For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ

07:52 AM May 25, 2024 IST
ਲੋਕ ਸਭਾ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ
ਪੋਲਿੰਗ ਬੂਥਾਂ ਲਈ ਈਵੀਐੱਮ ਮਸ਼ੀਨਾਂ ਲੈ ਕੇ ਰਵਾਨਾ ਹੁੰਦੇ ਹੋਏ ਅਧਿਕਾਰੀ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਮਈ
ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਕੁਰੂਕਸ਼ੇਤਰ ਲੋਕ ਸਭਾ ਵਿਚ ਵੋਟਾਂ ਪਾਉਣ ਲਈ ਪੋਲਿੰਗ ਪਾਰਟੀਆਂ ਨੂੰ ਈਵੀਐੱਮ ਮਸ਼ੀਨਾਂ, ਵੀਵੀਪੀਏਟੀ, ਕੰਟਰੋਲ ਆਦਿ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕੋਈ ਸ਼ਰਾਰਤੀ ਤੱਤ ਜਾਂ ਸਿਆਸੀ ਪਾਰਟੀ ਆਪਣੇ ਪ੍ਰਭਾਵ ਕਾਰਨ ਚੋਣ ਡਿਊਟੀ ’ਤੇ ਜਾ ਰਹੀ ਪੋਲਿੰਗ ਪਾਰਟੀ ਦੇ ਕੰਮ ਵਿਚ ਕਿਸੇ ਤਰ੍ਹਾਂ ਦਾ ਵਿਘਨ ਪਾਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਦੀ ਪਹਿਲੀ ਤੇ ਦੂਜੀ ਰੈਂਡਮਾਈਜੇਸ਼ਨ ਤੇ ਸਿਖਲਾਈ ਦੀ ਪ੍ਰਕਿਰਿਆ ਕੀਤੀ ਗਈ ਹੈ ਤੇ ਇਹ ਸਾਰੀਆਂ ਪਾਰਟੀਆਂ ਆਪੋ-ਆਪਣੇ ਪੋਲਿੰਗ ਕੇਂਦਰਾਂ ਲਈ ਰਵਾਨਾ ਹੋ ਗਈਆਂ ਹਨ। ਚੋਣਾਂ ਲਈ ਸਭ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਜੇ ਪੋਲਿੰਗ ਬੂਥ ਅੰਦਰ ਕਿਸੇ ਵਿਅਕਤੀ ਦਾ ਵਤੀਰਾ ਚੰਗਾ ਨਹੀਂ ਜਾਂ ਉਹ ਪ੍ਰੀਜ਼ਾਈਡਿੰਗ ਅਫਸਰ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਤਾਇਨਾਤ ਪੁਲੀਸ ਮੁਲਾਜ਼ਮ ਵੱਲੋਂ ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਬੈਲਟ ਪੇਪਰ ਜਾਂ ਈ ਵੀ ਐਮ ’ਤੇ ਸਰਕਾਰੀ ਨਿਸ਼ਾਨ ਨੂੰ ਧੋਖੇ ਨਾਲ ਨਸ਼ਟ ਕਰਨ ’ਤੇ ਦੋ ਸਾਲ ਦੀ ਸਜ਼ਾ ਹੋ ਸਕਦੀ ਹੈ।
ਨਰਾਇਣਗੜ੍ਹ (ਫਰਿੰਦਰ ਪਾਲ ਗੁਲੀਆਣੀ): ਲੋਕ ਸਭਾ ਆਮ ਚੋਣਾਂ ਦੇ ਮੱਦੇਨਜ਼ਰ ਅੱਜ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ ਏਆਰਓ ਅਤੇ ਐੱਸਡੀਐੱਮ ਯਸ਼ ਜਾਲੂਕਾ ਨੇ ਪੋਲਿੰਗ ਪਾਰਟੀਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 25 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਲੋਕ ਸਭਾ ਆਮ ਚੋਣਾਂ-2024 ਵਿੱਚ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ 211 ਬੂਥਾਂ ’ਤੇ 190957 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਸ ਵਿੱਚ 100924 ਪੁਰਸ਼ ਅਤੇ 90023 ਮਹਿਲਾ ਵੋਟਰ ਹਨ। ਨਰਾਇਣਗੜ੍ਹ ਵਿਧਾਨ ਸਭਾ ਹਲਕੇ ਲਈ ਬੀਪੀਐੱਸ ਪਲੈਨੀਟੇਰੀਅਮ ਅੰਬਾਲਾ ਛਾਉਣੀ ਵਿੱਚ ਸਟਰਾਂਗ ਰੂਮ ਬਣਾਇਆ ਗਿਆ ਹੈ, ਜਿੱਥੇ ਅੱਜ ਪੋਲਿੰਗ ਪਾਰਟੀਆਂ ਨੂੰ ਈਵੀਐੱਮ/ਵੀਵੀਪੀਏਟੀ ਆਦਿ ਚੋਣ ਸਮੱਗਰੀ ਦਿੱਤੀ ਗਈ ਹੈ। ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਨ ਵੱਲੋਂ ਵੋਟਰ ਹੈਲਪਲਾਈਨ ਨੰਬਰ 1950 ਵੀ ਜਾਰੀ ਕੀਤਾ ਗਿਆ ਹੈ।

Advertisement

ਬੂਥਾਂ ’ਤੇ ਭਾਰੀ ਸੁਰੱਖਿਆ ਬਲ ਤਾਇਨਾਤ

ਜ਼ਿਲ੍ਹਾ ਚੋਣ ਅਧਿਕਾਰੀ ਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਆਮ ਚੋਣਾਂ 2024 ਲਈ ਕੁਰੂਕਸ਼ੇਤਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 25 ਮਈ ਨੂੰ ਵੋਟਾਂ ਪੈਣਗੀਆਂ। ਇਸ ਖੇਤਰ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ 810 ਬੂਥਾਂ ’ਤੇ 7 ਲੱਖ 66 ਹਜ਼ਾਰ 977 ਵੋਟਰ ਆਪਣੀ ਵੋਟ ਪਾਉਣਗੇ। ਇਨ੍ਹਾਂ ਸਾਰੇ ਬੂਥਾਂ ’ਤੇ 3888 ਪੋਲਿੰਗ ਸਟਾਫ, 1440 ਪੁਲੀਸ ਮਲਾਜ਼ਮ, 948 ਹੋਮ ਗਾਰਡ ਤੇ 4 ਸੀਏਪੀਐੱਫ ਦੇ ਜਵਾਨਾਂ ਨੇ ਕਮਾਨ ਸੰਭਾਲ ਲਈ ਹੈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਕਰਾਉਣ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਪਹਿਲਾਂ ਏਆਰਓ ਨਸੀਬ ਕੁਮਾਰ, ਸੁਰਿੰਦਰ ਪਾਲ, ਅਮਨ ਕੁਮਾਰ, ਨਰਿੰਦਰ ਕੁਮਾਰ ਐੱਸਡੀਐੱਮ ਨੇ ਪੋਲਿੰਗ ਸਟਾਫ ਨੂੰ ਹੀ ਈਵੀਐੱਮ, ਵੀਵੀ ਪੈਟ ਤੇ ਹੋਰ ਸਾਮਾਨ ਵੰਡਿਆ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਸਫਲ ਬਣਾਉਣ ਲਈ 63 ਮਾਈਕਰੋ ਅਬਜ਼ਰਵਰ, 24 ਜ਼ੋਨਲ ਮੈਜਿਸਟਰੇਟ ਤੇ 67 ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ 19 ਪੈਟਰੋਲਿੰਗ ਪਾਰਟੀਆਂ ਹਰ ਗਤੀਵਿਧੀ ’ਤੇ ਨਜ਼ਰ ਰੱਖਣਗੀਆਂ।

Advertisement
Author Image

joginder kumar

View all posts

Advertisement
Advertisement
×