ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਨਸਾ ਵਿੱਚ ਜੂਏ ਖ਼ਿਲਾਫ਼ ਪੁਲੀਸ ਦੀ ਵਿਸ਼ੇਸ਼ ਮੁਹਿੰਮ

06:42 AM Oct 31, 2024 IST

ਪੱਤਰ ਪ੍ਰੇਰਕ
ਮਾਨਸਾ, 30 ਅਕਤੂਬਰ
ਮਾਨਸਾ ਪੁਲੀਸ ਨੇ ਦੀਵਾਲੀ ਮੌਕੇ ਲੋਕਾਂ ਨੂੰ ਜੂਆ ਖੇਡਣ ਤੋਂ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਹੈ, ਜਿਸ ਤਹਿਤ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਜੂਏਬਾਜ਼ੀ ਕਰਨ ਵਾਲਿਆਂ ਉਪਰ ਨਜ਼ਰ ਰੱਖਣ ਲਈ ਪੁਲੀਸ ਥਾਣਿਆਂ ਦੇ ਮੁਖੀਆਂ ਨੂੰ ਸਖ਼ਤ ਆਦੇਸ਼ ਦਿੱਤੇ ਗਏ ਹਨ। ਪੁਲੀਸ ਨੇ ਜੂਏਬਾਜ਼ੀ ਦੇ ਅੱਡਿਆਂ ਨੂੰ ਤਲਾਸ਼ ਕੇ ਉਨ੍ਹਾਂ ਦੀ ਸਰਪ੍ਰਸਤੀ ਕਰਨ ਵਾਲੇ ਲੋਕਾਂ ਦੀ ਤਲਾਸ਼ ਕਰਨੀ ਆਰੰਭ ਕਰ ਦਿੱਤੀ ਹੈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲੀਸ ਵੱਲੋਂ ਦੀਵਾਲੀ ਮੌਕੇ ਹੁੰਦੀ ਜੂਏਬਾਜ਼ੀ ਨੂੰ ਰੋਕਣ ਲਈ ਇੱਕ ਵਿਸ਼ੇਸ਼ ਛਾਪਾਮਾਰੀ ਆਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜੂਏਬਾਜ਼ੀ ਨੂੰ ਪੂਰੇ ਜ਼ਿਲ੍ਹੇ ਵਿੱਚ ਪਹਿਲਾਂ ਹੀ ਥਾਣਿਆਂ ਵੱਲੋਂ ਪੂਰੀ ਤਰ੍ਹਾਂ ਰੋਕਿਆ ਹੋਇਆ ਹੈ ਪਰ ਫਿਰ ਵੀ ਦੀਵਾਲੀ ਦੌਰਾਨ ਜੂਏਬਾਜ਼ੀ ਦੀ ਪਈ ਲੋਕਾਂ ਨੂੰ ਲਿਲਕ ਤੋਂ ਪੂਰੀ ਤਰ੍ਹਾਂ ਰੋਕੇ ਜਾਣ ਲਈ ਗੁਪਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਬਣੇ ਗੁਪਤ ਟਿਕਾਣਿਆਂ ਉਪਰ ਲੋਕ ਜੂਆ ਖੇਡਦੇ ਹਨ ਜਿਸ ਕਰਕੇ ਸ਼ਹਿਰ ਵਿਚਲੇ ਕਲੱਬਾਂ, ਹੋਟਲਾਂ ਅਤੇ ਹੋਰ ਮਨੋਰੰਜਨ ਵਾਲੇ ਸਥਾਨਾਂ ਉਪਰ ਕੜੀ ਨਜ਼ਰ ਰੱਖਣੀ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲੀਸ ਪੈਟਰੋਲਿੰਗ ਪਾਰਟੀਆਂ ਵੱਲੋਂ ਗਸਤ ਤੇਜ਼ ਕਰ ਦਿੱਤੀ ਗਈ ਹੈ, ਪ੍ਰਮੁੱਖ ਚੌਕਾਂ, ਅਹਿਮ ਸਥਾਨਾਂ ’ਤੇ ਸਖ਼ਤ ਨਾਕਾਬੰਦੀ ਕਰ ਸ਼ੱਕੀ ਵਿਅਕਤੀ ਉਪਰ ਬਾਜ ਅੱਖ ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ, ਚੌਕ, ਡੀਸੀ ਤਿਕੋਨੀ, ਲੱਲੂਆਣਾ ਤਿਕੋਨੀ ਨਾਕਿਆਂ ਉਪਰ ਛੋਟੇ-ਵੱਡੇ ਵਹੀਕਲਾਂ ਤੋਂ ਇਲਾਵਾ ਸਕੂਟਰ, ਮੋਟਰਸਾਈਕਲਾਂ ਨੂੰ ਵੀ ਬਰੀਕੀ ਨਾਲ ਚੈਕ ਕੀਤਾ ਜਾ ਰਿਹਾ ਹੈ।

Advertisement

Advertisement