ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਠਾਨਕੋਟ ’ਚ ਹਥਿਆਰਬੰਦ ਮਸ਼ਕੂਕ ਦੇ ਘੁੰਮਣ ਮਗਰੋਂ ਪੁਲੀਸ ਚੌਕਸ

06:58 AM Jun 29, 2024 IST
ਦਰਿਆ ਕਿਨਾਰੇ ਪੈਂਦੇ ਜੰਗਲ ਵਿੱਚ ਤਲਾਸ਼ੀ ਲੈਂਦੀ ਹੋਈ ਪੁਲੀਸ ਪਾਰਟੀ।

ਐੱਨਪੀ ਧਵਨ
ਪਠਾਨਕੋਟ, 28 ਜੂਨ
ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਖੇਤਰ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਗੰਡਿਆਲ ਪਿੰਡ ਵਿੱਚ ਬੀਤੀ ਰਾਤ ਇੱਕ ਸ਼ੱਕੀ ਹਥਿਆਰਬੰਦ ਵਿਅਕਤੀ ਦੇ ਘੁੰਮਣ ਤੋਂ ਬਾਅਦ ਪੰਜਾਬ ਪੁਲੀਸ ਮੁੜ ਹਰਕਤ ਵਿੱਚ ਆ ਗਈ ਅਤੇ ਪੁਲੀਸ ਨੇ ਬੀਐੱਸਐੱਫ ਦੀ ਸਹਾਇਤਾ ਨਾਲ ਗੰਡਿਆਲ ਦੇ ਨਾਲ ਲੱਗਦੇ ਪੰਜਾਬ ਖੇਤਰ ਦੇ ਪਿੰਡਾਂ, ਡੇਰਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਜ਼ਿਲ੍ਹਾ ਪਠਾਨਕੋਟ ਦੇ ਕੋਟ ਭੱਟੀਆਂ ਪਿੰਡ ਵਿੱਚ ਵੀ 2 ਸ਼ੱਕੀ ਹਥਿਆਰਬੰਦਾਂ ਨੇ ਇੱਕ ਫਾਰਮ ਹਾਊਸ ਵਿੱਚ ਦਾਖ਼ਲ ਹੋ ਕੇ ਮਜ਼ਦੂਰ ਤੋਂ ਖਾਣਾ ਖਾਧਾ ਸੀ ਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਸਨ। ਕੋਟ ਭੱਟੀਆਂ ਪਿੰਡ ਵੀ ਗੰਡਿਆਲ ਦੇ ਪਿੰਡਾਂ ਨਾਲ ਹੀ ਲੱਗਦਾ ਹੈ। ਕੋਟ ਭੱਟੀਆਂ ਪਿੰਡ ਵਾਲੇ ਵੀ ਸ਼ੱਕੀ ਵਿਅਕਤੀ ਅਜੇ ਤੱਕ ਸੁਰੱਖਿਆ ਦਸਤਿਆਂ ਦੇ ਹੱਥ ਨਹੀਂ ਲੱਗ ਸਕੇ। ਤਲਾਸ਼ੀ ਮੁਹਿੰਮ ਵਿੱਚ ਲੱਗੇ ਡੀਐੱਸਪੀ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਰਾਤ ਵੇਲੇ ਸ਼ੱਕੀ ਵਿਅਕਤੀਆਂ ਦੀ ਹਲਚਲ ਮਗਰੋਂ ਪੁਲੀਸ ਨੇ ਬਹੇੜੀ ਬਜ਼ੁਰਗ, ਸ਼ਹਿਰ ਛੰਨੀ, ਮਾਧੋਪੁਰ, ਅਜੀਜ਼ਪੁਰ ਖਦਾਵਰ, ਕਲੇਸਰ, ਪੰਜੋੜ, ਬਸਰੂਪ, ਮੈਰਾ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਦਰਿਆ ਕੋਲ ਖੇਤਰ ਅਤੇ ਖੰਡਹਰਾਂ, ਗੁੱਜਰਾਂ ਦੇ ਡੇਰਿਆਂ ਦੀ ਜਾਂਚ ਕੀਤੀ ਸੀ। ਕਲੇਸਰ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਰਿੰਦਰ ਕੁਮਾਰ ਨੇ ਵੀ ਦੱਸਿਆ ਕਿ ਦਰਿਆ ਪਾਰ ਪੈਂਦੇ ਪਿੰਡ ਗੰਡਿਆਲ ਵਿੱਚ ਕਿਸੇ ਸ਼ੱਕੀ ਦੇ ਘੁੰਮਣ ਕਰ ਕੇ ਉਨ੍ਹਾਂ ਦੇ ਇਸ ਪਿੰਡ ਵਿੱਚ ਵੀ ਤਲਾਸ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਕੰਮ ਵਿੱਚ ਪੁਲੀਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।

Advertisement

Advertisement
Advertisement