For the best experience, open
https://m.punjabitribuneonline.com
on your mobile browser.
Advertisement

ਰਾਜਧਾਨੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪੁੱਜਿਆ

08:01 AM Nov 07, 2024 IST
ਰਾਜਧਾਨੀ ’ਚ ਪ੍ਰਦੂਸ਼ਣ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪੁੱਜਿਆ
ਨਵੀਂ ਦਿੱੱਲੀ ਵਿੱਚ ਬੁੱਧਵਾਰ ਨੂੰ ਧੁਆਂਖੀ ਧੁੰਦ ਦੌਰਾਨ ਵ੍ਹੀਲਚੇਅਰ ’ਤੇ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਰਾਹਗੀਰ। -ਫੋਟੋ: ਰਾਇਟਰਜ਼
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਨਵੰਬਰ
ਰਾਸ਼ਟਰੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਬੁੱਧਵਾਰ ਨੂੰ ਸਵੇਰੇ 9 ਵਜੇ 356 ਏਅਰ ਕੁਆਲਿਟੀ ਇੰਡੈਕਸ ਪੱਧਰ ’ਤੇ ਰਿਕਾਰਡ ਕੀਤਾ ਗਿਆ ਅਤੇ ਇਸ ਨੂੰ ‘ਬਹੁਤ ਖਰਾਬ’ ਸ਼੍ਰੇਣੀ ਅਧੀਨ ਮੰਨਿਆ ਜਾਂਦਾ ਹੈ। ਦਿੱਲੀ ਦਾ ਏਕਿਊਆਈ ਸ਼ੁੱਕਰਵਾਰ ਤੱਕ ‘ਬਹੁਤ ਖਰਾਬ’ ਰਹਿਣ ਦੀ ਉਮੀਦ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ, ਦਿੱਲੀ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਸਥਾਨ ਬਵਾਨਾ, ਮੁੰਡਕਾ, ਵਜ਼ੀਰਪੁਰ ਅਤੇ ਐੱਨਐੰਸਟੀਆਈ ਦਵਾਰਕਾ ਸਨ, ਜਿਨ੍ਹਾਂ ਵਿੱਚ ‘ਗੰਭੀਰ’ ਸ਼੍ਰੇਣੀ ਵਿੱਚ ਹਵਾ ਦੀ ਗੁਣਵੱਤਾ ਦੀ ਰਿਪੋਰਟ ਕੀਤੀ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਦੇ ਐਲਾਨ ਮੁਤਾਬਕ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਦਾ ਮੁਕਾਬਲਾ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਰਾਜਧਾਨੀ ਵਿੱਚ ਬੁੱਧਵਾਰ ਤੋਂ ਕੂੜੇ ਨੂੰ ਖੁੱਲ੍ਹੇਆਮ ਸਾੜਨ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਗਈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ, ਸਵੇਰੇ 7.30 ਵਜੇ ਤੱਕ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 358 ਸੀ। ਬਵਾਨਾ (412), ਮੁੰਡਕਾ (419), ਐੱਨਐੱਸਆਈ ਟੀਮ ਦਵਾਰਕਾ (447) ਤੇ ਵਜ਼ੀਰਪੁਰ (421) ਵਰਗੇ ਖੇਤਰਾਂ ਵਿੱਚ ‘ਗੰਭੀਰ’ ਪੱਧਰਾਂ ਨੂੰ ਦਰਸਾਉਂਦਾ ਹੈ।
ਜ਼ਿਆਦਾਤਰ ਹੋਰ ਖੇਤਰਾਂ ਵਿੱਚ ਏਕਿਊਆਈ ਪੱਧਰ 300 ਤੋਂ ਉੱਪਰ ਦਰਜ ਕੀਤਾ ਗਿਆ, ਜਿਸ ਵਿੱਚ ਅਲੀਪੁਰ (372), ਅਸ਼ੋਕ ਵਿਹਾਰ (398), ਬੁਰਾੜੀ ਕਰਾਸਿੰਗ (370), ਜਹਾਂਗੀਰਪੁਰੀ (398), ਆਈਜੀਆਈ ਹਵਾਈ ਅੱਡਾ (347), ਨਿਊ ਮੋਤੀ ਬਾਗ (381), ਆਰਕੇ ਪੁਰਮ (373), ਦਿਲਸ਼ਾਦ ਗਾਰਡਨ (358), ਡੀਟੀਯੂ (355, ਉੱਤਰੀ ਕੈਂਪਸ ਡੀਯੂ (373), ਸਿਰੀ ਫੋਰਟ (341), ਜਵਾਹਰ ਲਾਲ ਨਹਿਰੂ ਸਟੇਡੀਅਮ (315), ਨਜ਼ਫ਼ਗੜ੍ਹ (354) ਅਤੇ ਪੰਜਾਬੀ ਬਾਗ (388) ਸਨ। ਇਸ ਦੌਰਾਨ ਕਾਲਿੰਦੀ ਕੁੰਜ ਵਿੱਚ ਯਮੁਨਾ ਨਦੀ ’ਤੇ ਸੰਘਣੀ, ਜ਼ਹਿਰੀਲੀ ਝੱਗ ਤੈਰਦੀ ਹੋਈ ਪਾਈ ਗਈ, ਅਤੇ ਨਦੀ ਵਿੱਚ ਪ੍ਰਦੂਸ਼ਣ ਦਾ ਪੱਧਰ ਉੱਚਾ ਹੁੰਦਾ ਜਾ ਰਿਹਾ ਹੈ।
ਪ੍ਰਦੂਸ਼ਣ ਫੈਲਾਉਣ ਵਾਲੇ ਨਿਰਮਾਣ ਸਥਾਨਾਂ, ਵਾਹਨਾਂ ਅਤੇ ਉਦਯੋਗਾਂ ’ਤੇ ਸਖ਼ਤ ਜ਼ੁਰਮਾਨੇ ਲਗਾਏ ਗਏ ਹਨ ਜਦੋਂ ਕਿ ਸੜਕ ਦੀ ਧੂੜ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਲਗਪਗ 600 ਮਕੈਨੀਕਲ ਰੋਡ-ਸਵੀਪਿੰਗ ਮਸ਼ੀਨਾਂ, ਪਾਣੀ ਦੇ ਛਿੜਕਾਅ, ਅਤੇ ਐਂਟੀ-ਸਮੋਗ ਗਨ ਪੂਰੇ ਐੱਨਸੀਆਰ ਵਿੱਚ ਤਾਇਨਾਤ ਹਨ।

Advertisement

ਐੱਨਸੀਆਰ ਵਿੱਚ ਵੀ ਪ੍ਰਦੂਸ਼ਣ ਦੀ ਹਾਲਤ ਮਾੜੀ

ਫਰੀਦਾਬਾਦ (ਪੱਤਰ ਪ੍ਰੇਰਕ):

Advertisement

ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵੀ ਪ੍ਰਦੂਸ਼ਣ ਦੀ ਹਾਲਤ ਮਾੜੀ ਸੀ। ਇਸ ਦੌਰਾਨ ਫਰੀਦਾਬਾਦ 234, ਗੁਰੂਗ੍ਰਾਮ 304, ਗਾਜ਼ੀਆਬਾਦ 276, ਗ੍ਰੇਟਰ ਨੋਇਡਾ 274 ਅਤੇ ਨੋਇਡਾ 266 ਸੀ। ਹਾਲਾਂ ਕਿ ਇੱਥੇ ਦਿੱਲੀ ਵਰਗੀ ਮਾੜੀ ਹਾਲਤ ਨਹੀਂ ਹੈ ਪਰ ਫਿਰ ਵੀ ਦਮੇ ਦੇ ਮਰੀਜ਼ਾਂ ਅਤੇ ਬੱਚਿਆਂ ਵਿੱਚ ਪ੍ਰਦੂਸ਼ਣ ਕਾਰਨ ਸਿਹਤ ਪੱਖੋਂ ਨੁਕਸਾਨ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ।

ਸਨਅਤੀ ਇਕਾਈਆਂ ਦੇ ਨਿਰੀਖਣ ਲਈ 58 ਟੀਮਾਂ ਕਾਇਮ

ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਵਾਤਾਵਰਨ ਵਿਭਾਗ, ਡੀਪੀਸੀਸੀ, ਡੀਐੱਸਆਈਆਈਡੀਸੀ ਅਤੇ ਐੱਮਸੀਡੀ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਉਦਯੋਗਿਕ ਇਕਾਈਆਂ ਦੇ ਨਿਰੰਤਰ ਨਿਰੀਖਣ ਲਈ ਡੀਪੀਸੀਸੀ ਅਤੇ ਡੀਐੱਸਆਈਆਈਡੀਸੀ ਦੀਆਂ 58 ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਦਯੋਗਿਕ ਰਹਿੰਦ-ਖੂੰਹਦ ਦੇ ਸਹੀ ਨਿਪਟਾਰੇ ਦੀ ਨਿਗਰਾਨੀ ਕਰਨ ਲਈ 3 ਵਿਭਾਗਾਂ ਦੀਆਂ 191 ਗਸ਼ਤ ਟੀਮਾਂ ਦਿੱਲੀ ਭਰ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। 1901 ਦਿੱਲੀ ਦੀਆਂ ਸਨਅਤੀ ਇਕਾਈਆਂ ਨੂੰ ਪੀਐੱਨਜੀ ਵਿੱਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਦਯੋਗਿਕ ਇਕਾਈਆਂ ਵੱਲੋਂ ਵਾਤਾਵਰਨ ਨਿਯਮਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement
Author Image

joginder kumar

View all posts

Advertisement