ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਨੇ ਅਪਰੇਸ਼ਨ ਬਰੂਸ ਲੀ, ਬੋਨੀ, ਕਲਾਈਡ ਤੇ ਪਿੰਕ ਸਿਟੀ ਰਾਹੀਂ ਕਈ ਗੈਂਗਸਟਰ ਮਾਰ ਮੁਕਾਏ

06:58 AM Aug 25, 2024 IST
ਗੈਂਗਸਟਰ ਰਮਨਜੀਤ ਰੋਮੀ

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 24 ਅਗਸਤ
ਪੰਜਾਬ ਪੁਲੀਸ ਨੇ ਅਪਰੇਸ਼ਨ ਬਰੂਸ ਲੀ, ਬੋਨੀ, ਕਲਾਈਡ ਤੇ ਪਿੰਕ ਸਿਟੀ ਰਾਹੀਂ ਕਈ ਗੈਂਗਸਟਰਾਂ ਦਾ ਖਾਤਮਾ ਕੀਤਾ ਹੈ ਅਤੇ ਨਾਲ ਹੀ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਪੰਜਾਬ ’ਚ ਕੋਈ ਵੀ ਗੈਂਗਸਟਰ ਸਰਗਰਮ ਨਹੀਂ ਹੈ। ਨਵੰਬਰ 2016 ’ਚ ਨਾਭਾ ਜੇਲ੍ਹ ਬਰੇਕ ਕਾਂਡ, ਜਿਸ ਵਿੱਚ ਹਾਂਗਕਾਂਗ ਅਧਾਰਿਤ ਗੈਂਗਸਟਰ ਰਮਨਜੀਤ ਰੋਮੀ ਵੱਲੋਂ ਬਣਾਏ ਗਰੋਹ ਨੇ ਛੇ ਕੈਦੀਆਂ ਸਣੇ ਗੈਂਗਸਟਰ ਅਤੇ ਅਤਿਵਾਦੀਆਂ ਨੂੰ ਜੇਲ੍ਹ ਤੋਂ ਛੁਡਵਾ ਲਿਆ ਸੀ, ਮਗਰੋਂ ਪੰਜਾਬ ਪੁਲੀਸ ਦੇ ਗਲਿਆਰਿਆਂ ’ਚ ਮਾਰਸ਼ਲ ਆਰਟ ਮਾਹਿਰ ਬਰੂਸ ਲੀ ਦਾ ਨਾਂ ਦੱਬੀ ਸੁਰ ’ਚ ਲਿਆ ਜਾਂਦਾ ਸੀ। ‘ਬਰੂਸ ਲੀ’ ਪੁਲੀਸ ਵੱਲੋਂ ਭਗੌੜੇ ਕੈਦੀਆਂ ਖਾਸਕਰ ਸਾਜ਼ਿਸ਼ਘਾੜੇ ਰਮਨਜੀਤ ਰੋਮੀ ਜਿਹੜਾ ਕਿ ਕੋਵਲੂਨ (ਵਿਸ਼ਵ ਪ੍ਰਸਿੱਧ ਮਾਰਸ਼ਲ ਆਰਟ ਮਾਹਿਰ ਅਤੇ ਹੌਲੀਵੁੱਡ ਫ਼ਿਲਮਾਂ ਦੇ ਅਦਾਕਾਰ ਬਰੂਸ ਲੀ ਦੇ ਜੱਦੀ ਕਸਬੇ) ’ਚ ਰਹਿੰਦਾ ਸੀ, ਨੂੰ ਫੜਨ ਲਈ ਵਿੱਢੇ ਗਏ ਅਪਰੇਸ਼ਨ ਦਾ ਗੁਪਤ ਨਾਮ ਸੀ। ਅਪਰੇਸ਼ਨ ਨੂੰ ਗੁਪਤ ਰੱਖਣ ਲਈ ਇਹ ਕੋਡ (ਬਰੂਸ ਲੀ) ਨਾਮ ਸਿਰਫ ਕੁਝ ਅਧਿਕਾਰੀਆਂ ਨੂੰ ਹੀ ਪਤਾ ਸੀ।
ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਗੁਪਤ ਕੋਡ ਪ੍ਰਥਾ ਨਾਲ ਹੋਰ ਕੇਸਾਂ ’ਚ ਮਦਦ ਮਿਲੀ ਅਤੇ ਕਈ ਗੈਂਗਸਟਰਾਂ ਦਾ ਸਫ਼ਾਇਆ ਹੋਇਆ। ਅਪਰੇਸ਼ਨ ਬੋਨੀ ਤੇ ਕਲਾਈਡ (ਅਮਰੀਕੀ ਡਕੈਤਾਂ ’ਤੇ ਅਧਾਰਿਤ ਨਾਮ) ਦੀ ਵਰਤੋਂ ਉਦੋਂ ਕੀਤੀ ਗਈ ਜਦੋਂ ਅਧਿਕਾਰੀਆਂ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਸ਼ਾਮਲ ਸ਼ੂਟਰਾਂ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੀ ਪੈੜ ਨੱਪੀ ਸੀ। ਗੈਂਗਸਟਰ ਤੇਜਿੰਦਰ ਤੇਜਾ ਨੂੰ ਫੜਨ ਲਈ ਵਿੱਢੀ ਗਈ ਮੁਹਿੰਮ ਦਾ ਨਾਂ ‘ਅਪਰੇਸ਼ਨ ਫਾਸਟ ਟਰੈਕ’ ਉਸ ਦੇ ਨਾਮ ‘ਤੇਜ’ (ਰਫ਼ਤਾਰ) ’ਤੇ ਰੱਖਿਆ ਗਿਆ ਸੀ। ਜ਼ੀਰਕਪੁਰ ’ਚ ਗੈਂਗਸਟਰ ਅੰਕਿਤ ਭਾਦੂ ਨੂੰ ਖਤਮ ਕਰਨ ਲਈ ਚਲਾਇਆ ਗਿਆ ਅਪਰੇਸ਼ਨ ਪਿੰਕ ਸਿਟੀ ਜੈਪੁਰ ’ਤੇ ਅਧਾਰਿਤ ਸੀ। ਅੰਕਿਤ ਦਾ ਸਬੰਧ ਜੈਪੁਰ ਨਾਲ ਸੀ। ਨਾਭਾ ਜੇਲ੍ਹ ਘਟਨਾ ਹਾਂਗਕਾਂਗ ਤੋਂ ਰੋਮੀ ਨੂੰ ਭਾਰਤ ਲਿਆਂਦੇ ਜਾਣ ਮਗਰੋਂ ਸੁਰਖ਼ੀਆਂ ’ਚ ਹੈ। ਨਾਭਾ ਜੇਲ੍ਹ ਬਰੇਕ ਕਾਂਡ ਜਿਸ ਵਿੱਚ ਹੋਰਨਾਂ ਸਣੇ ਕੇਐੱਲਐੈੱਫ ਮੁਖੀ ਮਿੰਟੂ ਤੇ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਛੁਡਵਾ ਲਿਆ ਗਿਆ ਸੀ, ਨੇ ਪੰਜਾਬ ਪੁਲੀਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪਰ ਤਿੰਨ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਨਿੱਜੀ ਤੌਰ ’ਤੇ ਲਿਆ ਸੀ। ਇਨ੍ਹਾਂ ਵਿੱਚ ਏਆਈਜੀ ਗੁਰਮੀਤ ਸਿੰਘ ਚੌਹਾਨ, ਏਆਈਜੀ ਹਰਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਉਦੋਂ ਤੋਂ ਹੀ ਭਗੌੜਿਆਂ ਖਾਸਕਰ ਹਾਂਗਕਾਂਗ ਅਧਾਰਿਤ ਰਮਨਜੀਤ ਰੋਮੀ ਦਾ ਪਿੱਛਾ ਕਰ ਰਹੇ ਸਨ। ਅਪਰੇਸ਼ਨ ਬਰੂਸ ਲੀ ਅੱਠ ਸਾਲਾਂ ਬਾਅਦ ਪੂਰਾ ਹੋਇਆ ਜਦੋਂ ਰੋਮੀ ਨੂੰ ਹਾਂਗਕਾਂਗ ਤੋਂ ਭਾਰਤ ਲਿਆਂਦਾ ਗਿਆ। ਵਿਰਕ ਅਤੇ ਬਰਾੜ ਉਸ ਨੂੰ ਭਾਰਤ ਲੈ ਕੇ ਆਏ ਹਨ ਜਦਕਿ ਇਸ ਦਿਨ ਦੀ ਉਡੀਕ ਲਈ ਚੌਹਾਨ ਨੇ ਕਈ ਵਾਰ ਹਾਂਗਕਾਂਗ ਦੇ ਗੇੜੇ ਮਾਰੇ ਸਨ। ਇਨ੍ਹਾਂ ਤਿੰਨਾਂ ਅਧਿਕਾਰੀਆਂ ਨੇ ਇਸ ਅਪਰੇਸ਼ਨ ਦੇ ਵੇਰਵੇ ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਦੇ ‘ਡੀਕੋਡ ਪੰਜਾਬ ਸ਼ੋਅ’ ਵਿੱਚ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਪੁਲੀਸ ਨੇ ਗੈਂਗਸਟਰਾਂ ਤੇ ਅਤਿਵਾਦੀਆਂ ਨੂੰ ਖਤਮ ਕਰਨ ਲਈ ਕਿਵੇਂ ਅਜਿਹੇ ਕਿੰਨੇ ਹੀ ਅਪਰੇਸ਼ਨਾਂ ਦੇ ਨਾਮ ਘੜੇ ਸਨ। ਅਧਿਕਾਰੀਆਂ ਨੇ ਅਪਰੇਸ਼ਨਾਂ ਦੇ ਸ਼ੁਕਰਗੁਜ਼ਾਰ ਹੁੰਦਿਆਂ ਦਾਅਵਾ ਕੀਤਾ, ‘‘ਪੰਜਾਬ ਦੀ ਧਰਤੀ ’ਤੇ ਕੋਈ ਗੈਂਗਸਟਰ ਸਰਗਰਮ ਨਹੀਂ ਹੈ ਪਰ ਉਹ ਵਿਦੇਸ਼ ਤੋਂ ਕਾਰਵਾਈਆਂ ਚਲਾ ਰਹੇ ਹਨ।’’ ਏਆਈਜੀ ਚੌਹਾਨ ਨੇ ਕਿਹਾ ਕਿ ਗੈਂਗਸਟਰ ਕੈਨੇਡਾ, ਅਮਰੀਕਾ ਅਤੇ ਹੋਰਨਾਂ ਮੁਲਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਕਰ ਰਹੇ ਹਨ। ਉਨ੍ਹਾਂ ਆਖਿਆ, ‘‘ਨਾਭਾ ਜੇਲ੍ਹ ਬਰੇਕ ਇੱਕ ਇਤਿਹਾਸਕ ਮਾਮਲਾ ਸੀ। ਇਸ ਦੇ ਸਿੱਟੇ ਵਜੋਂ ਗੈਂਗਸਟਰਾਂ ਨੂੰ ਨਿਸ਼ਾਨਾ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓਸੀਸੀਯੂ) ਕਾਇਮ ਕੀਤਾ ਸੀ। ਬਾਅਦ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਚ ਗੈਂਗਸਟਰ ਵਿਰੋਧੀ ਟਾਸਕ ਫੋਰਸ (ਏਜੀਟੀਐੱਫ) ਸ਼ੁਰੂ ਕੀਤੀ ਗਈ। ਡੀਜੀਪੀ ਗੌਰਵ ਯਾਦਵ ਦੀ ਨਿਗਰਾਨੀ ਅਤੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਹੇਠ ਗੈਂਗਸਟਰਾਂ ਖ਼ਿਲਾਫ਼ ਵੱਡੀ ਮੁਹਿੰਮ ਵਿੱਢੀ ਗਈ।’’ ਉਨ੍ਹਾਂ ਆਖਿਆ, ‘‘ਇਸ ਦਾ ਪ੍ਰਭਾਵ ਇਹ ਹੈ ਕਿ ਹੁਣ ਪੰਜਾਬ ’ਚ ਕੋਈ ਵੀ ਗੈਂਗਸਟਰ ਸਰਗਰਮ ਨਹੀਂ ਹੈ। ਬਹੁਤੇ ਜੇਲ੍ਹਾਂ ਵਿੱਚ ਹਨ, ਕਈ ਮਾਰੇ ਗਏ ਤੇ ਕਈ ਵਿਦੇਸ਼ਾਂ ’ਚ ਭੱਜ ਗਏ।’’ ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਦੇ 350 ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟ ਵੀ ਬੰਦ ਕੀਤੇ ਗਏ ਜਿਨ੍ਹਾਂ ਦੀ ਵਰਤੋਂ ਹੋਰ ਗੈਂਗਸਟਰਾਂ ਨੂੰ ਲਾਲਚ ਦੇਣ ਲਈ ਕੀਤੀ ਜਾਂਦੀ ਸੀ। ਅਧਿਕਾਰੀਆਂ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੈਨੇਡਾ ਤੇ ਅਮਰੀਕਾ ਅਧਾਰਿਤ ਗੋਲਡੀ ਬਰਾੜ ਤੇ ਅਨਮੋਲ ਬਿਸ਼ਨੋਈ ਨਹੀਂ ਫੜੇ ਜਾਂਦੇ ਉਂਨਾ ਚਿਰ ਮੂਸੇਵਾਲਾ ਕਤਲ ਕੇਸ ਦੀ ਪੜਤਾਲ ਪੂਰੀ ਨਹੀਂ ਹੋਵੇਗੀ।

Advertisement

Advertisement