ਸਿਆਸੀ ਧਿਰਾਂ ਵੱਲੋਂ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਨਿੰਦਾ
07:48 AM Jan 29, 2025 IST
Advertisement
ਦੀਪਕ ਠਾਕੁਰ
ਤਲਵਾੜਾ, 28 ਜਨਵਰੀ
ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ’ਚ ਡਾ. ਬੀਆਰ ਅੰਬੇਡਕਰ ਦੇ ਬੁੱਤ ਤੋੜਨ ਦੀ ਕੋਸ਼ਿਸ਼ ਦੀ ਵੱਖ ਵੱਖ ਸਿਆਸੀ ਪਾਰਟੀਆਂ ਨੇ ਨਿਖੇਧੀ ਕੀਤੀ ਹੈ। ਸਥਾਨਕ ਸਬਜ਼ੀ ਮੰਡੀ ਚੌਕ ’ਤੇ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਇਲਾਵਾ ਮੁਲਾਜ਼ਮ ਸੰਗਠਨਾਂ ਦੇ ਆਗੂ ਸਾਂਝੇ ਰੂਪ ’ਚ ਇਕੱਤਰ ਹੋਏ। ਇਸ ਮੌਕੇ ਬੰਟੀ ਬਾਜ਼, ਸਾਬਕਾ ਕੌਂਸਲਰ ਅਮਨਦੀਪ ਹੈਪੀ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਬੋਧਰਾਜ, ਭਾਜਪਾ ਆਗੂ ਸੁਸ਼ੀਲ ਕੁਮਾਰ ਉਰਫ਼ ਪਿੰਕੀ ਅਤੇ ਕੁਲਦੀਪ ਚਤਰੂ, ਆਪ ਤੋਂ ਐੱਸਸੀ ਵਿੰਗ ਦੇ ਪ੍ਰਧਾਨ ਅਮਿਤ ਗਿੱਲ ਤੇ ਰਾਜ ਕੁਮਾਰ, ਐੱਸਸੀ/ਬੀਸੀ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ, ਸਫ਼ਾਈ ਕਰਮਚਾਰੀ ਯੂਨੀਅਨ ਤੋਂ ਜਰਨੈਲ ਸਿੰਘ ਆਦਿ ਨੇ ਸੰਯੁਕਤ ਰੂਪ ’ਚ ਬਾਬਾ ਸਾਹਿਬ ਅਤੇ ਸੰਵਿਧਾਨ ’ਤੇ ਟਿੱਪਣੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਥਾਣਾ ਤਲਵਾੜਾ ਮੁਖੀ ਹਰਪ੍ਰੇਮ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ।
Advertisement
Advertisement
Advertisement