For the best experience, open
https://m.punjabitribuneonline.com
on your mobile browser.
Advertisement

ਪੁਲੀਸ ਯਾਦਗਾਰੀ ਦਿਵਸ: ਚੰਡੀਗੜ੍ਹ ਪੁਲੀਸ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

07:51 AM Oct 22, 2024 IST
ਪੁਲੀਸ ਯਾਦਗਾਰੀ ਦਿਵਸ  ਚੰਡੀਗੜ੍ਹ ਪੁਲੀਸ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ ਦੇ ਸੈਕਟਰ-17 ਸਥਿਤ ਪੁਲੀਸ ਸਟੇਸ਼ਨ ਦੇ ਗਰਾਊਂਡ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਜਵਾਨ। -ਫੋਟੋ: ਵਿੱਕੀ ਘਾਰੂ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 21 ਅਕਤੂਬਰ
ਚੰਡੀਗੜ੍ਹ ਪੁਲੀਸ ਨੇ ਪੁਲੀਸ ਯਾਦਗਾਰੀ ਦਿਵਸ ਮੌਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਸੈਕਟਰ-17 ਸਥਿਤ ਪੁਲੀਸ ਸਟੇਸ਼ਨ ਦੇ ਗਰਾਊਂਡ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਡੀਜੀਪੀ ਸੁਰਿੰਦਰ ਸਿੰਘ ਯਾਦਵ ਸਣੇ ਹੋਰਨਾਂ ਅਧਿਕਾਰੀਆਂ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ, ਜਿਨ੍ਹਾਂ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 1 ਸਤੰਬਰ 2023 ਤੋਂ 31 ਅਗਸਤ 2024 ਤੱਕ ਦੇਸ਼ ਭਰ ਵਿੱਚ ਨੀਮ ਸੈਨਿਕ ਬਲ, ਪੁਲੀਸ ਮੁਲਾਜ਼ਮ ਸਮੇਤ ਹੋਰਨਾਂ ਸੁਰੱਖਿਆ ਬਲਾਂ ਦੇ 214 ਸੁਰੱਖਿਆ ਕਰਮੀ ਆਪਣੀ ਡਿਊਟੀ ਦੌਰਾਨ ਸ਼ਹੀਦ ਹੋ ਗਏ ਹਨ। ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਮੌਜਦ ਰਹੇ। ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਕਿਹਾ ਕਿ ਦੇਸ਼ ਭਰ ਵਿੱਚ ਪੁਲੀਸ ਤੇ ਸੁਰੱਖਿਆ ਬੱਲਾ ਵੱਲੋਂ 21 ਅਕਤੂਬਰ ਨੂੰ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਹ ਦਿਹਾੜਾ 1959 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਭਾਰਤੀ ਫੌਜ ਦੀ ਟੁੱਕੜੀ ਲਦਾਖ ਵਿਖੇ ਤਾਇਨਾਤ ਸੀ, ਉਸੇ ਦੌਰਾਨ ਚੀਨ ਨੇ ਭਾਰਤੀ ਫੌਜ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਜਵਾਨਾਂ ਦੀ ਯਾਦ ਵਿੱਚ ਹੀ 21 ਅਕਤੂਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ, ਜਿਨ੍ਹਾਂ ਵਿੱਚ ਆਂਧਰਾ ਪ੍ਰਦੇਸ਼ ਦੇ 1, ਅਰੁਣਾਚਲ ਪ੍ਰਦੇਸ਼ ਦੇ 2, ਆਸਾਮ ਦੇ 2, ਬਿਹਾਰ ਦੇ 8, ਛੱਤੀਸਗੜ੍ਹ ਦੇ 19, ਗੁਜਰਾਤ ਦੇ 2, ਹਿਮਾਚਲ ਪ੍ਰਦੇਸ਼ ਦੇ 7, ਝਾਰਖੰਡ ਦੇ 2, ਕਰਨਾਟਕ ਦੇ 16, ਕੇਰਲਾ ਦੇ 2, ਮੱਧ ਪ੍ਰਦੇਸ਼ ਦੇ 18, ਮਨੀਪੁਰ ਦੇ 6, ਮਨੀਪੁਰ ਦੇ 8, ਨਾਗਾਲੈਂਡ ਦੇ 2, ਉੜੀਸਾ ਦੇ 1, ਪੰਜਾਬ ਦੇ 3, ਰਾਜਸਥਾਨ ਦਾ 1, ਤਮਿਲਨਾਡੂ ਦਾ 1, ਉੱਤਰ ਪ੍ਰਦੇਸ਼ ਦੇ 3, ਉੱਤਰਾਖੰਡ ਦੇ 4, ਪੱਛਮੀ ਬੰਗਾਲ ਦੇ 4, ਦਿੱਲੀ ਦੇ 3, ਜੰਮੂ ਤੇ ਕਸ਼ਮੀਰ ਦੇ 8, ਲਦਾਖ ਦਾ 1, ਆਸਾਮ ਰਾਈਫਲਸ ਦਾ 1, ਬੀਐੱਸਐਫ ਦੇ 22, ਸੀਆਈਐੱਸਐਫ ਦਾ 1, ਸੀਆਰਪੀਐਫ ਦੇ 15, ਆਈਟੀਬੀਪੀ ਦੇ 5, ਐੱਸਐੱਸਬੀ ਦੇ ਪੰਜ, ਐੱਨਡੀਆਰਐਫ ਦਾ ਇੱਕ ਅਤੇ ਆਰਪੀਐੱਫ ਦੇ 13 ਜਵਾਨ ਸ਼ਹੀਦ ਹੋ ਗਏ ਸਨ।

Advertisement

ਚੰਡੀਗੜ੍ਹ ਦੇ ਛੇ ਪੁਲੀਸ ਮੁਲਾਜ਼ਮ ਹੋਏ ਸ਼ਹੀਦ

ਚੰਡੀਗੜ੍ਹ ਪੁਲੀਸ ਦੇ ਛੇ ਜਵਾਨ ਡਿਊਟੀ ਨਿਭਾਉਂਦਿਆਂ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ ਇੰਸਪੈਕਟਰ ਜਗਜੀਤ ਸਿੰਘ, ਸੁੱਚਾ ਸਿੰਘ, ਸਬ ਇੰਸਪੈਕਟਰ ਅਮਰਜੀਤ ਸਿੰਘ, ਏਐੱਸਆਈ ਅਮਰਜੀਤ ਸਿੰਘ, ਲਾਲੂ ਰਾਮ, ਆਮੀਨ ਚੰਦ ਦੇ ਨਾਮ ਸ਼ਾਮਲ ਹਨ। ਚੰਡੀਗੜ੍ਹ ਪੁਲੀਸ ਨੇ ਮ੍ਰਿਤਕ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

Advertisement

ਸੀਆਰਪੀਐੱਫ ਕੈਂਪ ਵਿੱਚ ਸਮਾਗਮ

ਸੀਆਰਪੀਐੱਫ ਕੈਂਪ ਹੱਲੋਮਾਜਰਾ ਵਿੱਚ ਪੁਲੀਸ ਯਾਦਗਾਰੀ ਦਿਵਸ ਮਨਾਇਆ ਗਿਆ। ਇਸ ਮੌਕੇ ਸੀਆਰਪੀਐੱਫ ਦੇ ਸੀਨੀਅਰ ਅਧਿਕਾਰੀ ਦਿਨੇਸ਼ ਓਨੀਆਲ ਮੁੱਖ ਮਹਿਮਾਨ ਵਜੋਂ ਪਹੁੰਚੇ। ਜਿਨ੍ਹਾਂ ਨੇ 10 ਜਵਾਨਾਂ ਦੀ ਸ਼ਹਾਦਤ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸਾਲ 1959 ਵਿੱਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।

Advertisement
Author Image

Advertisement