ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਆਸੀ ਪਾਰਟੀਆਂ ਨੇ ਲੋਕ ਭਰਮਾਊ ਨਾਅਰਿਆਂ ਵਾਲੇ ਪੋਸਟਰ ਲਾਏ

08:35 AM May 20, 2024 IST
ਘੰਟਾ ਘਰ ਚੌਕ ਨੇੜੇ ਪੁਲ ਦੇ ਪਿੱਲਰਾਂ ’ਤੇ ਲੱਗੇ ਪੋਸਟਰ ਅਤੇ ਬੋਰਡ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ
ਲੁਧਿਆਣਾ, 19 ਮਈ
ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਿਉਂ ਤਿਉਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀ ਮੁਹਿੰਮ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਲੁਧਿਆਣਾ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਪਾਰਟੀ ਵੱਲੋਂ ਰਣਜੀਤ ਸਿੰਘ ਢਿੱਲੋਂ, ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਅਤੇ ਆਮ ਆਦਮੀ ਪਾਰਟੀ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਰਾਜਾ ਵੜਿੰਗ ਦੇ ਲੁਧਿਆਣਾ ਤੋਂ ਚੋਣ ਮੈਦਾਨ ’ਚ ਆਉਣ ਨਾਲ ਇਹ ਮੁਕਾਬਲਾ ਜਿੱਥੇ ਦਿਲਚਸਪ ਹੋ ਗਿਆ ਹੈ, ਉੱਥੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀਆਂ ਮੁਸ਼ਕਲਾਂ ਵਧਦੀਆਂ ਮਹਿਸੂਸ ਹੋ ਰਹੀਆਂ ਹਨ। ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਸ਼ਹਿਰੀ ਵੋਟਰਾਂ ਦੇ ਨਾਲ ਨਾਲ ਪੇਂਡੂ ਵੋਟਰਾਂ ਨੂੰ ਵੀ ਨਾਲ ਜੋੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਧਰ ਅਕਾਲੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਲੋਕਾਂ ਵਿੱਚ ਆਪਣਾ ਚੰਗਾ ਪ੍ਰਭਾਵ ਬਣਾਈ ਬੈਠੇ ਹਨ। ਇਨ੍ਹਾਂ ਚੋਣ ਜਲਸਿਆਂ ਅਤੇ ਮੀਟਿੰਗਾਂ ਤੋਂ ਪਹਿਲਾਂ ਰਾਤ ਸਮੇਂ ਹੀ ਉਮੀਦਵਾਰਾਂ ਦੇ ਹੱਕ ਵਿੱਚ ਵਰਕਰਾਂ ਵੱਲੋਂ ਕੰਧਾਂ, ਸੜਕਾਂ ਦੇ ਕਿਨਾਰਿਆਂ, ਪੁਲਾਂ ਦੇ ਪਿੱਲਰਾਂ ’ਤੇ ਪੋਸਟਰ ਲਗਾ ਦਿੱਤੇ ਜਾਂਦੇ ਹਨ। ਇਨ੍ਹਾਂ ਪੋਸਟਰਾਂ ਕਰਕੇ ਕਈ ਘਰਾਂ ਦੇ ਬਾਹਰ ਕਰਵਾਏ ਮਹਿੰਗੇ ਰੰਗ-ਰੋਗਨ ਵੀ ਖਰਾਬ ਹੋ ਰਹੇ ਹਨ ਜਿਸ ਕਰਕੇ ਲੋਕ ਕਾਫੀ ਪ੍ਰੇਸ਼ਾਨ ਹਨ। ਦੂਜੇ ਪਾਸੇ ਇਨ੍ਹਾਂ ਪੋਸਟਰਾਂ ’ਤੇ ਅਕਾਲੀ ਪਾਰਟੀ ਆਗੂ ਵੱਲੋਂ ‘ਜਿੱਤੇਗੀ ਇਮਾਨਦਾਰੀ, ਜਿੱਤੇਗਾ ਲੁਧਿਆਣਾ’, ਭਾਜਪਾ ਵੱਲੋਂ ‘ਇਸ ਵਾਰ 400 ਪਾਰ’, ਕਾਂਗਰਸ ਵੱਲੋਂ ‘ਹੱਥ ਬਦਲੇਗਾ ਹਾਲਾਤ’ , ‘ਫੋਨ ਵੀ ਚੁੱਕਾਂਗੇ, ਕੰਮ ਕਰਾਵਾਂਗੇ, ਲੁਧਿਆਣੇ ਵਾਲਿਓ! ਦੋਸਤੀ ਨਿਭਾਵਾਂਗੇ’, ਆਮ ਆਦਮੀ ਪਾਰਟੀ ਵੱਲੋਂ ‘ਬਿਜਲੀ ਬਿੱਲ ਜ਼ੀਰੋ, ਭਗਵੰਤ ਮਾਨ ਸਾਡਾ ਹੀਰੋ’ ਆਦਿ ਲੋਕ ਭਰਮਾਊ ਨਾਅਰੇ ਲਿਖ ਕੇ ਲੋਕਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Advertisement

Advertisement
Advertisement