ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਪਾਲ ਦਾ ਨਾਂ ਲੈਣ ਤੋਂ ਟਾਲਾ ਵੱਟਣ ਲੱਗੀਆਂ ਸਿਆਸੀ ਧਿਰਾਂ

09:09 AM May 12, 2024 IST
ਪਿੰਡ ਕੱਦਗਿੱਲ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ।
ਖਡੂਰ ਸਾਹਿਬ

ਗੁਰਬਖਸ਼ਪੁਰੀ
ਤਰਨ ਤਾਰਨ, 11 ਮਈ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿਚ ਆਉਣ ’ਤੇ ਲੋਕਾਂ ਵਿੱਚ ਹਾਂ ਪੱਖੀ ਚਰਚਾ ਸ਼ੁਰੂ ਹੋ ਗਈ ਹੈ ਜਦਕਿ ਵਿਰੋਧੀ ਧਿਰਾਂ ਉਸ ਖ਼ਿਲਾਫ਼ ਜਾਂ ਮੰਚ ਤੋਂ ਉਸ ਬਾਰੇ ਕੋਈ ਗੱਲ ਕਰਨ ਤੋਂ ਟਾਲਾ ਵੱਟਣ ਲੱਗੀਆਂ ਹਨ। ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਦੀ ਮਾਤਾ ਬਲਵਿੰਦਰ ਕੌਰ, ਪਿਤਾ ਤਰਸੇਮ ਸਿੰਘ ਤੇ ਚਾਚਾ ਸੁਖਚੈਨ ਸਿੰਘ ਆਪਣੇ ਸੀਮਤ ਸਾਧਨਾਂ ਨਾਲ ਚਲਾ ਰਹੇ ਹਨ।
ਉਹ ਪਿੰਡਾਂ ਵਿੱਚ ਤੇ ਲੋਕਾਂ ਦੇ ਵਿਹੜਿਆਂ ਅੰਦਰ ਇਕੱਠ ਕਰਦੇ ਹਨ ਅਤੇ ਸਾਧਾਰਨ ਭਾਸ਼ਾ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਲਹਿਰ ਚਲਾਉਣ ਅਤੇ ਅੰਮ੍ਰਿਤ ਛਕਾਉਣ ਨਾਲ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਹਨ। ਇਸ ਹਲਕੇ ਵਿਚ ਵੀਰਵਾਰ ਨੂੰ ਪਿੱਦੀ ਵਿੱਚ ਕਾਂਗਰਸ ਪਾਰਟੀ ਦਾ ਇਕੱਠ ਹੋਇਆ ਤੇ ਸ਼ੁੱਕਰਵਾਰ ਨੂੰ ਗੱਗੋਬੂਆ ਵਿੱਚ ਅਕਾਲੀ ਦਲ ਦਾ ਇਕੱਠ ਹੋਇਆ। ਕਾਂਗਰਸ ਪਾਰਟੀ ਦੇ ਇਕੱਠ ਨੂੰ ਪਾਰਟੀ ਆਗੂ ਅਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਸੰਬੋਧਨ ਕੀਤਾ ਪਰ ਉਨ੍ਹਾਂ ਸਟੇਜ ਤੋਂ ਅੰਮ੍ਰਿਤਪਾਲ ਸਿੰਘ ਦਾ ਨਾਂ ਤੱਕ ਵੀ ਨਹੀਂ ਲਿਆ। ਇਹੀ ਹਾਲਤ ਅਕਾਲੀ ਦਲ ਦੇ ਗੱਗੋਬੂਆ ਦੇ ਇਕੱਠ ਵਿਚ ਰਹੀ। ਇਸ ਇਕੱਠ ਨੂੰ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਪਾਰਟੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਨੇ ਵੀ ਆਪਣੇ ਸੰਬੋਧਨ ਵਿੱਚ ਵੀ ਅੰਮ੍ਰਿਤਪਾਲ ਸਿੰਘ ਸਬੰਧੀ ਕਿਸੇ ਕਿਸਮ ਦੀ ਚਰਚਾ ਤੱਕ ਨਾ ਕੀਤੀ। ਅਜਿਹਾ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਦੇ ਇਕੱਠਾਂ ਵਿਚ ਹੋ ਰਿਹਾ ਹੈ। ਡਿਬਰੂਗੜ੍ਹ (ਅਸਾਮ) ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਸਬੰਧੀ ਆਮ ਲੋਕ 1989 ਦੀ ਗੱਲ ਕਰਦਿਆਂ ਉਸ ਵੇਲੇ ਦੇ ਬੰਦੀ ਸਿਮਰਨਜੀਤ ਸਿੰਘ ਮਾਨ ਦੀ ਰਿਹਾਈ ਦੀ ਉਦਾਹਰਣ ਪੇਸ਼ ਕਰਦੇ ਹਨ ਅਤੇ ਇਸ ਦੇ ਦੁਹਰਾਉਣ ਦੀ ਗੱਲ ਕਰਦੇ ਹਨ।

Advertisement

‘ਮੈਂ ਤੁਹਾਨੂੰ ਆਪਣਾ ਪੁੱਤ ਦੇ ਦਿੱਤਾ ਹੈ, ਇਸ ਨੂੰ ਭਾਵੇਂ ਜੇਲ੍ਹ ਵਿੱਚ ਰੱਖੋ ਜਾਂ ਫਿਰ ਉਸ ਨੂੰ ਬਾਹਰ ਕੱਢੋ’

ਖਡੂਰ ਸਾਹਿਬ ਹਲਕੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਛੋਟੀ ਜਿਹੀ ਅਪੀਲ ਲੋਕਾਂ ਦੇ ਦਿਲਾਂ ਅੰਦਰ ਥਾਂ ਬਣਾ ਰਹੀ ਹੈ। ਉਸ ਦੀ ਮਾਤਾ ਦਾ ਕਹਿਣਾ ਹੈ, ‘ਮੈਂ ਤੁਹਾਨੂੰ ਆਪਣਾ ਪੁੱਤ ਦੇ ਦਿੱਤਾ ਹੈ, ਇਸ ਨੂੰ ਭਾਵੇਂ ਜੇਲ੍ਹ ਵਿੱਚ ਰੱਖੋ ਜਾਂ ਫਿਰ ਉਸ ਨੂੰ ਬਾਹਰ ਕੱਢੋ, ਇਹ ਤੁਹਾਡੇ ਹੱਥ ਹੈ।’

Advertisement
Advertisement
Advertisement