For the best experience, open
https://m.punjabitribuneonline.com
on your mobile browser.
Advertisement

ਨਵੇਂ ਫੌਜਦਾਰੀ ਕਾਨੂੰਨਾਂ ਬਾਰੇ ਪੁਲੀਸ ਨੂੰ ਟਰੇਨਿੰਗ

06:51 AM Jun 30, 2024 IST
ਨਵੇਂ ਫੌਜਦਾਰੀ ਕਾਨੂੰਨਾਂ ਬਾਰੇ ਪੁਲੀਸ ਨੂੰ ਟਰੇਨਿੰਗ
Advertisement

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਜੂਨ
ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਅਗਾਮੀ 1 ਜੁਲਾਈ ਤੋਂ ਲਾਗੂ ਕਰਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਚੰਡੀਗੜ੍ਹ ਪੁਲੀਸ ਨੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਦੀ ਅਗਵਾਈ ਅਤੇ ਐਸਪੀ ਹੈੱਡਕੁਆਰਟਰ/ਟ੍ਰੇਨਿੰਗ ਕੇਤਨ ਬਾਂਸਲ ਦੀ ਨਿਗਰਾਨੀ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਨੂੰ ਟਰੇਨਿੰਗ ਦਿੱਤੀ ਗਈ। ਸੈਕਟਰ 26 ਸਥਿਤ ਰਿਕਰੂਟ ਟਰੇਨਿੰਗ ਸੈਂਟਰ (ਆਰਟੀਸੀ) ਵਿੱਚ ਸਿਖਲਾਈ ਸ਼ੈਸਨ ਦੌਰਾਨ ‘ਈ-ਐਵੀਡੈਂਸ ਐਪ’ ਦੀ ਵਰਤੋਂ ਅਤੇ 3 ਨਵੇਂ ਫੌਜਦਾਰੀ ਕਾਨੂੰਨਾਂ ਦੇ ਉਪਬੰਧਾਂ ਦੇ ਤਹਿਤ ਕੇਸਾਂ ਦੀ ਜਾਂਚ ਤੇ ਪੁਲੀਸ ਅਧਿਕਾਰੀਆਂ ਲਈ 3 ਰੋਜ਼ਾ ਵਿਹਾਰਕ ਸਿਖਲਾਈ ਪ੍ਰੋਗਰਾਮ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਚੰਡੀਗੜ੍ਹ ਪੁਲੀਸ ਦੇ ਕੁੱਲ 190 ਜਵਾਨਾਂ ਨੇ ਭਾਗ ਲਿਆ। ਕਾਜਲ ਅਤੇ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਐਨਆਈਸੀ ਚੰਡੀਗੜ੍ਹ ਦੀ ਟੀਮ ਅਤੇ ਸੇਨਕੋਪਸ ਚੰਡੀਗੜ੍ਹ ਦੇ ਮਾਹਿਰਾਂ ਨੇ ਭਾਗ ਲੈਣ ਵਾਲਿਆਂ ਨੂੰ ਲੈਕਚਰ ਦਿੱਤਾ ਅਤੇ ‘ਈ-ਐਵੀਡੈਂਸ ਐਪ’ ਦੀ ਵਰਤੋਂ ਬਾਰੇ ਪ੍ਰੈਕਟੀਕਲ ਸਿਖਲਾਈ ਦਿੱਤੀ। ਐੱਸਪੀ ਕੇਤਨ ਬਾਂਸਲ ਅਤੇ ਐੱਸਪੀ ਮ੍ਰਿਦੁਲ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ‘ਈ-ਐਵੀਡੈਂਸ ਐਪ’ ਦੀ ਵਰਤੋਂ ਬਾਰੇ ਸਿੱਖਣ ਲਈ ਪ੍ਰੇਰਿਤ ਕੀਤਾ, ਜੋ ਕਿ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੌਰਾਨ ਉਨ੍ਹਾਂ ਨੂੰ ਸਹੂਲਤ ਪ੍ਰਦਾਨ ਕਰੇਗਾ। ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਚੰਡੀਗੜ੍ਹ ਪੁਲੀਸ ਦੇ ਤਫ਼ਤੀਸ਼ੀ ਅਫ਼ਸਰਾਂ ਨੂੰ 3 ਨਵੇਂ ਅਪਰਾਧਿਕ ਕਾਨੂੰਨਾਂ ਦੇ ਉਪਬੰਧਾਂ ਅਧੀਨ ਕੇਸਾਂ ਦੀ ਜਾਂਚ ਦੌਰਾਨ ਘਟਨਾ ਸਥਾਨ ’ਤੇ ‘ਈ-ਐਵੀਡੈਂਸ ਐਪ’ ਦੀ ਵਰਤੋਂ ਬਾਰੇ ਜਾਗਰੂਕ ਕਰਨਾ ਅਤੇ ਤਫ਼ਤੀਸ਼ ਦੀ ਪੇਸ਼ੇਵਰ ਉੱਤਮਤਾ ਨੂੰ ਵਧਾਉਣਾ ਹੈ। ਚੰਡੀਗੜ੍ਹ ਪੁਲੀਸ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕੁਸ਼ਲਤਾ, ਗਿਆਨ ਅਤੇ ਜਾਂਚ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਇਹ ਸਿਖਲਾਈ ਸੈਸ਼ਨ ਲਾਹੇਵੰਦ ਰਹੇਗਾ।

Advertisement

Advertisement
Author Image

Advertisement
Advertisement
×