ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਨੇ ਬਠਿੰਡਾ ਤੇ ਮਾਨਸਾ ਵਿਚ ਚਲਾਈ ਤਲਾਸ਼ੀ ਮੁਹਿੰਮ

07:35 AM Jun 22, 2024 IST
ਮਾਨਸਾ ਵਿੱਚ ਡਾ. ਨਰਿੰਦਰ ਭਾਰਗਵ ਅਤੇ ਹੋਰ ਪੁਲੀਸ ਅਧਿਕਾਰੀ ਇੱਕ ਮੁਹੱਲੇ ਵਿੱਚ ਤਲਾਸ਼ੀ ਮੁਹਿੰਮ ਚਲਾਉਂਦੇ ਹੋਏ। -ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ/ਸ਼ਗਨ ਕਟਾਰੀਆ
ਮਾਨਸਾ/ਬਠਿੰਡਾ, 21 ਜੂਨ
ਪੰਜਾਬ ਪੁਲੀਸ ਵੱਲੋਂ ਨਸ਼ਿਆਂ ਅਤੇ ਡਰੱਗ ਮਾਫੀਆ ਨਾਲ ਨਜਿੱਠਣ ਲਈ ਅੱਜ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਡਾ. ਨਰਿੰਦਰ ਭਾਰਗਵ ਡੀਆਈਜੀ ਦੀ ਅਗਵਾਈ ਹੇਠ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਸਰਚ ਅਪਰੇਸ਼ਨ ’ਚ 2 ਐੱਸਪੀ, 6 ਡੀਐੱਸਪੀ, 12 ਮੁੱਖ ਅਫਸਰ, ਸੀਆਈਏ ਇੰਚਾਰਜ ਸਮੇਤ 380 ਪੁਲੀਸ ਕਰਮਚਾਰੀ ਸ਼ਾਮਲ ਸਨ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਇਸ ਸਪੈਸ਼ਲ ਸਰਚ ਅਪਰੇਸ਼ਨ ਤਹਿਤ 17 ਮੁਕੱਦਮੇ ਦਰਜ ਕਰਕੇ 17 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਕੋਲੋਂ 6 ਗ੍ਰਾਮ ਹੈਰੋਇਨ (ਚਿੱਟਾ), 2 ਕਿਲੋਗ੍ਰਾਮ ਭੁੱਕੀ, 150 ਨਸ਼ੇ ਦੀਆਂ ਗੋਲੀਆਂ, 100 ਗ੍ਰਾਮ ਗਾਂਜਾ, 240 ਲੀਟਰ ਲਾਹਣ, 72 ਬੋਤਲਾਂ ਸ਼ਰਾਬ ਠੇਕਾ ਅਤੇ 385 ਸਿਗਨੇਚਰ ਕੈਪਸੂਲਾਂ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਿ੍ਰਫ਼ਤਾਰ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤੇ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ। ਇਸੇ ਦੌਰਾਨ ਜ਼ਿਲ੍ਹਾ ਪੁਲੀਸ ਕਪਤਾਨ ਬਠਿੰਡਾ ਦੀਪਕ ਪਾਰੀਕ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ‘ਅਪਰੇਸ਼ਨ ਈਗਲ-4’ ਤਹਿਤ ਅੱਜ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਸ੍ਰੀ ਪਾਰੀਕ ਅਨੁਸਾਰ ਅਪਰੇਸ਼ਨ ਦੌਰਾਨ 400 ਪੁਲੀਸ ਮੁਲਾਜ਼ਮਾਂ ਦੀਆਂ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਨਸ਼ਾ ਤਸਕਰਾਂ ਦੇ ਟਿਕਾਣਿਆਂ ’ਤੇ ਚੈਕਿੰਗ ਕੀਤੀ ਗਈ। ਅਪਰੇਸ਼ਨ ਦੌਰਾਨ ਤਸਕਰਾਂ ਦੇ ਖੇਤਰਾਂ ਨੂੰ ਮੁਕੰਮਲ ਸੀਲ ਕਰਕੇ ਤਲਾਸ਼ੀ ਲਈ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 16 ਅੰਤਰ-ਰਾਜੀ ਨਾਕੇ ਲਾਏ ਗਏ ਅਤੇ ਹਰ ਨਾਕੇ ਦੀ ਅਗਵਾਈ ਇਕ-ਇਕ ਡੀਐਸਪੀ ਵੱਲੋਂ ਕੀਤੀ ਗਈ। ਨਾਕਿਆਂ ’ਤੇ ਤਾਇਨਾਤ ਫੋਰਸ ਨੂੰ ਉਸ ਦੀ ਡਿਊਟੀ ਸਬੰਧੀ ਸੁਚੇਤ ਰਹਿਣ ਲਈ ਕਿਹਾ ਗਿਆ। ਇਨ੍ਹਾਂ ਨਾਕਿਆਂ ’ਤੇ 164 ਮੁਲਾਜ਼ਮ ਤਾਇਨਾਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਤਹਿਤ 72 ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ 4 ਮੁਕੱਦਮੇ ਦਰਜ ਕਰਕੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੇ ਕਬਜ਼ੇ ’ਚੋਂ 13.25 ਗ੍ਰਾਮ ਹੈਰੋਇਨ ਅਤੇ 30 ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਮੌਕੇ 10 ਦੋਪਹੀਆ ਵਾਹਨਾਂ ਨੂੰ ਵੀ ਕਬਜ਼ੇ ਵਿਚ ਲਿਆ ਗਿਆ।

Advertisement

Advertisement