ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਦਲ ਤੇ ਮਲੂਕਾ ਪਰਿਵਾਰਾਂ ਦੀਆਂ ਬੀਬੀਆਂ ਨੂੰ ਮਿਹਣੋ-ਮਿਹਣੀ ਤੱਕ ਲੈ ਗਈ ਸਿਆਸਤ

12:19 PM May 06, 2024 IST
ਲੰਬੀ ’ਚ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਮੰਚ ’ਤੇ ਹਾਜ਼ਰ ਪਰਮਪਾਲ ਕੌਰ ਮਲੂਕਾ।

ਇਕਬਾਲ ਸਿੰਘ ਸ਼ਾਂਤ
ਲੰਬੀ, 5 ਮਈ
ਚੋਣ ਸਿਆਸਤ ਸਾਰੀ ਉਮਰ ਘਿਉ-ਖਿਚੜੀ ਰਹੇ ਬਾਦਲ ਤੇ ਮਲੂਕਾ ਪਰਿਵਾਰਾਂ ਦੀਆਂ ਔਰਤਾਂ ਨੂੰ ਮਿਹਣੋ-ਮਿਹਣੀ ਤੱਕ ਲੈ ਗਈ ਹੈ। ਮਲੂਕਾ ਪਰਿਵਾਰ ਦੀ ਆਈਏਐੱਸ ਨੂੰਹ ਤੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਨੇ ਸਮਾਜਿਕ ਰਿਸ਼ਤੇ ’ਚ ਜੇਠਾਣੀ ਲੱਗਦੀ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਸਿਆਸੀ ਗੁਣਾਂ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਬੀਬੀ ਪਰਮਪਾਲ ਨੇ ਅੱਜ ਲੰਬੀ ਹਲਕੇ ’ਚ ਭਾਜਪਾ ਦੇ ਚੋਣ ਦਫ਼ਤਰ ਉਦਘਾਟਨ ਮੌਕੇ ਗਰਜਵੇਂ ਅਤੇ ਸਿੱਝਵੇਂ ਭਾਸ਼ਨ ’ਚ ਵੋਟਰਾਂ ਨੂੰ ਰਜਵਾੜਾਸ਼ਾਹੀ ਦੇ ਗਰੂਰ ਅਤੇ ‘ਆਪ’ ਦੀ ਧੋਖੇਬਾਜ਼ੀ ਨੂੰ ਢਹਿਢੇਰੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਬੀਬੀ ਬਾਦਲ ਦੱਸਣ ਕਿ ਉਨ੍ਹਾਂ ’ਚ ਅਜਿਹੇ ਕਿਹੜੇ ਗੁਣ ਹਨ, ਉਹ ਦਿੱਲੀਓਂ ਆਏ ਅਤੇ ਮੰਤਰੀ ਬਣਾ ਦਿੱਤੇ ਗਏ। ਕਿਸੇ ਨੂੰ ਪਿਆਰ ਨਾਲ ਮਿਲਦੇ ਤੱਕ ਨਹੀਂ। ਭਾਜਪਾ ਉਮੀਦਵਾਰ ਨੇ ‘ਆਪ’ ਉਮੀਦਵਾਰ ਗੁਰਮੀਤ ਖੁੱਡੀਆਂ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕ ਹੁਣ ਗੁਰਮੀਤ ਖੁੱਡੀਆਂ ਨੂੰ ਵਿਧਾਇਕ ਚੁਣ ਕੇ ਵੱਡੀ ਗਲਤੀ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਰਮਪਾਲ ਦੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਭਾਕਿਯੂ ਸਿੱਧੂਪੁਰ ਨੇ ਵਿਰੋਧ ਜਤਾਇਆ। ਚੋਣ ਦਫ਼ਤਰ ਤੋਂ ਕਰੀਬ 60 ਮੀਟਰ ਦੂਰੀ ’ਤੇ ਪੁਲੀਸ ਰੋਕਾਂ ਵਿਚਕਾਰ ਨਾਅਰੇਬਾਜ਼ੀ ਕੀਤੀ। ਹਰਭਗਵਾਨ ਲੰਬੀ ਦੀ ਅਗਵਾਈ ਹੇਠ ਕਿਸਾਨ ਆਗੂਆਂ ਨੇ ਸਿਆਸੀ ਲੋਕਾਂ ’ਤੇ ਤਿੱਖੇ ਤਨਜ਼ ਕੱਸੇ।
Advertisement

‘ਆਪ’ ਨੇ ਪੰਜਾਬੀਆਂ ਨਾਲ ਧੋਖਾ ਕੀਤਾ: ਪਰਮਪਾਲ

ਬਠਿੰਡਾ (ਪੱਤਰ ਪ੍ਰੇਰਕ): ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐੱਸ ਪਰਮਪਾਲ ਕੌਰ ਸਿੱਧੂ ਨੇ ਅੱਜ ਇਥੇ ਵਿਰੋਧੀ ਪਾਰਟੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਦੀ ਅਸਫਲਤਾ ਨੂੰ ਦੇਖਦਿਆਂ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਨਾਮ ’ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ ਪਰ ਚੋਣਾਂ ਸਮੇਂ ਕੀਤੇ ਵਾਅਦਿਆਂ ਤੋਂ ਉਲਟ ਜਾ ਕੇ ‘ਆਪ’ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਹਾਲਾਤ ਇਹ ਹਨ ਕਿ ਜਦੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਫੰਡਾਂ ਦੀ ਘਾਟ ਦੀ ਸ਼ਿਕਾਇਤ ਕਰ ਕੇ ਸਾਰੇ ਕੰਮ ਰੋਕ ਦਿੰਦੀ ਹੈ।

Advertisement

Advertisement
Advertisement