For the best experience, open
https://m.punjabitribuneonline.com
on your mobile browser.
Advertisement

‘ਸ਼ੀਸ਼ ਮਹਿਲ’ ਵੱਲ ਜਾਂਦੇ ‘ਆਪ’ ਆਗੂ ਪੁਲੀਸ ਨੇ ਰੋਕੇ

07:08 AM Jan 09, 2025 IST
‘ਸ਼ੀਸ਼ ਮਹਿਲ’ ਵੱਲ ਜਾਂਦੇ ‘ਆਪ’ ਆਗੂ ਪੁਲੀਸ ਨੇ ਰੋਕੇ
ਨਵੀਂ ਦਿੱਲੀ ਵਿੱਚ ‘ਸ਼ੀਸ਼ ਮਹਿਲ’ ਵੱਲ ਜਾਂਦੇ ‘ਆਪ’ ਆਗੂਆਂ ਨੂੰ ਰੋਕਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜਨਵਰੀ
ਅੱਜ ਇੱਥੇ ‘ਆਪ’ ਆਗੂਆਂ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਨੂੰ ਪੁਲੀਸ ਵੱਲੋਂ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਇਨ੍ਹਾਂ ਆਗੂਆਂ ਨੇ ਭਾਜਪਾ ਦੇ ‘ਸ਼ੀਸ਼ ਮਹਿਲ’ ਸਬੰਧੀ ਲਾਏ ਦੋਸ਼ਾਂ ਦਾ ਮੁਕਾਬਲਾ ਕਰਨ ਲਈ ਮੀਡੀਆ ਨੂੰ ਆਪਣੇ ਨਾਲ ਦੌਰੇ ਲਈ ਸੱਦਾ ਦਿੱਤਾ ਸੀ। ਭਾਜਪਾ ਵੱਲੋਂ ਬੀਤੇ ਦਿਨਾਂ ਦੌਰਾਨ ਕੇਜਰੀਵਾਲ ਦੀ ਮੁੱਖ ਮੰਤਰੀ ਵਾਲੀ ਸਰਕਾਰੀ ਰਿਹਾਇਸ਼ ਵਿੱਚ ਬੇਸ਼ਕੀਮਤੀ ਸਾਮਾਨ ਲਾਉਣ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਸੀ।
‘ਆਪ’ ਆਗੂਆਂ ਨੇ ਮੀਡੀਆ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਦੌਰੇ ’ਤੇ ਬੁਲਾਇਆ ਸੀ ਤਾਂ ਜੋ ਉਹ ਆਪਣੇ ਤੱਥ ਪੇਸ਼ ਕਰ ਸਕਣ। ਭਾਜਪਾ ਦਾ ਦਾਅਵਾ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਾਰਜਕਾਲ ਦੌਰਾਨ ਆਮ ਸਰਕਾਰੀ ਮਕਾਨ ‘ਸ਼ੀਸ਼ ਮਹਿਲ’ ਬਣ ਗਿਆ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੇ ਰਿਹਾਇਸ਼ ’ਤੇ ਜਾਣ ਦੀ ਇਜਾਜ਼ਤ ਮੰਗੀ ਸੀ। ਇਸ ਮੌਕੇ ਦੋਵਾਂ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾਣ ਲਈ ਇਜਾਜ਼ਤ ਕਿਉਂ ਚਾਹੀਦੀ ਹੈ। ਉਨ੍ਹਾਂ ਨੂੰ ਬੰਗਲੇ ਵਿੱਚ ਅਧਿਕਾਰੀਆਂ ਨਾਲ ਗੱਲ ਕਰਦਿਆਂ ਅੰਦਰ ਜਾਣ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦੇ ਦੇਖਿਆ ਗਿਆ। ਇਸ ਦੌਰਾਨ ਭਾਰਦਵਾਜ ਨੂੰ ਇੱਕ ਅਧਿਕਾਰੀ ਨੂੰ ਕਹਿੰਦੇ ਸੁਣਿਆ ਗਿਆ ਕਿ ਤੁਹਾਨੂੰ ਸਾਨੂੰ ਰੋਕਣ ਲਈ ਕਿਸ ਨੇ ਕਿਹਾ ਹੈ। ਉਹ ਇੱਕ ਮੰਤਰੀ ਹੈ ਅਤੇ ਉਹ ਇੱਥੇ ਜਾਂਚ ਲਈ ਆਇਆ ਹੈ। ਤੁਸੀਂ ਕਿਵੇਂ ਅਤੇ ਕਿਸ ਦੇ ਹੁਕਮਾਂ ’ਤੇ ਰੋਕ ਸਕਦੇ ਹੋ। ਕੀ ਤੁਹਾਨੂੰ ਉਪ ਰਾਜਪਾਲ ਤੋਂ ਨਿਰਦੇਸ਼ ਪ੍ਰਾਪਤ ਹੋਏ ਹਨ। ਇਸ ਤੋਂ ਪਹਿਲਾਂ ਭਾਰਦਵਾਜ ਨੇ ਸਵੇਰੇ 11 ਵਜੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 6, ਫਲੈਗਸਟਾਫ ਰੋਡ ’ਤੇ ਮੀਡੀਆ ਨੂੰ ਨਾਲ ਲਿਜਾਣ ਅਤੇ ਸੁਨਹਿਰੀ ਕਮੋਡ, ਸਵੀਮਿੰਗ ਪੂਲ ਅਤੇ ਮਿੰਨੀ ਬਾਰ ਬਾਰੇ ਤੱਥ ਪੇਸ਼ ਕਰਨ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਦੋਵੇਂ ਜਾਇਦਾਦਾਂ ਸਰਕਾਰੀ ਹਨ। ਇਹ ਟੈਕਸਦਾਤਾਵਾਂ ਦੇ ਪੈਸੇ ਨਾਲ ਬਣਾਈਆਂ ਗਈਆਂ ਸਨ ਅਤੇ ਕੋਵਿਡ ਦੌਰਾਨ ਸਾਹਮਣੇ ਆਈਆਂ ਸਨ। ਜੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਹਨ, ਤਾਂ ਦੋਵਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਨੇ ਆਪਣੀ ਵਿਧਾਨ ਸਭਾ ਚੋਣ ਮੁਹਿੰਮ ਦਾ ਵੱਡਾ ਹਿੱਸਾ ਇਨ੍ਹਾਂ ਦੋਸ਼ਾਂ ਦੇ ਆਲੇ-ਦੁਆਲੇ ਕੇਂਦਰਿਤ ਕੀਤਾ ਹੈ ਅਤੇ ਬੰਗਲੇ ਨੂੰ ‘ਸ਼ੀਸ਼ ਮਹਿਲ’ ਕਿਹਾ ਹੈ। ਉਧਰ, ਭਾਜਪਾ ਦੀ ਸਥਾਨਕ ਇਕਾਈ ਦੇ ਮੁਖੀ ਵਰਿੰਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਵੱਲੋਂ ਬੰਗਲਾ ਖਾਲੀ ਕਰਨ ਤੋਂ ਬਾਅਦ ‘ਗੋਲਡਨ ਕਮੋਡ’ ਸਣੇ ਕੀਮਤੀ ਸਾਮਾਨ ਗਾਇਬ ਸੀ।

Advertisement

ਪ੍ਰਧਾਨ ਮੰਤਰੀ ਦੇ ‘ਰਾਜ ਮਹਿਲ’ ਉੱਤੇ 2,700 ਕਰੋੜ ਰੁਪਏ ਖਰਚਣ ਦਾ ਦੋਸ਼

‘ਆਪ’ ਆਗੂ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਉਹ ਪੱਤਰਕਾਰਾਂ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਲੈ ਕੇ ਜਾਣਗੇ, ਜਿਸ ਨੂੰ ‘ਆਪ’ ਨੇ ‘ਰਾਜ ਮਹਿਲ’ ਕਿਹਾ ਹੈ ਅਤੇ ਦਾਅਵਾ ਕੀਤਾ ਹੈ ਕਿ ਇਹ 2,700 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਆਲੀਸ਼ਾਨ ਜੀਵਨ ਸ਼ੈਲੀ ਬਿਤਾਉਣ ਨੂੰ ਲੈ ਕੇ ਸੱਤਾਧਾਰੀ ਅਤੇ ਵਿਰੋਧੀ ਧਿਰ ਵੱਲੋਂ ਦੋਸ਼ ਲਾਏ ਜਾ ਰਹੇ ਹਨ। ਕਾਬਲੇਗੌਰ ਹੈ ਕਿ ‘ਆਪ’ ਨੇ ਭਾਜਪਾ ਨੂੰ ਮੁੱਖ ਮੰਤਰੀ ਦੇ ਬੰਗਲੇ ਦੇ ਦੌਰੇ ’ਤੇ ਪੱਤਰਕਾਰਾਂ ਨੂੰ ਲਿਜਾਣ ਦੀ ਪੇਸ਼ਕਸ਼ ਕਰਦੇ ਹੋਏ ਹਕੀਕਤ ਨੂੰ ਪ੍ਰਗਟ ਕਰਨ ਲਈ ਮੀਡੀਆ ਦੇ ਦੌਰੇ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਖੋਲ੍ਹਣ ਦੀ ਚੁਣੌਤੀ ਦਿੱਤੀ ਸੀ।

Advertisement

‘ਸ਼ੀਸ਼ ਮਹਿਲ’ ਸਬੰਧੀ ਭਾਜਪਾ ਅਤੇ ‘ਆਪ’ ਵਿੱਚ ਸ਼ਬਦੀ ਜੰਗ ਸ਼ੁਰੂ

ਨਵੀਂ ਦਿੱਲੀ (ਪੱਤਰ ਪ੍ਰੇਰਕ):

ਭਾਜਪਾ ਆਗੂਆਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਦੀ ਮੁਰੰਮਤ ਤੇ ਜਾਰੀ ਕੈਗ ਦੀ ਰਿਪੋਰਟ ਉੱਤੇ ‘ਆਪ’ ਉੱਤੇ ਹਮਲੇ ਸ਼ੁਰੂ ਕੀਤੇ, ਜਦੋਂਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਭਗਵਾਂ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਦੇ ਦਰਵਾਜ਼ੇ ਲੋਕਾਂ ਨੂੰ ਖੋਲ੍ਹਣ ਲਈ ਚੁਣੌਤੀ ਦਿੱਤੀ ਹੈ ਕਿ ਉਹ ਕਥਿਤ ਸੋਧਾਂ ਪਿੱਛੇ ਸੱਚਾਈ ਦਿਖਾਉਣ। ਭਾਜਪਾ ਨੇ ਸੌਰਭ ਭਾਰਦਵਾਜ, ਸੰਜੈ ਸਿੰਘ ਦੀ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਵਿੱਚ ‘ਜ਼ਬਰਦਸਤੀ’ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੀ ਨਿੰਦਾ ਕੀਤੀ। ਭਾਜਪਾ ਵੱਲੋਂ ਦੋਵਾਂ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬਿਆਨ ਨੂੰ ਗੈਰ-ਜ਼ਿੰਮੇਵਾਰ ਵਾਲਾ ਕਰਾਰ ਦਿੱਤਾ ਗਿਆ ਹੈ। ਜਦੋਂ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਨੇ ਇਮਾਰਤ ਵਿੱਚ ‘ਜ਼ਬਰਦਸਤੀ’ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਆਗੂਆਂ ਨੂੰ ਗੁੱਸਾ ਆਇਆ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਉਨ੍ਹਾਂ ਦਾ ਆਚਰਣ ‘ਸਿਆਸੀ ਸ਼ਿਸ਼ਟਾਚਾਰ ਅਤੇ ਨੈਤਿਕਤਾ’ ਨੂੰ ਢਾਹ ਦਿੱਤੇ ਜਾਣ ਦੀ ਇੱਕ ਉਦਾਹਰਣ ਵੀ ਸੀ। ਉਨ੍ਹਾਂ ਅਜਿਹਾ ਕਰਨ ’ਤੇ ਸੰਜੈ ਸਿੰਘ ਅਤੇ ਭਾਰਦਵਾਜ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਭਾਵੇਂ ਉਹ ਕਿੰਨੀ ਵੀ ਕੋਸ਼ਿਸ਼ ਕਰਨ, ਉਹ ਕੇਜਰੀਵਾਲ ਦੇ ‘ਸ਼ੀਸ਼ ਮਹਿਲ’ ਨੂੰ ਬਣਾਉਣ ਵਿੱਚ ‘ਭ੍ਰਿਸ਼ਟਾਚਾਰ ਦੇ ਘਿਣਾਉਣੇ ਪ੍ਰਦਰਸ਼ਨ’ ਤੋਂ ਨਹੀਂ ਬਚ ਸਕਦੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ‘ਸ਼ੀਸ਼ ਮਹਿਲ’ ਉਨ੍ਹਾਂ ਦੀ ਫਜ਼ੂਲਖ਼ਰਚੀ ਦਾ ਸਮਾਰਕ’ ਬਣ ਗਿਆ ਹੈ ਅਤੇ ਆਮ ਆਦਮੀ ਪਾਰਟੀ ਇਸ ਸੱਚਾਈ ਨੂੰ ਛੁਪਾ ਨਹੀਂ ਸਕਦੀ।

Advertisement
Author Image

joginder kumar

View all posts

Advertisement