ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਾਦਲ ਤੇ ਟੌਹੜਾ ਪਰਿਵਾਰਾਂ ’ਚ ਸਿਆਸੀ ਤਣਾਅ ਬਰਕਰਾਰ

08:51 AM Apr 26, 2024 IST
ਹਰਮੇਲ ਸਿੰਘ ਟੌਹੜਾ

ਮਾਨਵਜੋਤ ਭਿੰਡਰ
ਡਕਾਲਾ, 25 ਅਪਰੈਲ
ਲੋਕ ਸਭਾ ਚੋਣ ਪਿੜ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰੰਭੇ ਚੋਣ ਪ੍ਰਚਾਰ ਵਿੱਚ ਟੌਹੜਾ ਪਰਿਵਾਰ ਹਾਲੇ ਤਾਈਂ ਨਹੀਂ ਉਤਰਿਆ| ਸਿਆਸੀ ਹਲਕਿਆਂ ਵਿੱਚ ਸਮਝਿਆ ਜਾ ਰਿਹਾ ਹੈ ਕਿ ਟੌਹੜਾ ਪਰਿਵਾਰ ਦੀ ਕਿਤੇ ਨਾ ਕਿਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਨਾਰਾਜ਼ਗੀ ਹੈ, ਲਿਹਾਜ਼ਾ ਅਕਾਲੀ ਦਲ ਨਾਲ ਜੁੜੇ ਦੋਵੇਂ ਵੱਡੇ ਪਰਿਵਾਰਾਂ ਵਿੱਚ ਇੱਕ ਦੂਜੇ ਤੋਂ ਦੂਰੀ ਬਣੀ ਹੋਈ ਹੈ ਤੇ ਇਹ ਦੂਰੀ ਘੱਟਣ ਦੀ ਬਜਾਏ ਵਧ ਹੀ ਰਹੀ ਹੈ। ਸਥਾਨਕ ਡਕਾਲਾ ਵਿਧਾਨ ਸਭਾ ਹਲਕੇ ’ਚੋਂ ਕਿਸੇ ਵੇਲੇ ਜੇਤੂ ਰਹਿ ਕੇ ਪੰਜਾਬ ਦੀ ਅਕਾਲੀ ਸਰਕਾਰ ਵਿੱਚ ਮੰਤਰੀ ਮੰਡਲ ਦਾ ਹਿੱਸਾ ਬਣੇ ਸਾਬਕਾ ਵਜ਼ੀਰ ਹਰਮੇਲ ਸਿੰਘ ਟੌਹੜਾ (ਜਵਾਈ ਪੰਥ ਰਤਨ ਸਵਰਗੀ ਜਥੇਦਾਰ ਟੌਹੜਾ) ਹਾਲੇ ਤੱਕ ਆਪਣੇ ਘਰ ਹੀ ਬੈਠੇ ਹਨ| ਪਾਰਟੀ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐੱਨਕੇ ਸ਼ਰਮਾ ਟੌਹੜਾ ਪਰਿਵਾਰ ਨੂੰ ਮਿਲਣ ਦੀ ਤਾਂਘ ਵੀ ਰੱਖ ਰਹੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਜਿੰਨੀ ਦੇਰ ਬਾਦਲ ਤੇ ਟੌਹੜਾ ਪਰਿਵਾਰਾਂ ’ਚ ਕੋਈ ਗੱਲ ਨਿਬੜਦੀ ਨਹੀਂ ਓਨੀ ਦੇਰ ਟੌਹੜਾ ਪਰਿਵਾਰ ਪਾਰਟੀ ਦੇ ਚੋਣ ਪ੍ਰਚਾਰ ਤੋਂ ਲਾਂਭੇ ਹੀ ਰਹਿਣ ਲਈ ਬਜ਼ਿੱਦ ਹਨ| ਜਥੇਦਾਰ ਟੌਹੜਾ ਦੇ ਦੋਹਤੇ ਤੇ ਮਾਰਕੀਟ ਕਮੇਟੀ ਪਟਿਆਲਾ ਦੇ ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਟੌਹੜਾ ਪਰਿਵਾਰ ਨੇ ਹਾਲੇ ਤੱਕ ਪਾਰਟੀ ਦੀ ਚੋਣ ਮਸ਼ਕ ਤੋਂ ਦੂਰੀ ਬਣਾਈ ਹੋਈ ਹੈ| ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਸੁਖਬੀਰ ਸਿੰਘ ਬਾਦਲ, ਟੌਹੜਾ ਪਰਿਵਾਰ ਪ੍ਰਤੀ ਜਿਸ ਤਰ੍ਹਾਂ ਦਾ ਪੈਂਤੜਾ ਅਪਣਾ ਰਹੇ ਹਨ, ਉਹ ਸਮਝ ਤੋਂ ਬਾਹਰ ਹੈ ਤੇ ਉਨ੍ਹਾਂ ਦੇ ਸਾਰੇ ਪਰਿਵਾਰ ’ਚ ਅਜਿਹੇ ਵਿਹਾਰ ਦੀ ਚਰਚਾ ਵੀ ਹੋ ਰਹੀ ਹੈ| ਉਨ੍ਹਾਂ ਦੱਸਿਆ ਕਿ ਭਾਵੇਂ ਸੁਖਬੀਰ ਬਾਦਲ ਤੇ ਹਰਮੇਲ ਸਿੰਘ ਟੌਹੜਾ ਦਰਮਿਆਨ ਕੁਝ ਵਰ੍ਹੇ ਪਹਿਲਾਂ ਰੁਸੇਵਾਂ ਹੋਣ ਮਗਰੋਂ ਸੁਲ੍ਹਾ-ਸਫਾਈ ਹੋ ਗਈ ਸੀ ਪਰ ਤਾਜ਼ੇ ਹਾਲਾਤ ਮੁਤਾਬਕ ਹਾਲੇ ਵੀ ਕਈ ਗੱਲਾਂ ਦਾ ਨਿਬੇੜਾ ਹੋਣਾ ਬਾਕੀ ਹੈ ਹਰਿੰਦਰਪਾਲ ਸਿੰਘ ਟੌਹੜਾ ਨੇ ਇਹ ਵੀ ਭੇਤ ਖੋਲ੍ਹਿਆ ਕਿ ਪਾਰਟੀ ਨੇ ਟੌਹੜਾ ਪਰਿਵਾਰ ਨੂੰ ਸਿਆਸੀ ਪੱਧਰ ਦਾ ਕੋਈ ਵੀ ਸਨਮਾਨਜਨਕ ਅਹੁਦਾ ਦੇਣਾ ਮੁਨਾਸਿਬ ਨਹੀਂ ਸਮਝਿਆ, ਭਾਵੇਂ ਪਾਰਟੀ ਉਮੀਦਵਾਰ ਸ੍ਰੀ ਸ਼ਰਮਾ ਸੁਖਬੀਰ ਬਾਦਲ ਨਾਲ ਗੱਲ ਕਰਨ ਬਾਰੇ ਆਖ ਰਹੇ ਹਨ ਪਰ ਐਤਕੀਂ ਟੌਹੜਾ ਪਰਿਵਾਰ ਜਿੰਨਾ ਚਿਰ ਟੇਢੀਆਂ ਗੱਲਾਂ ਸਿੱਧੇ ਤੌਰ ’ਤੇ ਸਾਫ ਨਹੀਂ ਹੁੰਦੀਆਂ, ਉਨੀ ਦੇਰ ਆਪਣੇ ਸਟੈਂਡ ’ਤੇ ਰਹਿਣ ਲਈ ਮਜਬੂਰ ਹੈ|

Advertisement

Advertisement
Advertisement