ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਸਾਹਿਤ ਪਸਾਰ ਮੰਚ ਦੇ ਮੁਸ਼ਾਇਰੇ ’ਚ ਸ਼ਾਇਰਾਂ ਨੇ ਰੰਗ ਬੰਨ੍ਹਿਆ

10:52 AM Jun 26, 2024 IST
ਵਿਜੈ ਵਿਵੇਕ ਨੂੰ ਸਨਮਾਨਿਤ ਕਰਦੇ ਹੋਏ ਮੰਚ ਦੇ ਮੈਂਬਰ। -ਫੋਟੋ: ਕਟਾਰੀਆ

ਪੱਤਰ ਪ੍ਰੇਰਕ
ਜੈਤੋ, 25 ਜੂਨ
ਪੇਂਡੂ ਸਾਹਿਤ ਪਸਾਰ ਮੰਚ (ਮਾਲਵਾ ਜ਼ੋਨ) ਵੱਲੋਂ ਨੇੜਲੇ ਪਿੰਡ ਮੱਤਾ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਵਿਜੈ ਵਿਵੇਕ ਨੇ ਕੀਤੀ।
ਮੰਚ ਦੇ ਆਗੂ ਤੇ ਨੌਜਵਾਨ ਸ਼ਾਇਰ ਜਸਕਰਨ ਮੱਤਾ ਨੇ ਆਏ ਮਹਿਮਾਨਾਂ ਅਤੇ ਸ਼ਾਇਰਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਾਇਰ ਵਿਜੈ ਵਿਵੇਕ ਨੇ ਕਿਹਾ ਕਿ ਅਜਿਹੇ ਕਾਰਜ ਸ਼ੁਰੂ ਕਰਨੇ ਚਾਹੇ ਸੌਖੇ ਹੁੰਦੇ ਹਨ, ਪਰ ਲਗਾਤਾਰ ਜਾਰੀ ਰੱਖਣੇ ਡਾਢਾ ਔਖਾ ਕਾਰਜ ਹੈ। ਉਨ੍ਹਾਂ ਸੰਸਥਾ ਦੇ ਪਲੇਠੇ ਸਮਾਗ਼ਮ ਨੂੰ ਸਫ਼ਲ ਦੱਸਦਿਆਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਵਿਵੇਕ ਨੇ ਸਾਹਿਤ ਦੇ ਮਹੱਤਵ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ, ਆਪਣੀ ਸ਼ਾਇਰੀ ਦੀਆਂ ਵੰਨਗੀਆਂ ਸਾਂਝੀਆਂ ਕੀਤੀਆਂ।
ਮੁਸ਼ਾਇਰੇ ਦੌਰਾਨ ਸੁਖਜਿੰਦਰ ਮੁਹਾਰ, ਹਰਦੀਪ ਸ਼ਿਰਾਜੀ, ਗੁਰਬੰਸ ਹਰੀ ਨੌਂ, ਗੁਰਪਿਆਰ ਹਰੀ ਨੌਂ, ਊਦੇ ਹਰੀ ਨੌਂ, ਲਾਲੀ ਟਿੱਬੇ ਹਰੀ ਨੌਂ, ਜੋਬਨ ਭੈਰੋਂ ਭੱਟੀ, ਹਰਭਜਨ ਸਿੰਘ ਭਗਰੱਥ ਤਰਨ ਤਾਰਨ, ਜਸਵੀਰ ਸ਼ਰਮਾ ਦੱਦਾਹੂਰ, ਕੁਲਵਿੰਦਰ ਵਿਰਕ, ਸਤਨਾਮ ਸ਼ਦੀਦ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਮਹਿੰਦਰ ਸਿੰਘ ਮਿਹਨਤੀ, ਸਤਨਾਮ ਬੁਰਜ ਹਰੀ ਕਾ, ਚਰਨਜੀਤ ਚਾਂਦੀ, ਡਾ. ਮਨਜੀਤ ਧਾਲੀਵਾਲ, ਦੇਵ ਵਾਂਦਰ ਜਟਾਣਾ, ਗੁਰਭੈ ਭਲਾਈਆਣਾ, ਪਰਮਿੰਦਰ ਗੁੜੀਸੰਘਰ, ਗਾਇਕ ਪੰਮਾ ਸਾਹਿਰ, ਗੀਤਕਾਰ ਹੈਪੀ ਮੱਤਾ ਤੇ ਮੰਗਲ ਮੱਤਾ ਨੇ ਕਲਾਮ ਪੇਸ਼ ਕੀਤੇ। ਮੰਚ ਸੰਚਾਲਨ ਹਰਮੇਲ ਪਰੀਤ ਨੇ ਕੀਤਾ। ਮੰਚ ਦੇ ਆਗੂ ਰਾਜਬੀਰ ਮੱਤਾ ਨੇ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸ਼ਾਇਰ ਜਗੀਰ ਸੱਧਰ ਨੇ ਮੁੱਖ ਮਹਿਮਾਨ ਤੇ ਨੌਜਵਾਨ ਸ਼ਾਇਰ ਰਣਜੀਤ ਸਰਾਂਵਾਲੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਜਸਵਿੰਦਰ ਸਿੰਘ ਮੱਤਾ ਤੇ ਡਿੱਪੂ ਹੋਲਡਰ ਯੂਨੀਅਨ ਦੇ ਆਗੂ ਨਰਿੰਦਰਪਾਲ ਸ਼ਰਮਾ ਵੀ ਪ੍ਰਧਾਨਗੀ ਮੰਡਲ ਦਾ ਹਿੱਸਾ ਬਣੇ।

Advertisement

Advertisement
Advertisement