ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਵੱਲੋਂ ਸਟੂਡੈਂਟਸ ਸੈਂਟਰ ’ਚ ਚੈਕਿੰਗ

07:22 AM Aug 28, 2024 IST
ਪੀਯੂ ਵਿੱਚ ਚੈਕਿੰਗ ਕਰਦੇ ਹੋਏ ਪੁਲੀਸ ਅਧਿਕਾਰੀ ਅਤੇ ਮੁਲਾਜ਼ਮ। -ਫੋਟੋ: ਨਿਤਿਨ ਮਿੱਤਲ

ਕੁਲਦੀਪ ਸਿੰਘ
ਚੰਡੀਗੜ੍ਹ, 27 ਅਗਸਤ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਸਬੰਧੀ ਦਿਨੋ-ਦਿਨ ਵਧ ਰਹੀ ਵਿਦਿਆਰਥੀਆਂ ਦੀ ਭੀੜ ਕਾਰਨ ਅੱਜ ਕੈਂਪਸ ਵਿੱਚ ਤਾਇਨਾਤ ਚੰਡੀਗੜ੍ਹ ਪੁਲੀਸ ਵੱਲੋਂ ਸਖ਼ਤੀ ਕੀਤੀ ਗਈ ਹੈ।
ਅੱਜ ਡੀਐੱਸਪੀ ਗੁਰਮੁਖ ਸਿੰਘ ਅਤੇ ਐੱਸਐੱਚਓ ਜੈਵੀਰ ਰਾਣਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸਟੂਡੈਂਟਸ ਸੈਂਟਰ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਵਿੱਚੋਂ ਸ਼ੱਕੀਆਂ ਦੇ ਪਛਾਣ ਪੱਤਰ ਚੈੱਕ ਕੀਤੇ। ਭਾਵੇਂ ਚੈਕਿੰਗ ਦੌਰਾਨ ਕੋਈ ਸ਼ਰਾਰਤੀ ਅਨਸਰ ਨਹੀਂ ਮਿਲਿਆ ਪਰ ਪੁਲੀਸ ਵੱਲੋਂ ਭੀੜ ਉੱਤੇ ਤਿੱਖੀ ਨਜ਼ਰ ਰੱਖੀ ਰਹੀ ਹੈ। ਸਿਵਲ ਕੱਪੜਿਆਂ ਵਿੱਚ ਪੁਲੀਸ ਸਣੇ ਪੀਯੂ ਦੇ ਸੁਰੱਖਿਆ ਮੁਲਾਜ਼ਮ ਵੀ ਸਰਗਰਮ ਹਨ।
ਪੀਯੂ ਸੁਰੱਖਿਆ ਦੇ ਇੰਚਾਰਜ ਵਿਕਰਮਜੀਤ ਦੀ ਅਗਵਾਈ ਹੇਠ ਕੈਂਪਸ ਦੇ ਸਾਰੇ ਮੁੱਖ ਗੇਟਾਂ ਉੱਤੇ ਸੁਰੱਖਿਆ ਵਧਾਈ ਗਈ ਹੈ। ਬਾਹਰੀ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਕੇ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਹੈ।
ਦੂਜੇ ਪਾਸੇ, ਪੀਯੂ ਅਥਾਰਿਟੀ ਵੱਲੋਂ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਿਦਿਆਰਥੀ ਜਥੇਬੰਦੀਆਂ ’ਤੇ ਸਖ਼ਤੀ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਅੱਜ ਕੈਂਪਸ ਵਿੱਚ ਪ੍ਰਿੰਟਿਡ ਮੈਟੀਰੀਅਲ (ਚੋਣ ਮਨੋਰਥ ਪੱਤਰ, ਪੈਂਫਲੈਟਸ ਆਦਿ) ਚਿਪਕਾਉਣ ਨੂੰ ਵੀ ਸਖ਼ਤੀ ਨਾਲ ਲਿਆ ਗਿਆ। ਇਸ ਨੂੰ Çਲੰਗਦੋਹ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਮੰਨਦਿਆਂ ਅਜਿਹੀਆਂ ਜਥੇਬੰਦੀਆਂ ਨੂੰ ਤਾੜਨਾ ਵੀ ਕੀਤੀ ਗਈ ਹੈ। ਇਨ੍ਹਾਂ ਨੂੰ ਸਿਰਫ਼ ਚੋਣਾਂ ਲਈ ਦਿੱਤੇ ਨੋਟਿਸ ਬੋਰਡਾਂ ’ਤੇ ਹੀ ਲਗਾਉਣ ਦੀ ਇਜਾਜ਼ਤ ਹੈ।
ਅਥਾਰਿਟੀ ਵੱਲੋਂ ਜਾਰੀ ਪ੍ਰੈੱਸ ਨੋਟ ਰਾਹੀਂ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਮਾਰਤਾਂ, ਕੰਧਾਂ, ਦਰੱਖਤਾਂ, ਫਰਸ਼ਾਂ, ਖੰਭਿਆਂ ਆਦਿ ਨੂੰ ਪੋਸਟਰ ਆਦਿ ਲਗਾ ਕੇ ਨਾ ਵਿਗਾੜਨ ਜਾਂ ਕੈਂਪਸ ਵਿੱਚ ਕੂੜਾ ਨਾ ਸੁੱਟਣ। ਅਜਿਹਾ ਕਰਨਾ ਡਿਫੇਸਮੈਂਟ ਐਕਟ ਤਹਿਤ ਵੀ ਸਜ਼ਾਯੋਗ ਹੈ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

‘ਸੱਥ’ ਨੇ ਮੀਤ ਪ੍ਰਧਾਨ ਦਾ ਉਮੀਦਵਾਰ ਐਲਾਨਿਆ

ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਲਈ ਵਿਦਿਆਰਥੀ ਜਥੇਬੰਦੀ ‘ਸੱਥ’ ਵੱਲੋਂ ਅੱਜ ਮੀਤ ਪ੍ਰਧਾਨ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਜਥੇਬੰਦੀ ਦੇ ਆਗੂ ਜੋਧ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਫਾਰ ਹਿਊਮੈਨ ਰਾਈਟਸ ਐਂਡ ਡਿਊਟੀਜ਼ ਵਿਭਾਗ ਦੇ ਵਿਦਿਆਰਥੀ ਕਰਨਦੀਪ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਵੱਡੀ ਗਿਣਤੀ ਵਿਦਿਆਰਥੀ ਏਬੀਵੀਪੀ ਵਿੱਚ ਸ਼ਾਮਲ

ਵਿਦਿਆਰਥੀ ਜਥੇਬੰਦੀ ਏਬੀਵੀਪੀ ਦੇ ਕੈਂਪਸ ਪ੍ਰਧਾਨ ਪਰਵਿੰਦਰ ਸਿੰਘ ਨੇਗੀ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੂਸੂ’ ਪਾਰਟੀ ਨਾਲ ਸਬੰਧਤ 50 ਦੇ ਕਰੀਬ ਵਿਦਿਆਰਥੀ ਅੱਜ ਉਨ੍ਹਾਂ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਹਨ।

Advertisement

Advertisement