ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਦੂਸ਼ਣ ਮਾਮਲਾ: ਐੱਲਜੀ ਨੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖਿਆ

07:41 AM Oct 15, 2023 IST
featuredImage featuredImage

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਦੇ ਉਪ ਰਾਜਪਾਲ ਵਨਿੈ ਕੁਮਾਰ ਸਕਸੈਨਾ ਨੇ ਅੱਜ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਪਰਾਲੀ ਸਾੜੇ ਜਾਣ ਅਤੇ ਪ੍ਰਦੂਸ਼ਣ ਬਾਰੇ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਕਿਹਾ, “ਮੈਂ ਤੁਹਾਨੂੰ ਸਾਰੇ ਸਰੋਤਾਂ ਨੂੰ ਇਕੱਠਾ ਕਰਨ ਅਤੇ ਕਿਸਾਨਾਂ ਨੂੰ ਇਸ ਮਾਰੂ ਖ਼ਤਰੇ ਨੂੰ ਹਰਾਉਣ ਵਿੱਚ ਸਹਿਯੋਗੀ ਬਣਾਉਣ ਦੀ ਅਪੀਲ ਕਰਦਾ ਹਾਂ।” ਮੁੱਖ ਮੰਤਰੀਆਂ ਮਨੋਹਰ ਲਾਲ ਖੱਟਰ ਅਤੇ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਪੱਤਰ ਵਿੱਚ ਸਕਸੈਨਾ ਨੇ ਲਿਖਿਆ, “ਦਿੱਲੀ ਵਿੱਚ ਸਾਰੇ ਭਾਈਵਾਲਾਂ ਦੇ ਨਾਲ ਅਸੀਂ ਇਹ ਯਕੀਨੀ ਬਣਾਉਣ ਲਈ ਸਾਰੇ ਕਦਮ ਚੁੱਕ ਰਹੇ ਹਾਂ ਕਿ ਵਾਹਨਾਂ ਦੇ ਨਿਕਾਸ ਅਤੇ ਸੜਕਾਂ / ਫੁੱਟਪਾਥਾਂ ਤੋਂ ਧੂੜ ਵਰਗੇ ਹਵਾ ਪ੍ਰਦੂਸ਼ਣ ਦੇ ਸਥਾਨਕ ਕਾਰਨਾਂ ਨੂੰ ਪੂਰੀ ਤਰ੍ਹਾਂ ਹੱਲ ਕੀਤਾ ਜਾਵੇ।’’ ਉਨ੍ਹਾਂ ਦਿੱਲੀ ਦੇ ਦੋ ਕਰੋੜ ਲੋਕਾਂ ਦੀ ਸਿਹਤ ਦਾ ਫਿਕਰ ਕਰਦੇ ਹੋਏ ਕਿਹਾ ਕਿ ਕੌਮੀ ਰਾਜਧਾਨੀ ’ਚ ਕੌਮੀ ਤੇ ਕੌਮਾਂਤਰੀ ਪੱਧਰ ਦੇ ਅਦਾਰੇ ਹਨ। ਇੱਥੇ ਲੱਖਾਂ ਸੈਲਾਨੀ ਆਉਂਦੇ ਹਨ। ਅਹਿਮ ਅਦਾਰਿਆਂ ਸਮੇਤ ਵਿਦੇਸ਼ੀ ਦੂਤਾਵਾਸ, ਸੁਪਰੀਮ ਕੋਰਟ, ਸੰਸਦ ਇੱਥੇ ਹਨ ਤੇ ਸੰਮੇਲਨ, ਸਮਾਗਮ ਹੁੰਦੇ ਰਹਿੰਦੇ ਹਨ। ਸਭ ਲੋਕ ਪ੍ਰਦੂਸ਼ਣ ਦਾ ਸ਼ਿਕਾਰ ਹੁੰਦੇ ਹਨ ਜਦੋਂ ਕਿ ਇਸ ’ਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ 2022 ਦੌਰਾਨ ਅਕਤੂਬਰ ਨਵੰਬਰ ’ਚ ਪਰਾਲੀ ਦੇ ਧੂੰਏਂ ਦਾ ਅਨੁਪਾਤ 19 ਫ਼ੀਸਦ ਰਿਹਾ ਸੀ। ਉਨ੍ਹਾਂ ਯਾਦ ਕਰਵਾਇਆ ਕਿ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਅੱਗੋਂ ਅਜਿਹਾ ਨਹੀਂ ਹੋਣ ਦਾ ਭਰੋਸਾ ਦਿੱਤਾ ਸੀ।

Advertisement

Advertisement