For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਹਰਿਆਣਾ-ਰਾਜਸਥਾਨ ਸੀਮਾ ’ਤੇ ਚੌਕਸੀ ਵਧਾਈ

07:49 AM May 09, 2024 IST
ਪੁਲੀਸ ਨੇ ਹਰਿਆਣਾ ਰਾਜਸਥਾਨ ਸੀਮਾ ’ਤੇ ਚੌਕਸੀ ਵਧਾਈ
Advertisement

ਪੱਤਰ ਪ੍ਰੇਰਕ
ਏਲਨਾਬਾਦ, 8 ਮਈ
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਹਰਿਆਣਾ-ਰਾਜਸਥਾਨ ਸੀਮਾ ’ਤੇ ਚੌਕਸੀ ਵਧਾ ਦਿੱਤੀ ਹੈ। ਅੱਜ ਏਲਨਾਬਾਦ ਦੇ ਡੀਐੱਸਪੀ ਸੰਜੀਵ ਬਲਹਾਰਾ ਨੇ ਰਾਜਸਥਾਨ ਸੀਮਾ ਨਾਲ ਲੱਗਦੇ ਥਾਣਾ ਤਲਵਾੜਾ ਝੀਲ ਵਿੱਚ ਪੁਲੀਸ ਥਾਣਾ ਇੰਚਾਰਜ ਸਬ ਇੰਸਪੈਕਟਰ ਰਾਜਨਦੀਪ ਕੌਰ ਨਾਲ ਮੀਟਿੰਗ ਕੀਤੀ ਅਤੇ ਚੋਣਾਂ ਦੇ ਮੱਦੇਨਜ਼ਰ ਆਪਸ ਵਿੱਚ ਬਿਹਤਰ ਤਾਲਮੇਲ ਅਤੇ ਸਹਿਯੋਗ ਲਈ ਵਿਚਾਰ-ਵਟਾਂਦਰਾ ਕੀਤਾ। ਡੀਐੱਸਪੀ ਸੰਜੀਵ ਬਲਹਾਰਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵੱਖ-ਵੱਖ ਕੇਸਾਂ ਵਿੱਚ ਲੋੜੀਂਦੇ ਮੁਲਜ਼ਮਾਂ ਦੀ ਸੂਚੀ ਆਪਸ ਵਿੱਚ ਸਾਂਝੀ ਕੀਤੀ ਗਈ ਅਤੇ ਜ਼ਿਲ੍ਹੇ ਨਾਲ ਲੱਗਦੀ ਰਾਜਸਥਾਨ ਸੀਮਾ ’ਤੇ ਸਾਂਝੀ ਨਾਕਾਬੰਦੀ ਬਾਰੇ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਨਸ਼ਿਆਂ ਅਤੇ ਸ਼ਰਾਬ ਦੀ ਤਸਕਰੀ ਨੂੰ ਠੱਲ ਪਾਉਣ ਲਈ ਰਣਨੀਤੀ ’ਤੇ ਵੀ ਚਰਚਾ ਕੀਤੀ ਗਈ। ਇਸ ਦੌਰਾਨ ਸੂਚਨਾਵਾਂ ਦਾ ਆਦਾਨ- ਪ੍ਰਦਾਨ ਕਰਨ ਲਈ ਵਟਸਐਪ ਗਰੁੱਪ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸਮੂਹ ਪੁਲੀਸ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ ਨੂੰ ਨਿਰਪੱਖ ਅਤੇ ਬਿਹਤਰ ਢੰਗ ਨਾਲ ਕਰਵਾਉਣ ਲਈ ਇੱਕ ਦੂਜੇ ਦਾ ਸਾਥ ਦੇਣ ਦਾ ਸੰਕਲਪ ਵੀ ਲਿਆ।
ਸਿਰਸਾ (ਪ੍ਰਭ ਦਿਆਲ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਮੁਸਤੈਦੀ ਤਹਿਤ ਲੰਘੀ ਦੇਰ ਰਾਤ ਪੁਲੀਸ ਨੇ ਇੱਕ ਵਿਅਕਤੀ ਤੋਂ ਛੇ ਲੱਖ ਰੁਪਏ ਫੜੇ ਹਨ। ਇਸ ਸਬੰਧੀ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੁਲੀਸ ਬਣੀ ਪਿੰਡ ਦੇ ਇੱਕ ਵਿਅਕਤੀ ਤੋਂ 49 ਲੱਖ 50 ਹਜ਼ਾਰ ਅਤੇ ਪਿੰਡ ਜੋਗੀਵਾਲਾ ਨਾਕੇ ਤੋਂ ਇੱਕ ਸਕਾਰਪੀਓ ’ਚੋਂ 12 ਲੱਖ 22 ਹਜ਼ਾਰ ਰੁਪਏ ਜ਼ਬਤ ਕਰ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਲੰਘੀ ਦੇਰ ਰਾਤ ਸਿਟੀ ਥਾਣਾ ਪੁਲੀਸ ਦੀ ਇੱਕ ਟੀਮ ਗਸ਼ਤ ਦੌਰਾਨ ਸ਼ਹਿਰ ਦੇ ਰੋੜੀ ਬਾਜ਼ਾਰ ਇਲਾਕੇ ’ਚ ਮੌਜੂਦ ਸੀ ਤਾਂ ਇਸੇ ਦੌਰਾਨ ਆਉਂਦੇ ਇੱਕ ਸ਼ੱਕੀ ਵਿਅਕਤੀ ਨੂੰ ਰੁਕਵਾ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਬੈਗ ’ਚ ਰੁਪਏ ਮਿਲੇ, ਜਿਨ੍ਹਾਂ ਦੀ ਗਿਣਤੀ ਕਰਨ ’ਤੇ ਉਹ ਛੇ ਲੱਖ ਬਣੇ।
ਇਸ ਸਬੰਧੀ ਵਿਅਕਤੀ ਪੁਲੀਸ ਨੂੰ ਕੋਈ ਸੰਤੋਸ਼ਜਨਕ ਉੱਤਰ ਨਾ ਦੇ ਸਕਿਆ, ਜਿਸ ਮਗਰੋਂ ਰਾਸ਼ੀ ਨੂੰ ਜ਼ਬਤ ਕਰ ਕੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਇਤਲਾਹ ਦੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੁਲੀਸ ਪਹਿਲਾਂ ਵੀ 12 ਲੱਖ 22 ਹਜ਼ਾਰ ਤੇ 49 ਲੱਖ 50 ਹਜ਼ਾਰ ਰੁਪਏ ਜ਼ਬਤ ਕਰ ਚੁੱਕੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×