For the best experience, open
https://m.punjabitribuneonline.com
on your mobile browser.
Advertisement

ਯਮੁਨਾਨਗਰ ਵਿੱਚ ਪੁਲੀਸ ਅਧਿਕਾਰੀ ਦੀ ਮਾਤਾ ਦੀ ਹੱਤਿਆ

08:35 AM Nov 12, 2024 IST
ਯਮੁਨਾਨਗਰ ਵਿੱਚ ਪੁਲੀਸ ਅਧਿਕਾਰੀ ਦੀ ਮਾਤਾ ਦੀ ਹੱਤਿਆ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 11 ਨਵੰਬਰ
ਇੱਥੋਂ ਦੇ ਸੈਕਟਰ-18 ਵਿੱਚ ਔਰਤ ਦੀ ਗਲਾ ਘੁੱਟ ਕੇ ਹੱਤਿਆ ਕਰ ਦਿਤੀ। ਮ੍ਰਿਤਕ ਔਰਤ ਦਾ ਪੁੁੱਤਰ ਨਿਰਮਲ ਸਿੰਘ, ਡਿਟੈਕਟਿਵ ਸਟਾਫ ਪੰਚਕੂਲਾ ਵਿੱਚ ਇੰਸਪੈਕਟਰ ਹੈ। ਅੱਜ ਦੁਪਹਿਰ ਬਾਅਦ ਜਦੋਂ ਉਸ ਦੀ ਪਤਨੀ ਸੈਕਟਰ-18 ਸਥਿਤ ਘਰ ਪਹੁੰਚੀ ਤਾਂ ਉਸ ਨੇ ਆਪਣੀ ਸੱਸ ਰਾਜ ਬਾਲਾ ਨੂੰ ਬੇਹੋਸ਼ ਪਾਇਆ। ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ। ਐੱਸਪੀ ਰਾਜੀਵ ਦੇਸਵਾਲ, ਸੀਆਈਏ ਸਟਾਫ਼, ਥਾਣਾ ਇੰਚਾਰਜ, ਡਾਗ ਸਕੁਐਡ ਦੀ ਟੀਮ ਅਤੇ ਹੋਰ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਸੁਪਰਡੈਂਟ ਨੇ ਕਿਹਾ ਕਿ ਇਹ ਵਾਰਦਾਤ ਪੁਲੀਸ ਲਈ ਚੁਣੌਤੀ ਹੈ। ਵੱਖ-ਵੱਖ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ, ਸੀਸੀਟੀਵੀ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।

Advertisement

Advertisement
Advertisement
Author Image

joginder kumar

View all posts

Advertisement