ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਿਗਮ ਦੀ ਨਵੀਂ ਪਾਰਕਿੰਗ ਨੀਤੀ ’ਤੇ ਸਿਆਸਤ ਜਾਰੀ

07:04 AM Aug 02, 2023 IST

ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਗਸਤ
ਚੰਡੀਗੜ੍ਹ ਨਗਰ ਨਿਗਮ ਵਲੋਂ ਘੜੀ ਗਈ ਨਵੀਂ ਪੇਡ ਪਾਰਕਿੰਗ ਨੀਤੀ ਨੂੰ ਲੈਕੇ ਸ਼ਹਿਰ ਵਿੱਚ ਸਿਆਸਤ ਜਾਰੀ ਹੈ। ਨਵੀਂ ਪੇਡ ਪਾਰਕਿੰਗ ਵਿੱਚ ਪਾਰਕਿੰਗ ਦਰਾਂ ਅਤੇ ਹੋਰ ਸਹੂਲਤਾਂ ਨੂੰ ਲੈਕੇ ਜਿੱਥੇ ਹਾਕਮ ਧਿਰ ਭਾਜਪਾ ਆਪਣੀ ਪਿੱਠ ਥਾਪੜ ਰਹੀ ਹੈ ਉਥੇ ਵਿਰੋਧੀ ਧਿਰ ਦੀਆਂ ਪਾਰਟੀਆਂ ਵਲੋਂ ਇਸ ਪੇਡ ਪਾਰਕਿੰਗ ਪਾਲਿਸੀ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ ਨੇ ਕਿਹਾ ਕਿ ਜਿਥੇ ਨਵੀਂ ਪੇਡ ਪਾਰਕਿੰਗ ਨੂੰ ਲੈਕੇ ਕੀਤੇ ਜਾ ਰਹੇ ਵਿਰੋਧ ਨੂੰ ਲੈਕੇ ਹਾਕਮ ਧਿਰ ਭਾਜਪਾ ਗੰਭੀਰਤਾ ਨਾਲ ਨਹੀਂ ਲੈ ਰਹੀ ਉੱਥੇ ਪਹਿਲਾ ਤੋਂ ਲਾਗੂ ਪੇਡ ਪਾਰਕਿੰਗ ਦੇ ਠੇਕੇਦਾਰਾਂ ਵਲੋਂ ਕੀਤੇ ਗਏ 6 ਕਰੋੜ ਰੁਪਏ ਦੇ ਘੁਟਾਲੇ ਦਾ ਕੋਈ ਜਵਾਬ ਨਹੀਂ ਦੇ ਰਹੀ। ਪ੍ਰਦੀਪ ਛਾਬੜਾ ਨੇ ਕਿਹਾ ਕਿ ਪਾਰਕਿੰਗ ਘੋਟਾਲੇ ਦੀ ਸੀਬੀਆਈ ਵਲੋਂ ਜਾਂਚ ਹੋਣੀ ਚਾਹੀਦੀ ਹੈ। ਛਾਬੜਾ ਨੇ ਸਵਾਲ ਕੀਤਾ ਕਿ ਬਾਹਰੀ ਰਾਜਾਂ ਦੀਆਂ ਗੱਡੀਆਂ ਵਲੋਂ ਡਬਲ ਪਾਰਕਿੰਗ ਫੀਸ ਲੈ ਕੇ ਨਗਰ ਨਿਗਮ ਕੀ ਸਾਬਿਤ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਰਾਮਵੀਰ ਭੱਟੀ ਨੇ ਸ਼ਹਿਰ ਵਿੱਚ ਪਾਰਕਿੰਗ ਫੀਸ ਨੂੰ ਲੈ ਕੇ ਉਪਜੇ ਵਿਰੋਧ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਦੋਗਲੀ ਨੀਤੀ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਟ੍ਰਾਈਸਿਟੀ ਚੰਡੀਗੜ੍ਹ, ਪੰਚਕੂਲਾ ਤੇ ਮੋਹਾਲੀ ਵਿੱਚ ਰਹਿਣ ਵਾਲਾ ਕੋਈ ਵੀ ਵਾਹਨ ਮਾਲਕ ਨਵੀਂ ਪੇਡ ਪਾਰਕਿੰਗ ਦੇ ਫੈਸਲੇ ਤੋਂ ਪ੍ਰਭਾਵਿਤ ਨਹੀਂ ਹੋ ਰਿਹੈ। ਭੱਟੀ ਨੇ ਕਿਹਾ ਕਿ ਬਾਹਰੀ ਸੂਬਿਆਂ ਦੇ ਚਾਰ ਪਹੀਆ ਵਾਹਨਾਂ ਤੋਂ ਡਬਲ ਪਾਰਕਿੰਗ ਫੀਸ ਲੈਣਾ ਕਿਤੇ ਵੀ ਗਲਤ ਨਹੀਂ ਹੈ। ‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੇ ਨਗਰ ਨਿਗਮ ਵਲੋਂ ਵਿਰੋਧੀ ਧਿਰ ਨਾਲ ਵਿਤਕਰਾ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਨਸੀਹਤ ਦਿੱਤੀ ਕਿ ਉਹ ਨਗਰ ਨਿਗਮ ਦਫਤਰ ਦੇ ਅੱਗੇ ਆਪਣਾ ਬੋਰਡ ਹਟਾਕੇ ‘ਭਾਜਪਾ ਦਫਤਰ’ ਦਾ ਬੋਰਡ ਲਗਾ ਲੈਣਾ ਚਾਹੀਦਾ ਹੈ। ਯੋਗੇਸ਼ ਢੀਂਗਰਾ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਕੀਤਾ ਜਾਣ ਵੇਲ ਕਿਸੀ ਵੀ ਜਨਤਕ ਪ੍ਰੋਗਰਾਮ ਨੂੰ ਲੈਕੇ ਭੇਜੇ ਜਾਣ ਵਾਲੇ ਸੱਦਾ ਪੱਤਰ ਵਿੱਚ ਪਹਿਲਾ ਵਾਂਗ ਇਲਾਕਾ ਕੌਂਸਲਰ ਦਾ ਨਾਮ ਨਹੀਂ ਛਾਪਿਆ ਜਾ ਰਿਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੀ ਭਾਜਪਾ ਕੌਂਸਲਰ ਦੇ ਵਾਰਡ ਵਿੱਚ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਸੱਦਾ ਪੱਤਰ 'ਤੇ ਉਥੋਂ ਦੇ ਕੌਂਸਲਰ ਦਾ ਨਾਮ ਲਿਖਿਆ ਜਾਂਦਾ ਹੈ।

Advertisement

Advertisement