ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਭਰਤੀ: ਨਿਯੁਕਤੀ ਪੱਤਰ ਲਈ ਟਾਵਰ ’ਤੇ ਚਡ਼੍ਹੀਆਂ ਦੋ ਕੁਡ਼ੀਆਂ

08:59 AM Jul 04, 2023 IST
ਸੰਗਰੂਰ ’ਚ ਮੋਬਾਈਲ ਟਾਵਰ ਕੋਲ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ ਅਤੇ (ਇਨਸੈੱਟ) ਟਾਵਰ ’ਤੇ ਚਡ਼੍ਹੀਆਂ ਹੋਈਆਂ ਲਡ਼ਕੀਆਂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੁਲਾਈ
ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਾਲੀ ਕਲੋਨੀ ਨੇਡ਼ੇ ਪੰਜਾਬ ਪੁਲੀਸ ਭਰਤੀ 2016 ਦੀ ਵੇਟਿੰਗ ਲਿਸਟ ’ਚ ਸ਼ਾਮਲ ਦੋ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ, ਜਦਕਿ ਬਾਕੀ ਉਮੀਦਵਾਰਾਂ ਨੇ ਟਾਵਰ ਹੇਠਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਥੋਂ ਕੁਝ ਕੁ ਦੂਰੀ ’ਤੇ ਸਥਿਤ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ’ਤੇ ਪਿਛਲੇ 21 ਦਿਨਾਂ ਤੋਂ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਵੀ ਚੜ੍ਹਿਆ ਹੋਇਆ ਹੈ। ਅੱਜ ਦੁਪਹਿਰ ਵੇਲੇ ਪੰਜਾਬ ਪੁਲੀਸ ਭਰਤੀ ਸਾਲ 2016 ਦੀ ਵੇਟਿੰਗ ਲਿਸਟ ਉਮੀਦਵਾਰ ਦੋ ਲੜਕੀਆਂ ਸਰਬਜੀਤ ਕੌਰ ਅਬੋਹਰ ਅਤੇ ਹਰਦੀਪ ਕੌਰ ਫਾਜ਼ਿਲਕਾ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡਰੀਮ ਲੈਂਡ ਕਲੋਨੀ ਤੋਂ ਥੋੜ੍ਹੀ ਦੂਰ ਸਿਧਾਣਾ ਸਾਹਿਬ ਲਿੰਕ ਸੜਕ ਦੇ ਨੇੜੇ ਲੱਗੇ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ ਜਦਕਿ ਹੇਠਾਂ ਵੇਟਿੰਗ ਲਿਸਟ ਭਰਤੀ ਉਮੀਦਵਾਰਾਂ ਅਮਨਦੀਪ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ ਤੇ ਲਖਵੀਰ ਸਿੰਘ ਆਦਿ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲੀਸ 2016 ਦੇ ਭਰਤੀ ਉਮੀਦਵਾਰ ਹਨ ਪਰ ਮੈਰਿਟ ਲਿਸਟ ਵਿਚ ਨਾਮ ਆਉਣ ਦੇ ਬਾਵਜੂਦ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਸੰਬਰ-2022 ਵਿਚ 300 ਉਮੀਦਵਾਰਾਂ ਨੂੰ ਨੌਕਰੀ ’ਤੇ ਜੁਆਇਨ ਕਰਵਾ ਲਿਆ ਗਿਆ ਹੈ, ਬਾਕੀ 700 ਉਮੀਦਵਾਰਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਲੰਧਰ ਹਲਕੇ ਦੀ ਜ਼ਿਮਨੀ ਲੋਕ ਸਭਾ ਵੇਲੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਵਾਇਆ ਜਾਵੇ। ਇਸ ਦੌਰਾਨ ਐੱਸਪੀ (ਡੀ) ਸੰਗਰੂਰ ਅਤੇ ਥਾਣਾ ਸਦਰ ਪੁਲੀਸ ਦੇ ਐੱਸਐੱਚਓ ਮੌਕੇ ’ਤੇ ਪੁੱਜੇ। ਉਨ੍ਹਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇ। ਖ਼ਬਰ ਲਿਖੇ ਜਾਣ ਤੱਕ ਦੋਵੇਂ ਉਮੀਦਵਾਰ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹੀਆਂ ਹੋਈਆਂ ਸਨ ਅਤੇ ਆਗੂਆਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਜਾਰੀ ਸੀ।

Advertisement

Advertisement
Tags :
ਕੁਡ਼ੀਆਂਚਡ਼੍ਹੀਆਂਟਾਵਰਨਿਯੁਕਤੀਪੱਤਰਪੁਲੀਸਭਰਤੀ
Advertisement