ਪੁਲੀਸ ਨੇ ਚੈਕਿੰਗ ਦੌਰਾਨ 33 ਲੱਖ ਦੀ ਨਗਦੀ ਜ਼ਬਤ ਕੀਤੀ
07:57 AM Sep 22, 2024 IST
Advertisement
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਸਿਰਸਾ/ਏਲਨਾਬਾਦ, 21 ਸਤੰਬਰ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਮੁਸਤੈਦੀ ਕਾਰਨ ਵੱਖ-ਵੱਖ ਥਾਵਾਂ ਤੋਂ ਚੈਕਿੰਗ ਦੌਰਾਨ 9 ਵਿਅਕਤੀਆਂ ਕੋਲੋਂ 33 ਲੱਖ 50 ਹਜ਼ਾਰ ਰੁਪਏ ਜ਼ਬਤ ਕੀਤੇ ਗਏ ਹਨ। ਐਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਇਹ ਰਕਮ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ’ਚ ਫੜੀ ਗਈ ਹੈ ਤੇ ਅਗਲੇਰੀ ਕਾਰਵਾਈ ਲਈ ਸਬੰਧਤ ਵਿਭਾਗ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੈਕਿੰਗ ਅਤੇ ਨਾਕਾਬੰਦੀ ਦੌਰਾਨ ਏਲਨਾਬਾਦ ਦੇ ਪਿੰਡ ਮਿਠਨਪੁਰਾ ਵਾਸੀ ਹਰੀਸ਼ ਪੁੱਤਰ ਜਗਦੀਸ਼ ਕੋਲੋਂ 9 ਲੱਖ ਰੁਪਏ ਫੜੇ ਗਏ ਹਨ। ਇਸੇ ਤਰ੍ਹਾਂ ਵਿਜੇ ਵਾਸੀ ਏਲਨਾਬਾਦ ਦੇ ਕਬਜ਼ੇ ’ਚੋਂ 5 ਲੱਖ 90 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਜਦਕਿ ਗਣਪਤੀ ਵਾਸੀ ਸਿਲਵਾੜਾ ਰਾਜਸਥਾਨ ਦੇ ਕਬਜ਼ੇ ’ਚੋਂ 2 ਲੱਖ 61 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਨਗਦੀ ਹੋਰ ਬੰਦਿਆਂ ਕੋਲੋਂ ਜ਼ਬਤ ਕੀਤੀ ਗਈ ਹੈ।
Advertisement
Advertisement
Advertisement