ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲੀਸ ਵੱਲੋਂ ਪੰਜ ਤਸਕਰ ਗ੍ਰਿਫ਼ਤਾਰ

07:20 AM Jun 23, 2024 IST

ਪੱਤਰ ਪ੍ਰੇਰਕ
ਜਗਰਾਉਂ, 22 ਜੂਨ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਦੇ ਸਖਤ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਸ਼ਹਿਰੀ ਦੀ ਪੁਲੀਸ ਨੇ ਸੂਹ ’ਤੇ ਪੰਜ ਤਸਕਰਾਂ ਨੂੰ ਵੱਖ-ਵੱਖ ਥਾਵਾਂ ਤੋਂ ਹਿਰਾਸਤ ’ਚ ਲੈ ਕੇ ਨਸ਼ੇ ਦੀਆਂ 265 ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧ ’ਚ ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ’ਚੋਂ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਨ ਲਈ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ‘ਕਾਰਡਨ ਐਂਡ ਸਰਚ ਅਪਰੇਸ਼ਨ ਪਲਾਨ-ਏ’ ਅਧੀਨ ਨਸ਼ਾ ਤਸਕਰਾਂ ਨੂੰ ਕਾਬੂ ਕਰਨ, ਜੇਲ੍ਹਾਂ ’ਚ ਡੱਕਣ ਲਈ ਪੁਲੀਸ ਨੇ ਸ਼ੱਕੀ ਲੋਕਾਂ ਦੇ ਘਰਾਂ ਤੱਕ ਪਹੁੰਚ ਬਣਾ ਲਈ ਹੈ। ਇਸੇ ਤਹਿਤ ਥਾਣਾ ਸਦਰ ਦੇ ਏਐੱਸਆਈ ਸੁਖਮੰਦਰ ਸਿੰਘ ਨੇ ਕੋਠੇ ਪੋਨਾ ਸੜਕ ਤੋਂ ਕਾਕੂ ਸਿੰਘ ਅਤੇ ਮਨਪ੍ਰੀਤ ਸਿੰਘ ਦੋਵੇਂ ਵਾਸੀ ਧਾਲੀਵਾਲ ਕਲੋਨੀ ਅਗਵਾੜ੍ਹ ਖੁਵਾਜ਼ਾ ਬਾਜੂ ਨੂੰ ਹਿਰਾਸਤ ’ਚ ਲੈ ਕੇ 105 ਨਸ਼ੀਲੀਆਂ ਗੋਲੀਆਂ, ਥਾਣਾ ਸ਼ਹਿਰੀ ਦੀ ਪੁਲੀਸ ਨੇ ਸਬ-ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਸਤਿਨਾਮ ਸਿੰਘ ਵਾਸੀ ਮੁਹੱਲਾ ਮਾਈ ਜੀਨਾ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 80 ਗੋਲੀਆਂ ਅਤੇ ਤੀਸਰੇ ਮਾਮਲੇ ’ਚ ਏਐੱਸਆਈ ਮੋਹਨ ਲਾਲ ਨੇ ਪਿੰਡ ਅਖਾੜਾ ਵੱਲੋਂ ਆ ਰਹੇ ਦੋ ਵਿਅਕਤੀ ਨਸੀਬ ਚੰਦ ਵਾਸੀ ਲੰਡੇ ਫਾਟਕ ਤੇ ਜਸਪ੍ਰੀਤ ਸਿੰਘ ਵਾਸੀ ਕੋਠੇ ਫਤਿਹਦੀਨ ਨੂੰ ਗ੍ਰਿਫ਼ਤਾਰ ਕਰ ਕੇ 80 ਗੋਲੀਆਂ ਬਰਾਮਦ ਕੀਤੀਆਂ ਹਨ। ਕੇਸ ਦਰਜ ਕਰਨ ਉਪਰੰਤ ਹਿਰਾਸਤ ’ਚ ਲਏ ਤਸਕਰਾਂ ਨੂੰ ਅਦਾਲਤ’ਚ ਪੇਸ਼ ਕੀਤਾ ਗਿਆ ਹੈ।

Advertisement

Advertisement
Advertisement