ਪੁਲੀਸ ਨੇ ਸ਼ੇਰ ਮਾਜਰਾ ’ਚ ਨਸ਼ਾ ਤਸਕਰ ਦਾ ਘਰ ਢਾਹਿਆ
05:44 PM Jun 01, 2025 IST
ਖੇਤਰੀ ਪ੍ਰਤੀਨਿਧਪਟਿਆਲਾ, 1 ਜੂਨ
Advertisement
ਪੁਲੀਸ ਨੇ ਅੱਜ ਨਸ਼ਾ ਤਸਕਰ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦਾ ਘਰ ਢਾਹ ਦਿੱਤਾ। ਪ੍ਰਸ਼ਾਸਨ ਨੇ ਇਹ ਕਾਰਵਾਈ ਅੱਜ ਪਿੰਡ ਸ਼ੇਰ ਮਾਜਰਾ ਵਿੱਚ ਕੀਤੀ ਹੈ। ਪਟਿਆਲਾ ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਸ ਤਸਕਰ ਖ਼ਿਲਾਫ਼ 7 ਕੇਸ ਦਰਜ ਹਨ।
Advertisement
Advertisement



