For the best experience, open
https://m.punjabitribuneonline.com
on your mobile browser.
Advertisement

ਪੁਲੀਸ ਨੇ ਤਿੰਨ ਟਨ ਨਸ਼ੀਲੇ ਪਦਾਰਥ ਕੀਤੇ ਨਸ਼ਟ

08:16 AM Feb 08, 2024 IST
ਪੁਲੀਸ ਨੇ ਤਿੰਨ ਟਨ ਨਸ਼ੀਲੇ ਪਦਾਰਥ ਕੀਤੇ ਨਸ਼ਟ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 7 ਫਰਵਰੀ
ਆਈਜੀ ਅੰਬਾਲਾ ਰੇਂਜ ਅੰਬਾਲਾ ਕੈਂਟ ਸ਼ਬਿਾਸ ਕਵੀਰਾਜ ਦੀ ਅਗਵਾਈ ਵਿਚ ਫੜੇ ਗਏ ਕਰੀਬ ਤਿੰਨ ਟਨ ਨਸ਼ੀਲੇ ਪਦਾਰਥ ਅੱਜ 7 ਫਰਵਰੀ ਨੂੰ ਨਸ਼ਟ ਕੀਤੇ ਗਏ। ਇਸ ਮੌਕੇ ਅੰਬਾਲਾ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ, ਯਮੁਨਾਨਗਰ ਐਸਪੀ ਗੰਗਾ ਰਾਮ ਤੇ ਕੁਰੂਕਸ਼ੇਤਰ ਦੇ ਐਸਪੀ ਸੁਰਿੰਦਰ ਭੌਰੀਆ ਮੌਜੂਦ ਰਹੇ। ਪੰਜੋਖਰਾ ਥਾਣੇ ਤਹਿਤ ਭੜੋਗ ਪਿੰਡ ਵਿੱਚ ਰੁਦਰਾਕਸ਼ ਐਨਵਾਇਰ ਕੇਅਰ ਕੰਪਨੀ ’ਚ ਅੰਬਾਲਾ ਰੇਂਜ ਦੇ ਮਾਲਖ਼ਾਨਿਆਂ ਵਿੱਚ ਜਮ੍ਹਾਂ ਤਸਕਰੀ ’ਚ ਫੜੇ ਗਏ ਨਸ਼ੀਲੇ ਪਦਾਰਥ ਨਸ਼ਟ ਕਰਨ ਦੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ। ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥ ਅੰਬਾਲਾ ਜ਼ਿਲ੍ਹੇ ਦੇ 33, ਕੁਰੂਕਸ਼ੇਤਰ ਦੇ 63 ਅਤੇ ਯਮੁਨਾਨਗਰ ਜ਼ਿਲ੍ਹੇ ਦੇ 73 ਤਸਕਰੀ ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਸਨ।

Advertisement

Advertisement
Advertisement
Author Image

sukhwinder singh

View all posts

Advertisement