For the best experience, open
https://m.punjabitribuneonline.com
on your mobile browser.
Advertisement

ਪੀਓਕੇ ਭਾਰਤ ਦਾ ਅਟੁੱਟ ਹਿੱਸਾ: ਐੱਸ ਜੈਸ਼ੰਕਰ

07:02 AM May 06, 2024 IST
ਪੀਓਕੇ ਭਾਰਤ ਦਾ ਅਟੁੱਟ ਹਿੱਸਾ  ਐੱਸ ਜੈਸ਼ੰਕਰ
Advertisement

ਕਟਕ: ਮਕਬੂਜ਼ਾ ਕਸ਼ਮੀਰ (ਪੀਓਕੇ) ਨੂੰ ਭਾਰਤ ਦਾ ਅਟੁੱਟ ਹਿੱਸਾ ਕਰਾਰ ਦਿੰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਖ਼ਿੱਤੇ ਨੂੰ ਪਾਕਿਸਤਾਨ ਤੋਂ ਛੁਡਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਇਥੇ ਵਾਰਤਾ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸੰਸਦ ਦੇ ਪ੍ਰਸਤਾਵ ’ਚ ਪੀਓਕੇ ਭਾਰਤ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਘਰ ਦਾ ਜ਼ਿੰਮੇਵਾਰ ਚੌਕੀਦਾਰ ਨਾ ਹੋਵੇ ਤਾਂ ਬਾਹਰੋਂ ਕੋਈ ਆ ਕੇ ਉਸ ’ਚੋਂ ਕੁਝ ਚੋਰੀ ਕਰ ਲੈਂਦਾ ਹੈ ਅਤੇ ਇਹੋ ਹਾਲ ਪੀਓਕੇ ਨਾਲ ਹੋਇਆ ਹੈ। ਉਨ੍ਹਾਂ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਦੂਜੇ ਮੁਲਕ ਨੂੰ ਚੋਰੀ ਦੀ ਇਜਾਜ਼ਤ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ’ਚ ਪੀਓਕੇ ਨੂੰ ਲੈ ਕੇ ਮੁੜ ਤੋਂ ਜਾਗਰੂਕਤਾ ਆਈ ਹੈ ਅਤੇ ਇਹ ਮਸਲਾ ਚਰਚਾ ’ਚ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸੇ ਨੇ ਪਾਕਿਸਤਾਨ ਤੋਂ ਇਹ ਇਲਾਕਾ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾ ਕੇ 1947 ’ਚ ਕੀਤੀ ਗਈ ਵੱਡੀ ਗਲਤੀ ਨੂੰ ਸਰਕਾਰ ਨੇ ਸੁਧਾਰਿਆ ਹੈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×