ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਆਸੀ ਮਹੂਰਤ: ਮੁੱਖ ਮੰਤਰੀ ਵੱਲੋਂ ਪੰਜਾਬ ’ਤੇ ਫ਼ੰਡਾਂ ਦਾ ਛਿੱਟਾ..!

08:28 AM Aug 30, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 29 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਅਗਾਮੀ ਚੋਣਾਂ ਤੋਂ ਪਹਿਲਾਂ ਸਮੁੱਚੇ ਪੰਜਾਬ ’ਤੇ ਫ਼ੰਡਾਂ ਦਾ ਛਿੱਟਾ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਅਖ਼ਤਿਆਰੀ ਵਿਵੇਕੀ ਫ਼ੰਡ ਅਤੇ ਕੈਟਲ ਫੇਅਰ ਫ਼ੰਡ ਇੱਕੋ ਹੱਲੇ ’ਚ ਸੂਬੇ ਦੇ 23 ਜ਼ਿਲ੍ਹਿਆਂ ਲਈ ਜਾਰੀ ਕਰ ਦਿੱਤੇ ਹਨ। ਕਰੀਬ ਪੰਜਾਹ ਕਰੋੜ ਦੇ ਫ਼ੰਡਾਂ ਦੀ ਵੰਡ ਕੀਤੀ ਗਈ ਹੈ, ਜਿਨ੍ਹਾਂ ਨਾਲ ਪੰਜਾਬ ਦੇ 96 ਵਿਧਾਨ ਸਭਾ ਹਲਕੇ ਕਵਰ ਕੀਤੇ ਗਏ ਹਨ। ਇਸ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ’ਚ ਚਾਰ ਜ਼ਿਮਨੀ ਚੋਣਾਂ ਹੋਣੀਆਂ ਹਨ ਅਤੇ ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ਵੀ ਹੋ ਸਕਦੀਆਂ ਹਨ। ‘ਆਪ’ ਵਿਧਾਇਕਾਂ ਅਤੇ ਵਜ਼ੀਰਾਂ ਵੱਲੋਂ ਮੁੱਖ ਮੰਤਰੀ ਤੋਂ ਲਗਾਤਾਰ ਫ਼ੰਡਾਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਹੁਣ ਮੁੱਖ ਮੰਤਰੀ ਨੇ ਆਪਣੇ ਕੋਟੇ ਦੇ ਸਾਰੇ ਫ਼ੰਡ ਅਲਾਟ ਕਰ ਦਿੱਤੇ ਹਨ। ਭਗਵੰਤ ਮਾਨ ਨੇ 16 ਜ਼ਿਲ੍ਹਿਆਂ ਵਿਚਲੇ 76 ਵਿਧਾਨ ਸਭਾ ਹਲਕਿਆਂ ਨੂੰ ਵਿਵੇਕੀ ਫ਼ੰਡ ਜਾਰੀ ਕੀਤੇ ਹਨ, ਜੋ ਕਿ ਕਰੀਬ 38 ਕਰੋੜ ਦੇ ਹਨ। ਇਸੇ ਤਰ੍ਹਾਂ ਸੂਬੇ ਦੇ ਸੱਤ ਜ਼ਿਲ੍ਹਿਆਂ ਦੇ 20 ਵਿਧਾਨ ਸਭਾ ਹਲਕਿਆਂ ਲਈ ‘ਕੈਟਲ ਫੇਅਰ ਫ਼ੰਡ’ ਜਾਰੀ ਕੀਤੇ ਗਏ ਹਨ ਜੋ ਕਿ ਕਰੀਬ 10 ਕਰੋੜ ਰੁਪਏ ਦੇ ਹਨ। 96 ਵਿਧਾਨ ਸਭਾ ਹਲਕਿਆਂ ਨੂੰ ਪ੍ਰਤੀ ਹਲਕਾ ਪੰਜਾਹ ਲੱਖ ਦੇ ਫ਼ੰਡ ਦਿੱਤੇ ਗਏ ਹਨ। ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਹੈ ਕਿ ਇਨ੍ਹਾਂ ਫ਼ੰਡਾਂ ਨੂੰ ਬਿਨਾਂ ਦੇਰੀ ਤੋਂ ਖ਼ਰਚ ਕੀਤਾ ਜਾਵੇ। ਹਲਕੇ ਦੇ ਵਿਧਾਇਕ ਇਨ੍ਹਾਂ ਫ਼ੰਡਾਂ ਨੂੰ ਖ਼ਰਚਣ ਲਈ ਤਜਵੀਜ਼ਾਂ ਦੇਣਗੇ। ਕੈਬਨਿਟ ਮੰਤਰੀ ਆਪਣੇ ਸਿਫ਼ਾਰਸ਼ ’ਤੇ ਇਹ ਫ਼ੰਡ ਜਾਰੀ ਕਰਾ ਸਕਣਗੇ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਦੇ ਹਲਕਿਆਂ ਨੂੰ ਵੀ ਬਰਾਬਰ ਦੇ ਫ਼ੰਡ ਦਿੱਤੇ ਹਨ। ਪੰਜਾਬ ਦੇ ਜੋ 14 ਕੈਬਨਿਟ ਮੰਤਰੀ ਹਨ, ਉਨ੍ਹਾਂ ਦੇ ਹਲਕਿਆਂ ਨੂੰ ਇਹ ਫ਼ੰਡ ਨਹੀਂ ਦਿੱਤੇ ਗਏ ਹਨ। ਵਜ਼ੀਰਾਂ ਨੂੰ ਆਪੋ ਆਪਣੇ ਅਖ਼ਤਿਆਰੀ ਕੋਟੇ ਦੇ ਫ਼ੰਡ ਵਰਤਣ ਲਈ ਕਿਹਾ ਗਿਆ ਹੈ। ਇਨ੍ਹਾਂ ਫ਼ੰਡਾਂ ਨਾਲ ਪਿੰਡਾਂ ਤੇ ਸ਼ਹਿਰਾਂ ਵਿਚਲੇ ਛੋਟੇ ਮੋਟੇ ਵਿਕਾਸ ਕਾਰਜ ਹੀ ਹੋ ਸਕਣਗੇ। ਕੇਂਦਰ ਸਰਕਾਰ ਵੱਲੋਂ ਦਿਹਾਤੀ ਵਿਕਾਸ ਫ਼ੰਡ ਰੋਕੇ ਜਾਣ ਕਰਕੇ ਲਿੰਕ ਸੜਕਾਂ ਦੇ ਕੰਮ ਹਾਲੇ ਸ਼ੁਰੂ ਨਹੀਂ ਹੋ ਸਕਣਗੇ। ਲਿੰਕ ਸੜਕਾਂ ਲਈ ਸਰਕਾਰ ਵੱਖਰਾ ਕਰਜ਼ ਲੈਣ ਦੀ ਪ੍ਰਕਿਰਿਆ ਵਿੱਚ ਹੈ।

Advertisement

ਚਾਰ ਹਲਕਿਆਂ ਲਈ ਲੱਗੇਗੀ ਫ਼ੰਡਾਂ ਦੀ ਝੜੀ

ਜ਼ਿਮਨੀ ਚੋਣਾਂ ਵਾਲੇ ਚਾਰ ਵਿਧਾਨ ਸਭਾ ਹਲਕਿਆਂ ਨੂੰ ਮੁੱਖ ਮੰਤਰੀ ਨੇ ਇਨ੍ਹਾਂ ਫ਼ੰਡਾਂ ਵਿੱਚੋਂ ਕੋਈ ਪੈਸਾ ਅਲਾਟ ਨਹੀਂ ਕੀਤਾ। ਪਤਾ ਲੱਗਿਆ ਹੈ ਕਿ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਲਈ ਫ਼ੰਡ ਜਾਰੀ ਕਰਨ ਦੀ ਵੱਖਰੀ ਵਿਉਂਤ ਬਣਾਈ ਗਈ ਹੈ। ਇਨ੍ਹਾਂ ਹਲਕਿਆਂ ਦੇ ਵਿਕਾਸ ਲਈ ਥੋਕ ਵਿਚ ਫ਼ੰਡ ਜਾਰੀ ਹੋਣਗੇ ਅਤੇ ਇਨ੍ਹਾਂ ਹਲਕਿਆਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਖ਼ਾਕੇ ਵੱਖਰੇ ਤਿਆਰ ਕੀਤੇ ਗਏ ਹਨ।

Advertisement
Advertisement