ਪੁਲੀਸ ਵੱਲੋਂ ਧੋਬੀਆਣਾ ਕਲੋਨੀ ਦੀ ਤਲਾਸ਼ੀ
10:45 AM Jun 26, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਜੂਨ
ਥਾਣਾ ਸਿਵਲ ਲਾਈਨ ਬਠਿੰਡਾ ਦੀ ਪੁਲੀਸ ਵੱਲੋਂ ‘ਨਸ਼ਾ ਵਿਰੋਧੀ’ ਮੁਹਿੰਮ ਤਹਿਤ ਅੱਜ ਡੀਐੱਸਪੀ ਸਿਟੀ-2 ਸਰਬਜੀਤ ਸਿੰਘ ਬਰਾੜ ਦੀ ਨਿਗਰਾਨੀ ਵਿੱਚ ਧੋਬੀਆਣਾ ਕਲੋਨੀ ਵਿੱਚ ਤਲਾਸ਼ੀ ਲਈ ਗਈ। ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸ. ਹਰਜੋਤ ਸਿੰਘ ਦੀ ਅਗਵਾਈ ’ਚ ਪੁਲੀਸ ਟੀਮਾਂ ਨੇ ਕੱਚਾ ਧੋਬੀਆਣਾ, ਪੱਕਾ ਧੋਬੀਆਣਾ ਬਸਤੀ ਅਤੇ ਬੇਅੰਤ ਨਗਰ ਵਿੱਚ ਰਹਿੰਦੇ ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ ਦੀ ਤਲਾਸ਼ੀ ਲਈ। ਡੀਐੱਸਪੀ ਸਰਬਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਰਚ ਆਪਰੇਸ਼ਨ ਤੋਂ ਪਹਿਲਾਂ ਇਲਾਕੇ ਦੇ ਅੰਦਰ-ਬਾਹਰ ਆਉਣ ਜਾਣ ਵਾਲੀਆਂ ਸੜਕਾਂ ਤੇ ਗਲੀਆਂ ਸੀਲ ਕੀਤੀਆਂ ਗਈਆਂ। ਇਸ ਦੌਰਾਨ ਪੁਲੀਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕੁੱਝ ਵਾਹਨ ਵੀ ਕਬਜ਼ੇ ਵਿੱਚ ਲਏ ਗਏ ਹਨ।
Advertisement
Advertisement
Advertisement