ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਖੇਡਾਂ: ਕੁੱਪਕਲਾਂ ਦੇ ਅਮਰਿੰਦਰ ਨੂੰ ਚਾਂਦੀ ਦਾ ਤਗ਼ਮਾ

10:36 AM Nov 22, 2024 IST
ਅਮਰਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਸਰਪੰਚ ਸੁਰਜੀਤ ਸਿੰਘ ਤੇ ਪਿੰਡ ਵਾਸੀ।

ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 20 ਨਵੰਬਰ
ਬੀਤੇ ਦਿਨੀ ਦਿੱਲੀ ਦੇ ਜਵਾਹਰ ਲਾਲ ਨਹਿਰੂ ਨਵੀਂ ਸਟੇਡੀਅਮ ਵਿੱਚ ਹੋਈਆਂ 73ਵੀਆਂ ਦੇਸ਼ ਪੱਧਰੀ ਪੁਲੀਸ ਖੇਡਾਂ ’ਚ ਪਿੰਡ ਕੁੱਪ ਖੁਰਦ (ਦਿਲਾਵਰਗੜ੍ਹ) ਅਹਿਮਦਗੜ੍ਹ ਦੇ ਅਮਰਿੰਦਰ ਸਿੰਘ ਔਲਖ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਕਿਸਾਨ ਆਗੂ ਬਲਦੀਪ ਸਿੰਘ ਨੇ ਦੱਸਿਆ ਕਿ ਅਮਰਿੰਦਰ ਪਹਿਲਾਂ ਵੀ ਨੈਸਲਨ ਪੱਧਰ ’ਤੇ ਚਾਰ ਵੱਖ-ਵੱਖ ਮੈਡਲ ਜਿੱਤ ਚੁੱਕਿਆ ਹੈ ਹੁਣ ਬੀਤੇ ਦਿਨੀਂ ਨਵੀਂ ਦਿੱਲੀ ਵਿੱਚ ਹੋਈਆਂ ਆਲ ਇੰਡੀਆ ਪੁਲੀਸ ਐਥਲੀਟ ਖੇਡਾਂ 110 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੇਸ਼ ਭਰ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਜਿਸ ਦਾ ਪਿੰਡ ਪਹੁੰਚਣ ’ਤੇ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਮਰਿੰਦਰ ਸਿੰਘ ਔਲਖ ਪੰਜਾਬ ਪੁਲੀਸ ਵਿੱਚ ਬਤੌਰ ਕਾਂਸਟੇਬਲ ਭਰਤੀ ਹੈ ਅਤੇ 2015 ਤੋਂ ਲੈ ਕੇ 2024 ਤੱਕ 110 ਮੀਟਰ ਅੜੀਕਾ ਦੌੜ ਪੰਜਾਬ ਸੂਬੇ ਵਿੱਚੋਂ ਲਗਾਤਾਰ ਪਹਿਲਾ ਸਥਾਨ ਪ੍ਰਾਪਤ ਕਰ ਸੋਨ ਤਗ਼ਮਾ ਜਿੱਤਦਾ ਰਿਹਾ ਹੈ। ਇਸ ਮੌਕੇ ਸਰਪੰਚ ਸੁਰਜੀਤ ਸਿੰਘ (ਮਹਿੜੇ) , ਪੰਚ ਗੁਰਪਿੰਦਰ ਸਿੰਘ, ਜਸਵੰਤ ਸਿੰਘ ਮੰਡੇਰ, ਸੁਖਦੇਵ ਸਿੰਘ ਬਾਬਾ, ਡਾ ਹਰਦਿਲਵਰਪ੍ਰੀਤ ਸਿੰਘ ਹਾਜ਼ਰ ਸਨ।

Advertisement

Advertisement