For the best experience, open
https://m.punjabitribuneonline.com
on your mobile browser.
Advertisement

ਕੌਮੀ ਮਾਰਗ ਦੇ ਨਿਰਮਾਣ ਨੂੰ ਲੈ ਕੇ ਸਿਆਸਤ ਭਖੀ

09:55 AM Jul 17, 2023 IST
ਕੌਮੀ ਮਾਰਗ ਦੇ ਨਿਰਮਾਣ ਨੂੰ ਲੈ ਕੇ ਸਿਆਸਤ ਭਖੀ
ਅਜਨਾਲਾ ਸ਼ਹਿਰ ਦੀ ਖਸਤਾ ਹਾਲ ਸੜਕ।
Advertisement

ਜਗਤਾਰ ਸਿੰਘ ਲਾਂਬਾ/ਸੁਖਦੇਵ ਸਿੰਘ
ਅੰਮ੍ਰਿਤਸਰ/ਅਜਨਾਲਾ, 16 ਜੁਲਾਈ
ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਵਿੱਚੋਂ ਲੰਘਦੀ ਦੇਸ਼ ਦੀ ਅਖੀਰਲੀ ਮੁੱਖ ਸੜਕ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਬਿ ਕਾਰੀਡੋਰ ਨਾਲ ਜੋੜਨ ਲਈ ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰਾਜੈਕਟ ਅਧੀਨ ਨੈਸ਼ਨਲ ਮਾਰਗ 354 ਮਨਜ਼ੂਰ ਕੀਤੇ ਜਾਣ ਉਪਰੰਤ ਇੱਥੇ ਸਿਆਸਤ ਭਖ ਗਈ ਹੈ। ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸ਼ੁਰੂ ਕਰਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਅਖੀਰਲੇ ਕਸਬੇ ਰਮਦਾਸ ਤੱਕ ਕਰੀਬ 35 ਕਿਲੋਮੀਟਰ ਬਣ ਰਹੇ ਕੌਮੀ ਮਾਰਗ ਅਤੇ ਇਸ ਵਿੱਚ ਸ਼ਹਿਰ ਅਜਨਾਲਾ, ਪਿੰਡ ਗੱਗੋਮਾਹਲ, ਥੋਬਾ ਅਤੇ ਅਵਾਣ ਦੇ ਬਾਹਰ ਬਾਈਪਾਸ ਬਣਨ ਕਾਰਨ ਇਸ ਵਿੱਚੋਂ ਗੁਜ਼ਰਨ ਵਾਲੀ ਪੁਰਾਣੀ ਸੜਕ ਦੀ ਮੁਰੰਮਤ ਕਰਕੇ ਨਵੀਨੀਕਰਨ ਦੇ ਕੰਮ ਨੂੰ ਮਨਜ਼ੂਰ ਕਰਾਉਣ ਦਾ ਕੰਮ ਆਪਣੇ ਸਿਰ ਲੈਣ ਲਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਆਹਮੋਂ-ਸਾਹਮਣੇ ਹੋ ਗਏ ਹਨ। ਇਹ ਦੋਵੇਂ ਆਗੂ ਆਪਣੇ-ਆਪਣੇ ਵੱਲੋਂ ਕੇਂਦਰੀ ਸੜਕੀ ਆਵਾਜਾਈ ਮੰਤਰੀ ਪਾਸੋਂ ਮਨਜ਼ੂਰ ਕਰਵਾਉਣ ਦੇ ਦਾਅਵੇ ਕਰ ਰਹੇ ਹਨ। ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਆਪ ਸਰਕਾਰ ਬਣਨ ਤੋਂ ਪਹਿਲਾਂ ਜ਼ਰੂਰ ਸ਼ੁਰੂ ਹੋਇਆ ਸੀ ਪਰ ਇਸ ਵਿੱਚੋਂ ਅਜਨਾਲਾ ਸ਼ਹਿਰ ਨੂੰ ਵੱਖ ਕਰ ਦਿੱਤਾ ਗਿਆ। ਇਸ ਸਬੰਧੀ ਉਸ ਵੱਲੋਂ ਕੇਂਦਰੀ ਮੰਤਰੀ ਨਿਤਨਿ ਗਡਕਰੀ ਨਾਲ ਮੁਲਾਕਾਤ ਕਰਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਸ਼ਹਿਰ ਅਜਨਾਲਾ, ਗੱਗੋਮਾਹਲ, ਥੋਬਾ ਅਤੇ ਅਵਾਣ ਦੀ ਪੁਰਾਣੀ ਸੜਕ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਸੀ। ਇਸ ਨੂੰ ਕੇਂਦਰੀ ਮੰਤਰੀ ਵੱਲੋਂ ਤਰੁੰਤ ਮਨਜ਼ੂਰ ਕਰ ਦਿੱਤਾ ਗਿਆ । ਉਧਰ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦਾਅਵਾ ਕਰਦਿਆਂ ਕਿਹਾ ਕਿ ਇਹ ਪ੍ਰਾਜੈਕਟ ਉਨ੍ਹਾਂ ਆਪਣੀਆਂ ਕੋਸ਼ਿਸ਼ਾਂ ਸਦਕਾ ਮਨਜ਼ੂਰ ਕਰਵਾਇਆ ਹੈ ਅਤੇ ਸ਼ਹਿਰ ਅਜਨਾਲਾ ਵਿਚਲੀ ਪੁਰਾਣੀ ਸੜਕ ਦੀ ਮੁਰੰਮਤ ਦੇ ਕੰਮ ਨੂੰ ਉਨ੍ਹਾਂ ਕੇਂਦਰੀ ਮੰਤਰੀ ਪਾਸੋਂ ਪਾਸ ਕਰਵਾਇਆ ਹੈ।ਉਨ੍ਹਾਂ ਕਿਹਾ ਕਿ ਕੇਂਦਰ ਨਾਲ ਸਬੰਧਤ ਪ੍ਰਾਜੈਕਟਾਂ ਵਿੱਚ ਸੂਬੇ ਦੇ ਆਗੂਆਂ ਨੂੰ ਇਸ ਤਰ੍ਹਾਂ ਦਖਲਅੰਦਾਜ਼ੀ ਕਰਨੀ ਠੀਕ ਨਹੀਂ।

Advertisement

Advertisement
Tags :
Author Image

Advertisement
Advertisement
×