ਵਿਦਿਅਕ ਮੁਕਾਬਲੇ ਵਿੱਚ ਪੁਲੀਸ ਡੀਏਵੀ ਸਕੂਲ ਦਾ ਭਾਰਤ ਅੱਵਲ
ਪੱਤਰ ਪ੍ਰੇਰਕ
ਨਾਰਾਇਣਗੜ੍ਹ, 29 ਨਵੰਬਰ
ਇੱਥੇ ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਰਾਇਣਗੜ੍ਹ ਵਿੱਚ ਸਤਿਆਰਥ ਪ੍ਰਕਾਸ਼ ਸਮੁੱਲਾ ਵਿਚਾਰ ਚਰਚਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਆਰੀਆ ਸਮਾਜ ਅੰਬਾਲਾ ਦੇ ਪ੍ਰਧਾਨ ਜੇਐੱਸ ਨੈਣ ਅਤੇ ਸ਼ਿਆਮ ਸੁੰਦਰ ਸਨ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ ਸੀ। ਪ੍ਰਿੰਸੀਪਲ ਡਾ.ਆਰਪੀਰਾਠੀ ਨੇ ਆਏ ਮਹਿਮਾਨਾਂ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਦੀਪ ਜਗਾ ਅਤੇ ਗਾਇਤਰੀ ਮੰਤਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰਤੀਯੋਗੀਆਂ ਨੂੰ ਜੂਨੀਅਰ ਅਤੇ ਸੀਨੀਅਰ ਵਿੱਚ ਵੰਡਿਆ ਗਿਆ। ਨਿਰਣਾਇਕ ਮੰਡਲ ਦੀ ਭੂਮਿਕਾ ਚੰਦਰ ਪਾਲ ਸ਼ਾਸਤਰੀ ਅਤੇ ਈਸ਼ਾਮ ਸਿੰਘ ਨੇ ਨਿਭਾਈ। ਮੁੱਖ ਮਹਿਮਾਨ ਅਤੇ ਸਮੂਹ ਵਿਸ਼ੇਸ਼ ਮਹਿਮਾਨਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਅੰਬਾਲਾ, ਕੈਥਲ, ਬਰਾੜਾ ਅਤੇ ਨਰਾਇਣਗੜ੍ਹ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੁਕਾਬਲੇ ਵਿੱਚ ਕੁੱਲ ਦਸ ਸਕੂਲਾਂ ਨੇ ਹਿੱਸਾ ਲਿਆ, ਜਿਸ ਵਿੱਚ ਜੂਨੀਅਰ ਵਰਗ ਵਿੱਚ ਪੁਲੀਸ ਡੀਏਵੀ ਸਕੂਲ ਦਾ ਭਾਰਤ ਪਹਿਲੇ, ਨਾਰਾਇਣਗੜ੍ਹ ਡੀਏਵੀ ਦੀ ਆਰਾਧਿਆ ਨੇ ਦੂਜਾ ਅਤੇ ਕੇਪੀਏਕੇ ਕਾਲਜ ਅੰਬਾਲਾ ਸ਼ਹਿਰ ਦੀ ਪਲਕ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਸੀਨੀਅਰ ਵਰਗ ਮੁਕਾਬਲੇ ਵਿੱਚ ਨਰਾਇਣਗੜ੍ਹ ਡੀਏਵੀ ਦੀ ਆਰੀਆ ਤਿਵਾੜੀ , ਡੀਏਵੀ ਬਰਾੜਾਂ ਦੀ ਮਾਹੀ ਦੂਜੇ ਅਤੇ ਓਐਸ ਡੀਏਵੀ ਕੈਥਲ ਦੀ ਪਾਰੁਲ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਦਯਾਨੰਦ ਦੀ ਵਿਚਾਰਧਾਰਾ ਨੂੰ ਧਾਰਨ ਕਰਨ ਲਈ ਪ੍ਰੇਰਿਆ ਗਿਆ। ਮੁੱਖ ਮਹਿਮਾਨ ਸ੍ਰੀ ਨੈਣ ਨੇ ਮਹਾਤਮਾ ਹੰਸਰਾਜ ਦੇ ਜੀਵਨ ’ਤੇ ਚਾਨਣਾ ਪਾਇਆ।