ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੀਨਾਨਗਰ ਰੇਲਵੇ ਸਟੇਸ਼ਨ ਨੇੜੇ ਦੋ ਸ਼ੱਕੀ ਦਿਖਣ ਮਗਰੋਂ ਪੁਲੀਸ ਚੌਕਸ

08:16 AM Jul 02, 2024 IST
ਦੀਨਾਨਗਰ ਦੇ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ ਪੁਲੀਸ ਮੁਲਾਜ਼ਮ।

ਸਰਬਜੀਤ ਸਾਗਰ
ਦੀਨਾਨਗਰ, 1 ਜੁਲਾਈ
ਦੀਨਾਨਗਰ ਸ਼ਹਿਰ ਦੇ ਮੁਹੱਲਾ ਨਾਨਕ ਨਗਰ ਵਿੱਚ ਦੋ ਸ਼ੱਕੀ ਵਿਅਕਤੀ ਦੇਖੇ ਜਾਣ ਮਗਰੋਂ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਹੈ। ਪੁਲੀਸ ਵੱਲੋਂ ਬੀਤੀ ਰਾਤ ਤੋਂ ਹੀ ਮੁਹੱਲਾ ਨਾਨਕ ਨਗਰ ਸਮੇਤ ਨਾਲ ਲੱਗਦੇ ਰੇਲਵੇ ਸਟੇਸ਼ਨ ਦੇ ਪੂਰੇ ਏਰੀਏ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲੀਸ ਅਨੁਸਾਰ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਨਹੀਂ ਆਈ ਪਰ ਇਸ ਦੇ ਬਾਵਜੂਦ ਉਹ ਪੂਰੀ ਗੰਭੀਰਤਾ ਨਾਲ ਰੇਲਵੇ ਸਟੇਸ਼ਨ ਨੇੜਲੇ ਖੇਤਰਾਂ ਦੀ ਤਲਾਸ਼ੀ ਲੈ ਰਹੇ ਹਨ।
ਡੀਐੱਸਪੀ ਸੁਖਰਾਜ ਸਿੰਘ ਢਿੱਲੋ ਨੇ ਦੱਸਿਆ ਕਿ ਬੀਤੀ ਰਾਤ 10: 30 ਵਜੇ ਦੇ ਕਰੀਬ ਮੁਹੱਲਾ ਨਾਨਕ ਨਗਰ ਦੀ ਔਰਤ ਨੇ ਮੋਹਤਬਰਾਂ ਦੇ ਜ਼ਰੀਏ ਪੁਲੀਸ ਨਾਲ ਸੰਪਰਕ ਕਰ ਕੇ ਦਾਅਵਾ ਕੀਤਾ ਸੀ ਕਿ ਉਸ ਨੇ ਕਾਲੀ ਵਰਦੀ ’ਚ ਦੋ ਅਜਿਹੇ ਸ਼ੱਕੀ ਵਿਅਕਤੀਆਂ ਨੂੰ ਲੁਕ ਛਿਪ ਕੇ ਸਟੇਸ਼ਨ ਵੱਲ ਨੂੰ ਜਾਂਦਿਆਂ ਦੇਖਿਆ ਹੈ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ ਅਤੇ ਉਨ੍ਹਾਂ ਪਿੱਠ ਪਿੱਛੇ ਬੈਗ ਬੰਨ੍ਹੇ ਹੋਏ ਸਨ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲੀਸ ਫੋਰਸ ਵੱਲੋਂ ਚਲਾਈ ਗਈ ਤਲਾਸ਼ੀ ਮੁਹਿੰਮ ਅੱਜ ਵੀ ਜਾਰੀ ਰਹੀ। ਇਸ ਦੌਰਾਨ ਗੁੱਜਰਾਂ ਦੇ ਡੇਰਿਆਂ ’ਚ ਵੀ ਪੁੱਛ-ਪੜਤਾਲ ਕੀਤੀ ਗਈ। ਦੱਸਣਯੋਗ ਹੈ ਕਿ ਸਾਲ 2015 ਵਿੱਚ ਜੁਲਾਈ ਮਹੀਨੇ ਜਦੋਂ ਦੀਨਾਨਗਰ ਪੁਲੀਸ ਸਟੇਸ਼ਨ ’ਤੇ ਅਤਿਵਾਦੀ ਹਮਲਾ ਹੋਇਆ ਸੀ ਤਾਂ ਅਤਿਵਾਦੀਆਂ ਵੱਲੋਂ ਥਾਣੇ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਦੀਨਾਨਗਰ ਦੇ ਰੇਲਵੇ ਸਟੇਸ਼ਨ ਨੂੰ ਹੀ ਨਿਸ਼ਾਨਾ ਬਣਾਉਂਦਿਆਂ ਰੇਲਵੇ ਲਾਈਨਾਂ ਵਿੱਚ ਬੰਬ ਲਗਾਏ ਗਏ ਸਨ।

Advertisement

Advertisement
Advertisement