇ ਤਿਆਗਰਾਜ ਸਟੇਡੀਅਮ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਐੱਨਸੀਆਰ ਵਿੱਚ ਦਰੱਖਤਾਂ ਹੇਠ ਰਕਬਾ ਵਧ ਕੇ 23 ਫ਼ੀਸਦ ਹੋ ਗਿਆ ਹੈ, ਜੋ ਕਿ ਸਾਲ 2013 ਵਿੱਚ 20 ਫ਼ੀਸਦੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੀਐਮ 2.5 ਅਤੇ ਪੀਐਮ 10 ਦੇ ਪੱਧਰ 2016 ਦੇ ਅੰਕੜਿਆਂ ਦੇ ਮੁਕਾਬਲੇ 2022 ਵਿੱਚ 30 ਪ੍ਰਤੀਸ਼ਤ ਤੱਕ ਡਿੱਗ ਗਏ। ਉਨ੍ਹਾਂ ਕਿਹਾ ਕਿ ਆਮ ਧਾਰਨਾ ਹੈ ਕਿ ਜਦੋਂ ਵੀ ਵਿਕਾਸ ਹੁੰਦਾ ਹੈ ਤਾਂ ਇਸ ਨਾਲ ਦਰੱਖਤਾਂ ਦੀ ਕਟਾਈ ਅਤੇ ਸੜਕਾਂ ਦੇ ਨਿਰਮਾਣ ਕਾਰਨ ਪ੍ਰਦੂਸ਼ਣ ਵਧਦਾ ਹੈ ਪਰ ਦਿੱਲੀ ਵਿੱਚ ਪਿਛਲੇ ਅੱਠ ਸਾਲਾਂ ਦੌਰਾਨ ਵਿਕਾਸ ਦੀ ਰਫ਼ਤਾਰ ਮੱਠੀ ਨਹੀਂ ਪਈ, ਸਗੋਂ ਐੱਨਸੀਆਰ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਕੇਜਰੀਵਾਲ ਨੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ 2016 ਵਿੱਚ ਪ੍ਰਦੂਸ਼ਣ ਦਾ ਪੱਧਰ 26 ਦਿਨ ਬੇਹੱਦ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਸੀ, ਜਦਕਿ 2022 ਵਿੱਚ ਅਜਿਹਾ ਸਿਰਫ਼ ਛੇ ਦਿਨ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਦਰੱਖਤਾਂ ਹੇਠ ਰਕਬਾ ਵਧਣ ਕਾਰਨ ਪ੍ਰਦੂਸ਼ਣ ਘਟਿਆ ਹੈ।

ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ 10 ਸਾਲਾਂ ਦੌਰਾਨ ਤਿੰਨ ਫ਼ੀਸਦੀ ਹਰਿਆਲੀ ਵਾਲਾ ਖੇਤਰ ਵਧਿਆ ਹੈ। ਉਨ੍ਹਾਂ ਕਿਹਾ ਕਿ ਸਾਲ 2013 ਵਿੱਚ ਦਿੱਲੀ ਦੇ ਕੁੱਲ ਰਕਬੇ ਦੇ 20 ਫੀਸਦੀ ‘ਤੇ ਦਰੱਖਤ ਸਨ ਤੇ ਅੱਜ ਇਹ ਰਕਬਾ 23 ਫੀਸਦੀ ਹੋ ਗਿਆ ਹੈ। ਇਸ ਵਾਰ ਵੀ ਦਿੱਲੀ ਸਰਕਾਰ ਨੇ ਦਿੱਲੀ ਵਾਸੀਆਂ ਨਾਲ ਮਿਲ ਕੇ ਪੂਰੀ ਦਿੱਲੀ ਵਿੱਚ 52 ਲੱਖ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ, ”ਅਕਸਰ ਅਸੀਂ ਦੇਖਦੇ ਹਾਂ ਕਿ ਸਰਕਾਰੀ ਪ੍ਰੋਗਰਾਮਾਂ ਵਿੱਚ ਰੁੱਖ ਲਗਾਏ ਜਾਂਦੇ ਹਨ। ਬਾਅਦ ਵਿੱਚ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ ਦਸ ਦਿਨਾਂ ਵਿੱਚ ਦਰੱਖਤ ਮਰ ਗਿਆ। ਅਸੀਂ ਇਹ ਵੀ ਦੇਖਦੇ ਹਾਂ ਕਿ ਪੌਦਿਆਂ ਦੀ ਬਚਣ ਦੀ ਦਰ ਨੂੰ ਕਿਵੇਂ ਵਧਾਇਆ ਜਾਵੇ। ਉਦਾਹਰਨ ਵਜੋਂ ਨਵੀਂ ਸੜਕ ਬਣਾਉਣ ਲਈ ਦਰੱਖਤ ਕੱਟਣੇ ਪੈਣਗੇ। ਇਸੇ ਲਈ ਅਸੀਂ ਰੁੱਖਾਂ ਦੀ ਟਰਾਂਸਪਲਾਂਟੇਸ਼ਨ ਨੀਤੀ ਬਣਾਈ ਹੈ।”

ਮੁੱਖ ਮੰਤਰੀ ‘ਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼

ਭਾਜਪਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿਆਗਰਾਜ ਸਟੇਡੀਅਮ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਕਰਵਾਏ ਸਮਾਰੋਹ ਵਿੱਚ ਕੌਮੀ ਗੀਤ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਭਾਜਪਾ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਟਿੱਪਣੀਕਾਰ ਸਾਰਿਆਂ ਨੂੰ ਰਾਸ਼ਟਰੀ ਗੀਤ ਲਈ ਖੜ੍ਹੇ ਹੋਣ ਲਈ ਕਹਿੰਦਾ ਹੈ। ਇਸ ਐਲਾਨ ਤੋਂ ਤੁਰੰਤ ਬਾਅਦ ਕੇਜਰੀਵਾਲ ਉੱਠ ਕੇ ਮੈਦਾਨ ਤੋਂ ਚਲੇ ਗਏ। ਟਿੱਪਣੀਕਾਰ ਝੱਟ ਕਹਿੰਦਾ ਹੈ ਕਿ ਕੇਜਰੀਵਾਲ ਨੂੰ ਰੁਝੇਵਿਆਂ ਕਾਰਨ ਜਾਣਾ ਪਿਆ। ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਕਿਹਾ, ”ਜਿਹੜਾ ਰਾਸ਼ਟਰੀ ਗੀਤ ਲਈ 52 ਸੈਕਿੰਡ ਤੱਕ ਖੜ੍ਹਾ ਨਹੀਂ ਹੋ ਸਕਦਾ ਉਹ ਸਾਡੇ ਰਾਸ਼ਟਰੀ ਝੰਡੇ ਅਤੇ ਦੇਸ਼ ਲਈ ਕਿਵੇਂ ਖੜ੍ਹਾ ਹੋਵੇਗਾ? ਅੱਜ ਦਿੱਲੀ ਵਿੱਚ ਅਜਿਹਾ ਹੀ ਹੋਇਆ।” ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਕਿ ਰਾਸ਼ਟਰੀ ਗੀਤ ਦਾ ਐਲਾਨ ਕੀਤਾ ਗਿਆ ਸੀ। ਹਰ ਕੋਈ ਰਾਸ਼ਟਰੀ ਗੀਤ ਦੇ ਸਨਮਾਨ ਵਿੱਚ ਖੜ੍ਹਾ ਸੀ ਪਰ ਕੇਜਰੀਵਾਲ ਨਹੀਂ ਰੁਕੇ।” ਭਾਜਪਾ ਤੇ ਕੁਝ ਹੋਰਾਂ ਨੇ ਉਸ ਨੂੰ ਰਾਸ਼ਟਰੀ ਗੀਤ ਦੇ ਅਪਮਾਨ ਲਈ ਦੋਸ਼ੀ ਠਹਿਰਾਇਆ ਹੈ। ਉਸ ਪ੍ਰੋਗਰਾਮ ਦਾ 37 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਪਰ ਅਜੇ ਤੱਕ ਇਸ ਬਾਰੇ ‘ਆਪ’ ਨੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਹੈ।

Advertisement
Advertisement
Advertisement
×