ਪੁਲੀਸ ਵੱਲੋਂ ਦੋ ਸਪਾਅ ਸੈਂਟਰਾਂ ’ਤੇ ਛਾਪਾ
ਪੱਤਰ ਪ੍ਰੇਰਕ
ਫਗਵਾੜਾ, 22 ਸਤੰਬਰ
ਸ਼ਹਿਰ ’ਚ ਸਪਾਅ ਸੈਂਟਰ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਕਰਨ ਦੇ ਦੋਸ਼ ਹੇਠ ਦੋ ਸੈਂਟਰਾਂ ’ਤੇ ਪੁਲੀਸ ਵੱਲੋਂ ਛਾਪਾ ਮਾਰ ਕੇ ਕਰੀਬ ਦਰਜਨ ਵਿਅਕਤੀਆਂ ਤੇ ਔਰਤਾਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਸਬਜ਼ੀ ਮੰਡੀ ਵਿੱਚ ਕਾਕਾ ਤੇ ਰਵੀ ਨਾਮ ਦੇ ਵਿਅਕਤੀ ਦੀ ‘ਹੈਵਨ’ ਨਾਮੀਂ ਸਪਾਅ ਸੈਂਟਰ ਚਲਾਉਂਦੇ ਹਨ ਤੇ ਇਸ ਦੀ ਆੜ ਹੇਠਾਂ ਔਰਤਾਂ ਨੂੰ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਹਨ ਜਿਸ ’ਤੇ ਪੁਲੀਸ ਨੇ ਐੱਸਐੱਚਓ ਸਿਟੀ ਜਤਿੰਦਰ ਕੁਮਾਰ ਦੀ ਅਗਵਾਈ ’ਚ ਹਰਪ੍ਰੀਤ ਵਾਸੀ ਪਿੰਡ ਗੜ੍ਹਦੀਵਾਲਾ, ਸਰੋਜ ਕੁਮਾਰੀ, ਨੇਹਾ ਕੌਰ, ਪਿੰਕੀ ਤੇ ਚੰਦਾ ਦੇਵੀ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਹਰਗੋਬਿੰਦ ਨਗਰ ਵਿੱਚ ਡਾਇੰਮਡ ਸਪਾਅ ’ਤੇ ਪੁਲੀਸ ਵੱਲੋਂ ਛਾਪਾ ਮਾਰ ਕੇ ਉੱਥੋਂ ਅੱਧੀ ਦਰਜਨ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਰੋਨਿਤ ਵਾਸੀ ਖੇੜਾ ਕਲੋਨੀ ਗੋਬਿੰਦਪੁਰਾ, ਹਰਪ੍ਰੀਤ ਕੌਰ, ਰਮਨਦੀਪ ਕੌਰ, ਕੋਮਲ ਸ਼ਰਮਾ, ਸੰਜਨਾ ਸ਼ਰਮਾ ਤੇ ਸ਼ਿਵਾਨੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ਮਾਲਕ ਨਾਜਾਇਜ ਤੌਰ ’ਤੇ ਇਹ ਸਾਰਾ ਧੰਦਾ ਚੱਲਾ ਰਹੇ ਸਨ।