ਅੰਬਾਲਾ ਕੈਂਟ ਦੇ ਹੋਟਲਾਂ ਵਿੱਚ ਪੁਲੀਸ ਦਾ ਛਾਪਾ
07:02 AM Jul 25, 2023 IST
ਅੰਬਾਲਾ: ਸੀਆਈਡੀ ਦੀ ਇਨਪੁੱਟ ਤੋਂ ਬਾਅਦ ਪੁਲੀਸ ਨੇ ਅੱਜ ਅੰਬਾਲਾ ਕੈਂਟ ਦੇ ਕਈ ਹੋਟਲਾਂ ਤੇ ਰੇਡ ਕੀਤੀ। ਇਸ ਦੌਰਾਨ ਹੋਟਲਾਂ ਵਿਚੋਂ ਮਿਲੇ ਜੋੜਿਆਂ ਨੂੰ ਪੁਲੀਸ ਆਪਣੇ ਨਾਲ ਲੈ ਗਈ ਅਤੇ ਪੁੱਛ-ਪੜਤਾਲ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ। ਡੀਐੱਸਪੀ ਆਸ਼ੀਸ਼ ਚੌਧਰੀ ਨੇ ਦੱਸਿਆ ਕਿ ਬੱਸ ਅੱਡੇ ਦੇ ਨਾਲ ਲਗਦੇ ਖੇਤਰ ਲਾਲ ਕੁੜਤੀ ਵਿਚ ਵਿਸ਼ੇਸ਼ ਸਰਚ ਮੁਹਿੰਮ ਚਲਾ ਕੇ ਹੋਟਲਾਂ ਦੀ ਜਾਂਚ ਕੀਤੀ ਗਈ ਹੈ। ਰੇਡ ਦੌਰਾਨ ਹੋਟਲਾਂ ਦੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement



