For the best experience, open
https://m.punjabitribuneonline.com
on your mobile browser.
Advertisement

ਕਿਸਾਨੀ ਵਿਰੋਧ ਦੇ ਬਾਵਜੂਦ ਪਿੰਡਾਂ ’ਚ ਲੱਗੇ ਭਾਜਪਾ ਉਮੀਦਵਾਰਾਂ ਦੇ ਪੋਲਿੰਗ ਬੂਥ

09:18 AM Jun 02, 2024 IST
ਕਿਸਾਨੀ ਵਿਰੋਧ ਦੇ ਬਾਵਜੂਦ ਪਿੰਡਾਂ ’ਚ ਲੱਗੇ ਭਾਜਪਾ ਉਮੀਦਵਾਰਾਂ ਦੇ ਪੋਲਿੰਗ ਬੂਥ
ਪਿੰਡ ਰਾਮਨਗਰ ਛੰਨਾ ਵਿੱਚ ਲੱਗਿਆ ਭਾਜਪਾ ਦਾ ਪੋਲਿੰਗ ਬੂਥ।
Advertisement

ਬੀਰਬਲ ਰਿਸ਼ੀ
ਸ਼ੇਰਪੁਰ/ਧੂਰੀ, 1 ਜੂਨ
ਲੋਕ ਸਭਾ ਹਲਕਾ ਸੰਗਰੂਰ ਦੇ ਬਲਾਕ ਸ਼ੇਰਪੁਰ ਨਾਲ ਸਬੰਧਤ ਕਈ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਵੱਡੀ ਤਾਕਤ ਵਾਲੇ ਕਈ ਪਿੰਡਾਂ ਵਿੱਚ ਬੀਜੇਪੀ ਦੇ ਬੂਥ ਹੀ ਨਹੀਂ ਲੱਗੇ ਸਗੋਂ ਸਮਰਥਕ ਵੋਟ ਪ੍ਰਾਪਤੀ ਲਈ ਕਾਫ਼ੀ ਜੱਦੋ-ਜਹਿਦ ਕਰਦੇ ਵੇਖੇ ਗਏ। ਸ਼ੇਰਪੁਰ ਬਲਾਕ ਦਾ ਰਾਮਨਗਰ ਛੰਨਾ ਪਿੰਡ ਕਿਸਾਨ ਜਥੇਬੰਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਪਰ ਇੱਥੇ ਬੀਜੇਪੀ ਕਿਸਾਨ ਮੋਰਚੇ ਦੇ ਸੂਬਾਈ ਬੁਲਾਰੇ ਨਰਿੰਦਰਪਾਲ ਸਿੰਘ ਛੰਨਾਂ ਦੀ ਅਗਵਾਈ ਹੇਠ ਪੋਲਿੰਗ ਬੂਥ ਲੱਗਿਆ। ਕਿਸਾਨ ਵਿੰਗ ਦੇ ਆਗੂ ਸ੍ਰੀ ਛੰਨਾ ਨੇ ਪਿੰਡ ਬੜੀ, ਟਿੱਬਾ, ਖੇੜੀ, ਕਾਲਾਬੂਲਾ, ਹੇੜੀਕੇ, ਗੋਬਿੰਦਪੁਰਾ, ਭਗਵਾਨਪੁਰਾ ਸਮੇਤ ਕਈ ਹੋਰ ਪਿੰਡਾਂ ਵਿੱਚ ਬੂਥ ਲੱਗਣ ਦੀ ਪੁਸ਼ਟੀ ਕੀਤੀ। ਪਿੰਡਾਂ ਵਿੱਚ ਲੱਗੇ ਬੀਜੇਪੀ ਬੂਥਾਂ ’ਤੇ ਮਜ਼ਦੂਰਾਂ ਦੀ ਗਿਣਤੀ ਨੇ ਕਈ ਸਿਆਸੀ ਪਾਰਟੀਆਂ ਦੇ ਸਿਆਸੀ ਅਲਜ਼ਾਬਰੇ ਨੂੰ ਉਲਟਗੇੜ ਦਿੱਤਾ ਹੈ। ਉਂਜ ਕਿਸੇ ਪਿੰਡ ਵਿੱਚ ਕਿਸੇ ਕਿਸਾਨ ਜਥੇਬੰਦੀ ਦਾ ਪੋਲਿੰਗ ਬੂਥਾਂ ਵਿਰੁੱਧ ਕੋਈ ਸਰਗਰਮੀ ਦੀ ਕੋਈ ਖ਼ਬਰ ਨਹੀਂ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਨੇ ਹਲਕਾ ਧੂਰੀ ਦੇ ਕਈ ਪਿੰਡਾਂ ਦੇ ਪੋਲਿੰਗ ਬੂਥਾਂ ’ਤੇ ਜਾ ਕੇ ਪਾਰਟੀ ਦੇ ਆਗੂ ਵਰਕਰਾਂ ਦਾ ਉਤਸ਼ਾਹ ਵਧਾਇਆ। ਪਿੰਡ ਕਾਤਰੋਂ ਵਿੱਚ ਲੋਕ ਸਭਾ ਚੋਣ ਦੌਰਾਨ ‘ਪਹਿਲਾਂ ਪਿੰਡ ਫਿਰ ਰਾਜਨੀਤੀ’ ’ਤੇ ਅਮਲ ਕਰਦਿਆਂ ਸਾਰੀਆਂ ਸਿਆਸੀ ਧਿਰਾਂ ਦਾ ਇੱਕੋ ਹੀ ਪੋਲਿੰਗ ਬੂਥ ਲੱਗਿਆ ਜਿੱਥੇ ਕਿਸੇ ਵੀ ਪਾਰਟੀ ਦਾ ਕੋਈ ਬੈਨਰ ਝੰਡਾ ਨਹੀਂ ਲੱਗਿਆ।

Advertisement

ਪ੍ਰਸ਼ਾਸਨਿਕ ਘਾਟਾਂ ਵੀ ਨਜ਼ਰੀਂ ਚੜ੍ਹੀਆਂ

ਚੋਣ ਕਮਿਸ਼ਨ ਵੱਲੋਂ ਭਾਵੇਂ ਵੋਟਰਾਂ ਦੀ ਹਿੱਤਾਂ ਲਈ ਕਈ ਸਹੂਲਤਾਂ ਦੇਣ ਦੀਆਂ ਹਦਾਇਤਾਂ ਦੇ ਬਾਵਜੂਦ ਪਿੰਡ ਘਨੌਰੀ ਕਲਾਂ ਵਿਖੇ ਸਕੂਲ ਦੇ ਵਿਹੜੇ ‘ਚ ਟੈਂਟ ਨਾ ਲਗਾਏ ਜਾਣ ਕਾਰਨ ਅੱਤ ਦੀ ਗਰਮੀ ਦੇ ਬਾਵਜੂਦ ‘ਵੋਟਰ ਭਗਵਾਨਾਂ’ਧੁੱਪ ਦੀ ਤਪਸ਼ ਝੱਲਣੀ ਪਈ। ਕਈ ਪਿੰਡਾਂ ਵਿੱਚ ਅਪਾਹਜ਼ ਤੇ ਬਜ਼ੁਰਗ ਵੋਟਰਾਂ ਲਈ ‘ਵੀਲ੍ਹ ਚੇਅਰਾਂ’ ਦੀ ਅਣਹੋਂਦ ਰਹੀ। ਗਰਮੀ ਵਿੱਚ ਵੋਟਰਾਂ ਲਈ ਸ਼ਰਬਤ ਦੀਆਂ ਬੋਤਲਾਂ ਤਾਂ ਆਈਆਂ ਪਰ ਚੀਨੀ ਤੇ ਬਰਫ਼ ਦਾ ਬੋਝ ਝੱਲਣ ਵਾਲਿਆਂ ਨੇ ਨਰਾਜ਼ਗੀ ਵਿਖਾਈ। ਇਸਤੋਂ ਪਹਿਲਾਂ ਚੋਣ ਡਿਊਟੀਆਂ ਕੱਟਣ ਦੇ ਮਾਮਲੇ ਵਿੱਚ ਵਿਤਕਰੇਬਾਜ਼ੀ ਦੀ ਗੱਲ ਵੀ ਸਾਹਮਣੇ ਆਈ

Advertisement

Advertisement
Author Image

Advertisement