ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਵੱਲੋਂ 40 ਕਿਲੋ ਭੁੱਕੀ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ

10:29 AM Apr 13, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 12 ਅਪਰੈਲ
ਖੰਨਾ ਪੁਲੀਸ ਨੇ 40 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ ਦੇ ਐੱਸਐੱਚਓ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਫੋਕਲ ਪੁਆਇੰਟ ਨੇੜੇ ਨਾਕਾਬੰਦੀ ਦੌਰਾਨ ਚੈਕਿੰਗ ਕਰ ਰਹੀਸੀ। ਇਸ ਦੌਰਾਨ 14 ਟਾਇਰੀ ਟਰੱਕ ਨੂੰ ਰੋਕਿਆ ਗਿਆ। ਇਸ ਵਿਚ 1200 ਬੋਰੀਆ ਕੈਮੀਕਲ ਸੀ ਜੋ ਲੁਧਿਆਣਾ ਵਿਖੇ ਸਪਲਾਈ ਕਰਨਾ ਸੀ। ਪੁਲੀਸ ਨੇ ਟਰੱਕ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਖਾਲੀ ਕਰਵਾਇਆ ਤਾਂ ਕੈਬਿਨ ਅੰਦਰੋਂ 40 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਹਰਿਓ ਕਲਾਂ, ਸਰਵੋਚ ਸਿੰਘ ਤੇ ਮਲਾਗਰ ਸਿੰਘ ਵਾਸੀ ਘੁੰਗਰਾਲੀ ਸਿੱਖਾਂ ਵਜੋਂ ਹੋਈ। ਮਲਾਗਰ ਸਿੰਘ ਤੇ ਇੰਦਰਜੀਤ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਇਹ ਭੁੱਕੀ ਕੈਮੀਕਲ ਟਰੱਕ ਦੀ ਆੜ ਹੇਠ ਝਾਰਖੰਡ ਤੋਂ ਲੈ ਕੇ ਆਏ ਸਨ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਦਾ ਦੋ ਦਿਨਾ ਰਿਮਾਂਡ ਹਾਸਲ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਦੇਸ਼ ਭਰ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਚੌਕਸ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਕਰੀਬ 1500 ਕਿਲੋਮੀਟਰ ਦੇ ਸਫ਼ਰ ਦੌਰਾਨ ਟਰੱਕ ਵਿਚ ਭੁੱਕੀ ਲੈ ਕੇ ਆ ਰਹੇ ਇਨ੍ਹਾਂ ਤਸਕਰਾਂ ਨੂੰ ਕਿਸੇ ਨਾਕੇ ਤੇ ਨਹੀਂ ਰੋਕਿਆ ਗਿਆ, ਜੋ ਪੁਲੀਸ ਦੀ ਕਾਰਵਾਈ ’ਤੇ ਸਵਾਲੀਆਂ ਨਿਸ਼ਾਨ ਖੜ੍ਹਾ ਕਰਦੀ ਹੈ। ਜੇਕਰ ਪੁਲੀਸ ਖੰਨਾ ਵਿਖੇ ਵੀ ਚੈਕਿੰਗ ਦੌਰਾਨ ਖੁੰਝ ਜਾਂਦੀ ਤਾਂ ਇਹ ਸਿੱਧਾ ਲੁਧਿਆਣਾ ਆਪਣੇ ਟਿਕਾਣੇ ’ਤੇ ਪਹੁੰਚ ਜਾਣੀ ਸੀ।

Advertisement

Advertisement
Advertisement