For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਦੋ ਕਤਲ ਕੇਸ ਸੁਲਝਾਏ; ਤਿੰਨ ਗ੍ਰਿਫ਼ਤਾਰ

10:24 AM May 08, 2024 IST
ਪੁਲੀਸ ਨੇ ਦੋ ਕਤਲ ਕੇਸ ਸੁਲਝਾਏ  ਤਿੰਨ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਮਈ
ਹੁਸ਼ਿਆਰਪਰ ਪੁਲੀਸ ਨੇ ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਦੋ ਕਤਲ ਕੇਸਾਂ ਨੂੰ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪਿੰਡ ਮੇਵਾ ਮਿਆਣੀ ਵਿੱਚ ਯੋਧ ਸਿੰਘ ਨਾਂ ਦੇ ਵਿਅਕਤੀ ਦੇ ਕਤਲ ਦੇ ਸਬੰਧ ਵਿੱਚ ਪੁਲੀਸ ਨੇ ਪਿੰਡ ਮੇਵਾ ਮਿਆਣੀ ਦੇ ਹੀ ਕਿਰਪਾਲ ਸੰਘ ਤੇ ਗੁਰਦਾਸਪੁਰ ਦੇ ਪਿੰਡ ਸੁਮਰਾਏ ਦੇ ਰਹਿਣ ਵਾਲੇ ਹਿੰਮਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀਆਂ ਕਿਰਪਾਨਾਂ ਬਰਾਮਦ ਕੀਤੀਆਂ ਹਨ। ਯੋਧ ਸਿੰਘ ਦਾ 5 ਮਈ ਨੂੰ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਲਾਸ਼ ਜੰਗਲ ਵਿਚੋਂ ਬਰਾਮਦ ਹੋਈ ਸੀ। ਐੱੱਸਐੱਸਪੀ ਨੇ ਦੱਸਿਆ ਕਿ 6 ਮਈ ਨੂੰ ਮੁਕੇਰੀਆਂ ਦੇ ਪਿੰਡ ਬਹਿਬਲ ਮੰਝ ਵਿੱਚ ਚਾਵਲ ਮਿੱਲ ਦੀਆਂ ਝੁੱਗੀਆਂ ’ਚ ਇਕ ਲੜਕੀ ਦਾ ਕਤਲ ਕਰਨ ਵਾਲੇ ਰਾਮ ਜੀ ਸ਼ਰਮਾ ਅਤੇ ਬੰਟੀ ਵਾਸੀ ਨੂੰ ਗ੍ਰਿਫ਼ਤਾਰ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×