ਪੁਲੀਸ ਨੇ ਦੋ ਬੰਗਲਾਦੇਸ਼ੀ ਨਾਗਰਿਕ ਵਾਪਸ ਦੇਸ਼ ਭੇਜੇ
ਨਵੀਂ ਦਿੱਲੀ, 31 ਦਸੰਬਰ
ਦਿੱਲੀ ਪੁਲੀਸ ਨੇ ਗੈਰ-ਕਾਨੂੰਨੀ ਢੰਗ ਨਾਲ ਇੱਥੇ ਰਹਿ ਰਹੇ ਬੰਗਲਾਦੇਸ਼ੀ ਮਾਂ-ਪੁੱਤਰ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜ ਦਿੱਤਾ ਹੈ। ਦੋਵਾਂ ਦੀ ਪਛਾਣ ਨਜ਼ਮਾ ਖਾਨ ਤੇ ਪੁੱਤਰ ਨਈਮ ਖਾਨ ਵਜੋਂ ਹੋਈ ਹੈ। ਪੁਲੀਸ ਅਨੁਸਾਰ ਨਜ਼ਮਾ ਖਾਨ 2005 ਤੋਂ ਦੱਖਣੀ-ਪੱਛਮੀ ਦਿੱਲੀ ਵਿੱਚ ਰਹਿ ਰਹੀ ਸੀ, ਜਦੋਂ ਕਿ ਉਸ ਦਾ ਪੁੱਤਰ ਬੰਗਲਾਦੇਸ਼ ਤੋਂ ਆ ਕੇ ਇੱਥੇ ਉਸ ਦੇ ਨਾਲ ਰਹਿਣ ਲੱਗ ਪਿਆ। ਡੀਸੀਪੀ ਸੁਰੇਂਦਰ ਚੌਧਰੀ ਨੇ ਦੱਸਿਆ ਕਿ ਦੋਵੇਂ ਪੱਛਮੀ ਬੰਗਾਲ ਦੀ ਸਰਹੱਦ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ’ਚ ਦਾਖ਼ਲ ਹੋਏ। ਨਜ਼ਮਾ ਲਗਪਗ 20 ਪਹਿਲਾਂ ਆਈ ਸੀ, ਜਦੋਂ ਉਸ ਦਾ ਪੁੱਤਰ 2020 ਵਿੱਚ ਇੱਥੇ ਆਇਆ। ਉਨ੍ਹਾਂ ਦੱਸਿਆ ਕਿ ਮਾਂ-ਪੁੱਤਰ ਕਟਵਾਰੀਆ ਸਰਾਂ ’ਚ ਰਹਿੰਦੇ ਸਨ, ਜਿੱਥੇ ਨਜ਼ਮਾ ਖਾਨ ਘਰਾਂ ’ਚ ਕੰਮ ਕਰਦੀ ਸੀ। ਇਸ ਦੌਰਾਨ ਡੀਸੀਪੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਜਨਾ ਦੇ ਆਧਾਰ ’ਤੇ ਪੁਲੀਸ ਨੇ ਸ਼ਾਸਤਰੀ ਮਾਰਕੀਟ ਵਿੱਚ ਨਈਮ ਰੋਕਿਆ ਤੇ ਪੁੱਛ-ਪੜਤਾਲ ਮਗਰੋਂ ਨਜ਼ਮਾ ਨੂੰ ਹਿਰਾਸਤ ’ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਐਫਆਰਆਰਓ ਨੂੰ ਸੌਂਪ ਦਿੱਤਾ ਹੈ, ਜਿੱਥੋਂ ਉਨ੍ਹਾਂ ਨੂੰ ਬੰਗਲਾਦੇਸ਼ ਭੇਜਿਆ ਜਾਵੇਗਾ। -ਪੀਟੀਆਈ