For the best experience, open
https://m.punjabitribuneonline.com
on your mobile browser.
Advertisement

ਪੁਲੀਸ ਵੱਲੋਂ ਅੱਠ ਗੈਂਗਸਟਰ ਗ੍ਰਿਫ਼ਤਾਰ

10:59 AM Apr 14, 2024 IST
ਪੁਲੀਸ ਵੱਲੋਂ ਅੱਠ ਗੈਂਗਸਟਰ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਜਲੰਧਰ, 13 ਅਪਰੈਲ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਲੁੱਟਾਂ-ਖੋਹਾਂ, ਚੋਰੀਆਂ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਠ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਰੋਹਿਤ, ਲਖਵਿੰਦਰ ਅਤੇ ਸਤਨਾਮ ਕਈ ਖੋਹਾਂ ਅਤੇ ਚੋਰੀਆਂ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਨਾਕੇ ਦੌਰਾਨ ਮੋਟਰਸਾਈਕਲ ’ਤੇ ਤਿੰਨ ਵਿਅਕਤੀਆਂ ਨੂੰ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਕਰਨ ’ਤੇ ਰੋਹਿਤ ਮੋਟਰਸਾਈਕਲ ਦੀ ਮਾਲਕੀ ਸਬੰਧੀ ਤਸੱਲੀਬਖਸ਼ ਜਵਾਬ ਦੇਣ ’ਚ ਅਸਫ਼ਲ ਰਿਹਾ, ਜਦਕਿ ਸ਼ੱਕੀ ਵਿਅਕਤੀਆਂ ਲਖਵਿੰਦਰ ਅਤੇ ਸਤਨਾਮ ਦੀ ਨਿੱਜੀ ਤਲਾਸ਼ੀ ਲੈਣ ’ਤੇ ਦੋ ਮੋਬਾਈਲ ਫ਼ੋਨ ਬਰਾਮਦ ਹੋਏ। ਮਗਰੋਂ ਕੀਤੀ ਪੁੱਛਗਿੱਛ ਵਿਚ ਮੋਟਰਸਾਈਕਲ ਅਤੇ ਮੋਬਾਈਲ ਫੋਨ ਖੋਹਣ ਅਤੇ ਚੋਰੀ ਕਰਨ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰੋਹਿਤ ਕੁਮਾਰ ਉਰਫ਼ ਸੰਨੀ ਉਰਫ਼ ਫੁੱਲ ਵਾਸੀ ਪਿੰਡ ਭੋਡੇ ਸਪਰਾਏ ਥਾਣਾ ਸਦਰ ਜਲੰਧਰ, ਲਖਵਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਚੰਨਣਪੁਰ ਥਾਣਾ ਸਦਰ ਜਲੰਧਰ ਅਤੇ ਸਤਨਾਮ ਸਿੰਘ ਵਾਸੀ ਪਿੰਡ ਚੰਨਣਪੁਰ ਥਾਣਾ ਸਦਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਗਲੇਰੀ ਤਫ਼ਤੀਸ਼ ਦੌਰਾਨ ਨਵਪ੍ਰੀਤ ਸਿੰਘ ਵਾਸੀ ਪ੍ਰੇਮ ਨਗਰ ਭੋਜੋਵਾਲ ਰੋਡ ਜਲੰਧਰ, ਦਿਸ਼ਾਂਤ ਸ਼ਰਮਾ ਵਾਸੀ ਅਰਜਨ ਨਗਰ ਲਾਡੋਵਾਲੀ ਰੋਡ ਜਲੰਧਰ, ਦੇਬੂ ਵਾਸੀ ਨੇੜੇ ਸੇਂਟ ਜੋਸਫ ਸਕੂਲ, ਫੋਲਰੀਵਾਲ ਜਲੰਧਰ, ਸ਼ਿਵ ਸ਼ਰਮਾ ਵਾਸੀ ਪੁਰਾਣਾ ਡਾਕਖਾਨਾ ਨੇੜੇ, ਪਿੰਡ ਫੋਲੜੀਵਾਲ ਜਲੰਧਰ ਅਤੇ ਵਿੱਕੀ ਪਿੰਡ ਭੋਡੇ ਸਪਰਾਏ ਜਲੰਧਰ ਸਣੇ ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, ਸਕੂਟਰ, ਦੋ ਮੋਬਾਈਲ, ਦੋ ਇੰਜਣ ਅਤੇ ਚਾਰ ਟਾਇਰ ਬਰਾਮਦ ਕੀਤੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×