For the best experience, open
https://m.punjabitribuneonline.com
on your mobile browser.
Advertisement

ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣੇਦਾਰ ਗ੍ਰਿਫ਼ਤਾਰ

07:18 AM Apr 29, 2024 IST
ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣੇਦਾਰ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਅਪਰੈਲ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਹਾਲੀ ਦੇ ਫੇਜ਼-11 ਵਿੱਚ ਤਾਇਨਾਤ ਏਐੱਸਆਈ ਜਸਵੀਰ ਸਿੰਘ ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਇਹ ਕਾਰਵਾਈ ਟੈਕਸੀ ਚਾਲਕ ਹਿਮਾਂਸ਼ੂ ਪੁੱਤਰ ਕ੍ਰਿਸ਼ਨ ਨੰਦਨ ਵਾਸੀ ਭਿਵਾਨੀ ਰੋਡ, ਆਸ਼ਰਮ ਬਸਤੀ, ਤਹਿਸੀਲ ਅਤੇ ਜ਼ਿਲ੍ਹਾ ਜੀਂਦ (ਹਰਿਆਣਾ) ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਹੈ। ਇਸ ਸਮੇਂ ਸ਼ਿਕਾਇਤਕਰਤਾ ਪਿੰਡ ਬੜਮਾਜਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ ਅਤੇ ਟੈਕਸੀ ਚਲਾਉਂਦਾ ਹੈ।
ਟੈਕਸੀ ਚਾਲਕ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਸ ਦਾ ਕਰੀਬੀ ਦੋਸਤ ਗੁਰਿੰਦਰ ਸਿੰਘ ਬਾਠ ਇੰਗਲਿਸ਼ ਗੁਰੂ ਇਮੀਗਰੇਸ਼ਨ ਕੰਪਨੀ ਫੇਜ਼-10 ਮੁਹਾਲੀ ਵਿੱਚ ਨੌਕਰੀ ਕਰਦਾ ਸੀ। ਬਾਠ ਸਮੇਤ ਕੰਪਨੀ ਦੇ ਹੋਰਨਾਂ ਮੁਲਾਜ਼ਮਾਂ ਵਿਰੁੱਧ ਥਾਣਾ ਫੇਜ਼-11 ਵਿੱਚ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਜਸਵੀਰ ਸਿੰਘ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ (ਥਾਣੇਦਾਰ ਜਸਵੀਰ ਸਿੰਘ) ਨੂੰ ਰਿਸ਼ਵਤ ਦੇਵੇਗਾ ਤਾਂ ਉਹ ਉਸ ਦੇ ਦੋਸਤ ਗੁਰਿੰਦਰ ਬਾਠ ਖ਼ਿਲਾਫ਼ ਕੋਈ ਹੋਰ ਕੇਸ ਦਰਜ ਨਹੀਂ ਕਰੇਗਾ। ਇਸ ਤਰ੍ਹਾਂ ਥਾਣੇਦਾਰ ਵੱਲੋਂ ਉਨ੍ਹਾਂ ਤੋਂ ਹੁਣ ਤੱਕ ਦੋ ਲੱਖ ਰੁਪਏ ਵਸੂਲੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਏਐੱਸਆਈ 50 ਹਜ਼ਾਰ ਰੁਪਏ ਹੋਰ ਦੇਣ ਲਈ ਦਬਾਅ ਪਾਉਣ ਲੱਗ ਪਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

Advertisement

Advertisement
Author Image

Advertisement
Advertisement
×