ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਹਾਲੀ ’ਚ ਸਫ਼ਾਈ ਵਿਵਸਥਾ ਨੂੰ ਲੈ ਕੇ ਸਿਆਸਤ ਭਖੀ

08:36 AM Jul 12, 2024 IST
ਮੇਅਰ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਵਿਰੋਧੀ ਧਿਰ ਦੇ ਮੈਂਬਰ ਤੇ ‘ਆਪ’ ਵਾਲੰਟੀਅਰ।

ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 11 ਜੁਲਾਈ
ਮੁਹਾਲੀ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਲੈ ਕੇ ਮੁੜ ਤੋਂ ਸਿਆਸਤ ਭਖ ਗਈ ਹੈ। ਵਾਰਡ ਨੰਬਰ-25 ਤੋਂ ਆਮ ਆਦਮੀ ਪਾਰਟੀ (ਆਪ) ਦੀ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਸਫ਼ਾਈ ਤੇ ਵਿਕਾਸ ਪੱਖੋਂ ਉਨ੍ਹਾਂ ਦੇ ਵਾਰਡ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ। ਇਸ ਮੌਕੇ ‘ਆਪ’ ਕੌਂਸਲਰ ਗੁਰਮੀਤ ਕੌਰ (ਵਾਰਡ ਨੰਬਰ-50), ਗੁਰਪ੍ਰੀਤ ਕੌਰ ਬੈਦਵਾਨ (ਵਾਰਡ ਨੰਬਰ-37), ਕਰਮਜੀਤ ਕੌਰ (ਵਾਰਡ ਨੰਬਰ-39) ਰਮਨਪ੍ਰੀਤ ਕੌਰ ਕੁੰਭੜਾ (ਵਾਰਡ ਨੰਬਰ-28), ਸਾਬਕਾ ਕੌਂਸਲਰ ਰਜਨੀ ਗੋਇਲ ਅਤੇ ਕਾਂਗਰਸ ਦੇ ਕੌਂਸਲਰ ਪ੍ਰਮੋਦ ਮਿੱਤਰਾ (ਵਾਰਡ ਨੰਬਰ-36) ਵੀ ਧਰਨੇ ’ਤੇ ਬੈਠੇ। ਜਦੋਂਕਿ ‘ਆਪ’ ਵਾਲੰਟੀਅਰ ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਬਿੱਲਾ, ਸਵਿਤਾ ਪ੍ਰੀਨਜ, ਸੁਮਿਤ ਸੋਢੀ, ਸੁਖਚੈਨ ਸਿੰਘ, ਧਰਮ ਸਿੰਘ, ਰਾਜਿੰਦਰ ਸਿੰਘ ਅਤੇ ਬਲਵੀਰ ਸਿੰਘ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਵਾਰਡ ਨੰਬਰ-25 ਵਿੱਚ ਸੜਕਾਂ ਦੀ ਸਫ਼ਾਈ ਨਹੀਂ ਹੋ ਰਹੀ ਅਤੇ ਸਥਾਨਕ ਵਸਨੀਕ ਰੋਜ਼ਾਨਾ ਸ਼ਿਕਾਇਤਾਂ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ 10 ਦਿਨ ਪਹਿਲਾਂ ਮੇਅਰ ਨੂੰ ਚਿੱਠੀ ਲਿਖ ਕੇ ਅਲਟੀਮੇਟਮ ਦਿੱਤਾ ਸੀ ਕਿ ਜੇ ਇਸ ਦੌਰਾਨ ‘ਬੀ’ ਸੜਕਾਂ ਦੀ ਸਫ਼ਾਈ ਸ਼ੁਰੂ ਨਾ ਹੋਈ ਤਾਂ ਉਹ 11 ਜੁਲਾਈ ਨੂੰ ਮੇਅਰ ਦਫ਼ਤਰ ਦੇ ਬਾਹਰ ਧਰਨਾ ਦੇਣਗੇ। ਉਧਰ, ਧਰਨਾ ਪ੍ਰਦਰਸ਼ਨ ਦੌਰਾਨ ਮੇਅਰ ਜੀਤੀ ਸਿੱਧੂ ਅੱਜ ਦਫ਼ਤਰ ਹੀ ਨਹੀਂ ਆਏ।

Advertisement

ਵਿਰੋਧੀ ਮੈਂਬਰਾਂ ਦਾ ਮਕਸਦ ਸਿਰਫ ਫੋਟੋ ਖਿਚਵਾਉਣਾ: ਜੀਤੀ ਸਿੱਧੂ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਧਰਨੇ ਨੂੰ ‘ਫੋਟੋ ਧਰਨਾ’ ਦੱਸਦਿਆਂ ਕਿਹਾ ਕਿ ਇਨ੍ਹਾਂ ਦਾ ਮੁੱਖ ਮੰਤਵ ਸਿਰਫ਼ ਉਨ੍ਹਾਂ ਦੇ ਦਫ਼ਤਰ ਮੂਹਰੇ ਬੈਠ ਕੇ ਫੋਟੋ ਖਿਚਵਾਉਣਾ ਸੀ। ਉਂਜ ਵੀ ਪ੍ਰਦਰਸ਼ਨਕਾਰੀ ‘ਆਪ’ ਦੇ ਵਾਲੰਟੀਅਰ ਸਨ, ਜਦੋਂਕਿ ਪੰਜਾਬ ਵਿੱਚ ਸਰਕਾਰ ਵੀ ‘ਆਪ’ ਦੀ ਹੈ। ਇਸ ਲਈ ਇਹ ਧਰਨਾ ਸਰਕਾਰ ਖ਼ਿਲਾਫ਼ ਹੀ ਸੀ। ਮੇਅਰ ਨੇ ਕਿਹਾ ਕਿ ਨਗਰ ਨਿਗਮ ਵਿੱਚ ਕਮਿਸ਼ਨਰ ਤੋਂ ਲੈ ਕੇ ਜੇਈ, ਐੱਸਡੀਓ, ਐਕਸੀਅਨ ਤੱਕ ਸਰਕਾਰ ਨੇ ਤਾਇਨਾਤ ਕੀਤੇ ਹੋਏ ਹਨ। ਕਿੰਨਾ ਚੰਗਾ ਹੁੰਦਾ ਜੇ ਧਰਨਾ ਦੇਣ ਦੀ ਥਾਂ ਉਹ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਦਿੰਦੇ।

Advertisement
Advertisement
Advertisement