ਪੁਲੀਸ ਵੱਲੋਂ 104 ਕਿੱਲੋ ਪਟਾਕੇ ਜ਼ਬਤ, ਦੋ ਗ੍ਰਿਫ਼ਤਾਰ
08:00 AM Oct 16, 2024 IST
Advertisement
ਨਵੀਂ ਦਿੱਲੀ:
Advertisement
ਇੱਥੋਂ ਦੀ ਪੁਲੀਸ ਨੇ ਕੌਮੀ ਰਾਜਧਾਨੀ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 104 ਕਿੱਲੋ ਪਟਾਕੇ ਜ਼ਬਤ ਕੀਤੇ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਬਾਹਰੀ ਦਿੱਲੀ ਦੇ ਸੁਲਤਾਨਪੁਰੀ ਖੇਤਰ ’ਚ ਇੱਕ ਵਿਅਕਤੀ ਵੱਲੋਂ ਖਾਣ ਵਾਲੇ ਪਦਾਰਥਾਂ ਵਿੱਚ ਪਟਾਕੇ ਛੁਪਾ ਕੇ ਲਿਜਾਣ ਦੀ ਸੂਚਨਾ ਮਿਲੀ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਮੋਟਰਸਾਈਕਲ ਸਵਾਰ ਮੁਹੰਮਦ ਆਕਿਬ (24) ਰੋਕਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਦੀ ਤਲਾਸ਼ੀ ਲੈਣ ’ਤੇ ਇੱਕ ਬੈਗ ਮਿਲਿਆ। ਬੈਗ ਵਿੱਚ ਉਪਰ ਖਾਣ ਵਾਲੇ ਪਦਾਰਥ ਰੱਖੇ ਹੋਏ ਸਨ ਤੇ ਹੇਠਾਂ ਦਸ ਕਿੱਲੋ ਪਟਾਕੇ ਬਰਾਮਦ ਹੋਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਆਕਿਬ ਨੇ ਦੱਸਿਆ ਕਿ ਉਸ ਨੇ ਤਾਲਿਬ ਯੂਸਫ (46) ਦੇ ਗੋਦਾਮ ਤੋਂ ਪਟਾਕੇ ਖਰੀਦੇ ਹਨ। ਮਗਰੋਂ ਪੁਲੀਸ ਨੇ ਯੂਸਫ਼ ਨੂੰ ਉਸ ਦੇ ਗੋਦਾਮ ਤੋਂ ਕਾਬੂ ਕੀਤਾ। ਪੁਲੀਸ ਨੂੰ ਉਸ ਕੋਲੋਂ 94 ਕਿੱਲੋ ਪਟਾਕੇ ਮਿਲੇ, ਜੋ ਪੁਲੀਸ ਨੇ ਜ਼ਬਤ ਕਰ ਲਏ। -ਪੀਟੀਆਈ
Advertisement
Advertisement