ਪੁਲੀਸ ਨੇ ਇਕ ਮਹੀਨੇ ਵਿੱਚ 174 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ: ਏਡੀਜੀਪੀ
08:28 PM Mar 29, 2025 IST
ਦਵਿੰਦਰ ਸਿੰਘ ਭੰਗੂ
ਰਈਆ, 29 ਮਾਰਚ
ਪੰਜਾਬ ਭਰ ਵਿੱਚ ਚੱਲ ਰਹੇ ਕਾਸੋ ਅਪ੍ਰੇਸ਼ਨ, ਜਿਸ ਅਧੀਨ ਸ਼ੱਕੀ ਵਿਅਕਤੀ ਦੇ ਘਰਾਂ ਦੀ ਜਾਂਚ ਪੁਲੀਸ ਵੱਲੋਂ ਕੀਤੀ ਜਾਂਦੀ ਹੈ, ਦੌਰਾਨ ਜਾਇਜ਼ਾ ਲੈਣ ਲਈ ਅੱਜ ਬਾਬਾ ਬਕਾਲਾ ਸਾਹਿਬ ਪਹੁੰਚੇ ਏਡੀਜੀਪੀ ਐਮ ਐਫ ਫਾਰੂਕੀ ਨੇ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੇ ਬਹੁਤ ਵਧੀਆ ਨਤੀਜੇ ਆਏ ਹਨ। ਇਕ ਮਹੀਨੇ ਵਿਚ ਇਸ ਮੁਹਿੰਮ ਦੌਰਾਨ ਪੁਲੀਸ ਨੇ 92 ਪਰਚੇ ਦਰਜ ਕੀਤੇ ਹਨ ਅਤੇ 174 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੂੰ 50 ਕਿੱਲੋ ਤੋਂ ਵੱਧ ਹੈਰੋਇਨ, ਦਸ ਪਿਸਤੌਲ ਅਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕਰਨ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਸ਼ਾ ਵੇਚ ਕੇ ਬਣਾਈਆਂ ਗਈਆਂ ਜਾਇਦਾਦਾਂ ਅਤੇ ਮਕਾਨ ਢਾਹ ਦਿੱਤੇ ਜਾਣਗੇ। ਇਸ ਮੌਕੇ ਡੀ ਆਈ ਜੀ ਸਤਿੰਦਰ ਸਿੰਘ, ਐੱਸ ਐੱਸ ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀ ਵੀ ਹਾਜ਼ਰ ਸਨ।
Advertisement
Advertisement