ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਵੀਆਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਕਵਿਤਾਵਾਂ ਸੁਣਾਈਆਂ

07:56 AM Jul 12, 2024 IST

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਜੁਲਾਈ
ਕਾਰਜਸ਼ੀਲ ਸੰਤ ਸਿਪਾਹੀ ਵਿਚਾਰ ਮੰਚ (ਰਜਿ.), ਦਿੱਲੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਨੇਤਾਜੀ ਨਗਰ, ਨਵੀਂ ਦਿੱਲੀ ਵਿੱਚ ਮਾਸਿਕ ਸਾਹਿਤ ਸਭਾ ਕਰਵਾਈ ਗਈ। ਇਹ ਸਾਹਿਤ ਸਭਾ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਸਟੇਜ ਸਕੱਤਰ ਦੀ ਭੂਮਿਕਾ ਮੰਚ ਦੇ ਕੋਆਰਡੀਨੇਟਰ ਹਰੀ ਸਿੰਘ ਮਠਾਰੂ ਨੇ ਨਿਭਾਈ। ਮੰਚ ਪ੍ਰਧਾਨ ਸੰਤ ਸਾਧੂ ਸਿੰਘ ਹੁਰਾਂ ਨੇ ਜੁਲਾਈ ਦੇ ਸਿੱਖ ਪੰਥ ਨਾਲ ਜੁੜੇ ਇਤਿਹਾਸਕ ਦਿਹਾੜਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੰਚ ਵਲੋਂ ਅਗਸਤ ਦੀ ਮਾਸਿਕ ਸਾਹਿਤ ਸਭਾ ਬਾਰੇ ਵੀ ਦੱਸਿਆ। ਮਗਰੋਂ ਕਵੀ ਗੁਰਚਰਨ ਸਿੰਘ ਚਰਨ ਅਤੇ ਬੀਬੀ ਸਤਨਾਮ ਕੌਰ ‘ਸੱਤੇ’ ਨੇ ਸਬੰਧਤ ਵਿਸ਼ੇ ਉਤੇ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ। ਕਾਕਾ ਗੁਰਬਚਨ ਸਿੰਘ ਨੇ ਸਬੰਧਤ ਵਿਸ਼ੇ ਸਬੰਧੀ ਇਤਿਹਾਸ ਸੁਣਾ ਕੇ ਹਾਜ਼ਰੀ ਲਗਾਈ।

Advertisement

Advertisement
Advertisement