ਪੁਲੀਸ ਤੇ ਬੀਐੱਸਐੱਫ਼ ਵੱਲੋਂ ਹੈਰੋਇਨ ਬਰਾਮਦ
07:07 AM Jun 10, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 9 ਜੂਨ
ਪੰਜਾਬ ਪੁਲੀਸ ਅਤੇ ਬੀਐੱਸਐੱਫ਼ ਦੀ ਸਾਂਝੀ ਪਾਰਟੀ ਨੇ ਕੱਲ੍ਹ ਖੇਮਕਰਨ ਇਲਾਕੇ ਅੰਦਰ ਮਸਤਗੜ੍ਹ ਦੇ ਖੇਤਾਂ ਦੀ ਤਲਾਸ਼ੀ ਦੌਰਾਨ 563 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ| ਪੁਲੀਸ ਅਧਿਕਾਰੀ ਏਐੱਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਇਹ ਸਮੱਗਰੀ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਡਰੋਨ ਦੀ ਮਦਦ ਨਾਲ ਸੁੱਟੀ ਗਈ ਸੀ| ਇਸ ਸਬੰਧੀ ਧਾਰਾ 21-ਸੀ, 61, 85 ਐੱਨਡੀਪੀਐੱਸ ਐਕਟ ਅਤੇ 10, 11, 12 ਏਅਰ ਕਰਾਫਟ ਐਕਟ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਵੀ ਅਜਿਹੀਆਂ ਗਤੀਵਿਧੀਆਂ ਹੋ ਚੁੱਕੀਆਂ ਹਨ।
Advertisement
Advertisement