ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਵੱਲੋਂ ਚੋਰ ਗਰੋਹ ਦੇ ਛੇ ਮੈਂਬਰ ਗ੍ਰਿਫ਼ਤਾਰ

11:46 AM Jun 09, 2024 IST
ਮੰਡੀ ਗੋਬਿੰਦਗੜ੍ਹ ਵਿੱਚ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 8 ਜੂਨ
ਮੰਡੀ ਗੋਬਿੰਦਗੜ੍ਹ ਪੁਲੀਸ ਨੇ ਇੱਕ ਔਰਤ ਸਣੇ 6 ਵਿਅਕਤੀਆਂ ਦੇ ਗਰੋਹ ਨੂੰ ਚੋਰੀ ਲਈ ਵਰਤੀ ਗਈ ਕਾਰ ਅਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਹੈ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਨੇ ਦੱਸਿਆ ਕਿ 8 ਮਈ ਨੂੰ ਗੌਰਵ ਸਿੰਗਲਾ ਅਤੇ ਸੌਰਵ ਸਿੰਗਲਾ ਵਾਸੀ ਚੰਦਰਲੋਕ ਕਲੋਨੀ ਦੇ ਘਰ ਚੋਰੀ ਹੋਈ ਸੀ। ਇਸ ਦੌਰਾਨ ਨੌਕਰਾਂ ਨੂੰ ਬੰਧਕ ਬਣਾ ਕੇ ਲੱਖਾਂ ਰੁਪਏ ਦੀ ਨਕਦੀ, ਗਹਿਣੇ ਅਤੇ ਫੋਨ ਚੋਰੀ ਹੋ ਗਏ ਸਨ। ਇਸ ਮਗਰੋਂ ਘਰ ਪਹੁੰਚੇ ਗੌਰਵ ਸਿੰਗਲਾ ਦੀ ਸ਼ਿਕਾਇਤ ਦੇ ਆਧਾਰ ’ਤੇ 9 ਮਈ ਨੂੰ ਇਸ ਸਬੰਧੀ ਧਾਰਾ 457, 380, 342 ਤਹਿਤ ਕੇਸ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਉਪ ਪੁਲੀਸ ਕਪਤਾਨ ਅਮਲੋਹ ਰਾਜੇਸ਼ ਛਿੱਬਰ, ਸੀਆਈਏ ਇੰਚਾਰਜ ਅਮਰਬੀਰ ਸਿੰਘ ਅਤੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁਖੀ ਮਲਕੀਤ ਸਿੰਘ ਆਧਾਰਿਤ ਟੀਮਾਂ ਬਣਾ ਕੇ ਕੀਤੀ ਗਈ ਜਾਂਚ ਮਗਰੋਂ ਗੁਰਦੀਪ ਸਿੰਘ ਉਰਫ ਬੂਟਾ ਵਾਸੀ ਅਜਨਾਲੀ ਹਾਲ ਵਾਸੀ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ, ਕਰਨਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬੀੜ ਕੁੰਭੜਾ, ਸੁਨੀਲ ਕੁਮਾਰ ਵਾਸੀ ਫੋਕਲ ਪੁਆਇੰਟ ਅਜਨਾਲੀ, ਰਕੀਬ ਖਾਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਦੀਪ ਸਿੰਘ ਦੇ ਕਿਰਾਏ ਵਾਲੇ ਮਕਾਨ ’ਚੋ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ, ਭਾਂਡੇ ਅਤੇ ਇੱਕ ਆਈਫੋਨ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦੀ ਸਾਥਣ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਹਾਲ ਵਾਸੀ ਡਡਹੇੜੀ ਅਤੇ ਤੇਜਿੰਦਰ ਸਿੰਘ ਵਾਸੀ ਡਡਹੇੜੀ ਨੂੰ ਪਿੰਡ ਡਡਹੇੜੀ ਨੇੜਿਓਂ ਗ੍ਰਿਫਤਾਰ ਕੀਤਾ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਪਰਿਵਾਰ ਦੀ ਸਾਬਕਾ ਨੌਕਰਾਣੀ ਨੰਨੂ ਅਤੇ ਉਸ ਦੇ ਮਾਲਕਾਂ ਕੋਲ ਡਰਾਇਵਰੀ ਕਰਦੇ ਉਸ ਦੇ ਪਿਤਾ ਤੇਜਿੰਦਰ ਸਿੰਘ ਵੱਲੋਂ ਨਿਭਾਈ ਗਈ ਸੀ।
ਇਸੇ ਤਰ੍ਹਾਂ ਸਰਹਿੰਦ ਪੁਲੀਸ ਨੇ 65 ਹਜ਼ਾਰ ਨਕਦੀ, 3 ਮੱਝਾਂ, 2 ਮੋਟਰਸਾਈਕਲ ਅਤੇ 1 ਬੋਲੇਰੋ ਗੱਡੀ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਪ ਪੁਲੀਸ ਕਪਤਾਨ ਸੁਖਨਾਜ ਸਿੰਘ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਇਹ ਕਾਰਵਾਈ ਹਰਮਿੰਦਰ ਸਿੰਘ ਵਾਸੀ ਪਿੰਡ ਮੁੱਲਾਂਪੁਰ ਖੁਰਦ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ।

Advertisement

ਪਰਿਵਾਰ ਨੂੰ ਕਮਰੇ ’ਚ ਬੰਦ ਕਰ ਕੇ ਨਕਦੀ ਤੇ ਗਹਿਣੇ ਕੀਤੇ ਚੋਰੀ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਕੈਂਟ ਦੇ ਲਾਗਲੇ ਪਿੰਡ ਜਨੇਤਪੁਰ ਵਿਚ ਚੋਰਾਂ ਨੇ ਇਕ ਘਰ ਵਿਚ ਵੜ ਕੇ ਕਮਰੇ ਵਿਚ ਸੌਂ ਰਹੇ ਪਰਿਵਾਰ ਨੂੰ ਅੰਦਰ ਬੰਦ ਕਰ ਕੇ ਇਕ ਲੱਖ ਰੁਪਏ ਨਕਦ ਅਤੇ 3 ਲੱਖ ਰੁਪਏ ਮੁੱਲ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਪੰਜੋਖਰਾ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਨੇਤਪੁਰ ਨਿਵਾਸੀ ਸੁਰਜੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਕੱਲ੍ਹ ਘਰ ਦੀ ਲਾਈਟ ਖ਼ਰਾਬ ਸੀ ਅਤੇ ਇੱਕੋ ਕਮਰੇ ਵਿਚ ਲਾਈਟ ਚੱਲ ਰਹੀ ਸੀ। ਉਹ, ਉਸ ਦੀ ਪਤਨੀ, ਦੋਵੇਂ ਬੇਟੇ ਅਤੇ ਨੂੰਹਾਂ ਤੇ ਬੱਚੇ ਏਸੀ ਵਾਲੇ ਕਮਰੇ ਵਿਚ ਦਰਵਾਜ਼ਾ ਬੰਦ ਕਰਕੇ ਸੌਂ ਗਏ। ਉਹ ਰੋਜ਼ਾਨਾ ਵਾਂਗ ਜਦੋਂ ਸਵੇਰੇ ਸਾਢੇ 3 ਵਜੇ ਉੱਠਿਆ ਤਾਂ ਉਸ ਕੋਲੋਂ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਿਆ। ਗੁਆਂਢੀਆਂ ਨੂੰ ਆਖ ਕੇ ਬਾਹਰੋਂ ਦਰਵਾਜ਼ਾ ਖੁਲ੍ਹਵਾ ਕੇ ਦੇਖਿਆ ਤਾਂ ਅਲਮਾਰੀ ’ਚੋਂ ਨਕਦੀ ਤੇ ਗਹਿਣੇ ਗਾਇਬ ਸਨ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

ਚੋਰੀ ਦੇ ਟਰਾਲੇ ਸਮੇਤ ਗ੍ਰਿਫਤਾਰ

ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਰਹਿੰਦ ਪੁਲਿਸ ਨੇ ਇੱਕ ਵਿਅਕਤੀ ਨੂੰ ਚੋਰੀ ਦੇ ਟਰਾਲੇ ਸਮੇਤ ਗ੍ਰਿਫਤਾਰ ਕੀਤਾ ਹੈ। ਅਮਰਦੀਪ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਡਰਾਈਵਰ ਵਿਨੋਦ ਕੁਮਾਰ ਟਰਾਲਾ ਵਰਕਸ਼ਾਪ ਦੇ ਬਾਹਰ ਖੜ੍ਹਾ ਕਰ ਕੇ ਬਾਜ਼ਾਰ ਚਲਾ ਗਿਆ, ਜਦੋਂ ਉਹ 2 ਘੰਟੇ ਬਾਅਦ ਵਾਪਸ ਆਇਆ ਤਾਂ ਟਰਾਲਾ ਉਥੇ ਨਹੀਂ ਸੀ। ਇਸ ਮਗਰੋਂ ਪੁਲੀਸ ਨੇ ਹਰਜਿੰਦਰ ਸਿੰਘ ਉਰਫ ਜੰਗੀ ਵਾਸੀ ਸਰਹਿੰਦ ਨੂੰ ਟਰਾਲੇ ਸਮੇਤ ਗ੍ਰਿਫਤਾਰ ਕਰ ਲਿਆ।

Advertisement

ਸੱਤ ਮੋਬਾਈਲਾਂ ਸਣੇ ਦੋ ਕਾਬੂ

ਡੇਰਾਬੱਸੀ (ਖੇਤਰੀ ਪ੍ਰਤੀਨਿਧ): ਪੁਲੀਸ ਨੇ ਖੇਤਰ ਵਿੱਚ ਸਰਗਰਮ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਗਰੋਹ ਦੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਇੱਕ ਬੁਲੇਟ ਮੋਟਰਸਾਈਕਲ ਅਤੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੁਰਿੰਦਰ ਕੁਮਾਰ ਉਰਫ ਬਿੱਲਾ ਅਤੇ ਬਲਵਿੰਦਰ ਕੁਮਾਰ ਵਾਸੀ ਵਾਰਡ ਨੰਬਰ-4 ਬਨੂੜ ਵਜੋਂ ਹੋਈ ਹੈ।

Advertisement