ਪੰਜਾਬੀ ਗ਼ਜ਼ਲ ਮੰਚ ਦੀ ਮੀਟਿੰਗ ’ਚ ਕਵੀਆਂ ਨੇ ਰਚਨਾਵਾਂ ਸੁਣਾਈਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਸਤੰਬਰ
ਪੰਜਾਬੀ ਗ਼ਜ਼ਲ ਮੰਚ ਫਿਲੌਰ ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿੱਚ ਗ਼ਜ਼ਲਗੋ ਸਰਦਾਰ ਪੰਛੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਦਰਸ਼ਨ ਬੋਪਾਰਾਏ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ। ਸਭ ਤੋਂ ਪਹਿਲਾਂ ਦਲਬੀਰ ਕਲੇਰ ਨੇ ਤਰੰਨਮ ’ਚ ਗੀਤ ਸੁਣਾਇਆ ਤੇ ਪਿੱਛੇ ਜਿਹੇ ਵਿਛੋੜਾ ਦੇ ਗਏ ਮਾਸਟਰ ਤਰਲੋਚਨ ਸਿੰਘ ਨੂੰ ਯਾਦ ਕੀਤਾ। ਇਸ ਤੋਂ ਬਾਅਦ ਮਲਕੀਤ ਸਿੰਘ ਮਾਲੜਾ, ਲਖਵੀਰ ਲੱਧਾ, ਪਰਮਿੰਦਰ ਅਲਬੇਲਾ ਨੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ। ਜੋਰਾਵਰ ਸਿੰਘ ਪੰਛੀ ਅਤੇ ਤਰਲੋਚਨ ਝਾਂਡੇ ਨੇ ਗ਼ਜ਼ਲ, ਭਗਵਾਨ ਢਿੱਲੋਂ, ਗੁਲਜ਼ਾਰ ਪੰਧੇਰ ਅਤੇ ਦਰਸ਼ਨ ਬੋਪਾਰਾਏ ਨੇ ਨਜ਼ਮਾਂ ਸੁਣਾ ਕੇ ਵਾਹ ਵਾਹ ਖੱਟੀ। ਸਰਦਾਰ ਪੰਛੀ ਨੇ ਸਾਰਿਆਂ ਦਾ ਮੀਟਿੰਗਾਂ ’ਚ ਪਹੁੰਚਣ ’ਤੇ ਧੰਨਵਾਦ ਕਰਦਿਆਂ ਗ਼ਜ਼ਲ ਦੇ ਕੁਝ ਸ਼ੇਅਰ ਸੁਣਾਏ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਮੀਟਗਾਂ ਦੀ ਲਗਾਤਾਰਤਾ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਮੰਚ ਦੀ ਕਾਰਵਾਈ ਪ੍ਰਮਿੰਦਰ ਅਲਬੇਲਾ ਨੇ ਬਾਖੂਬੀ ਨਿਭਾਈ। ਰਚਨਾਵਾਂ ਤੇ ਉਸਾਰੂ ਬਹਿਸ ਵਿੱਚ ਸਾਰਿਆਂ ਲੇਖਕਾਂ ਨੇ ਸ਼ਮੂਲੀਅਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪਿਛਲੇ ਦਿਨੀਂ ਹੋਈ ਚੋਣ ਵਿੱਚ ਵੱਡੇ ਗਰੁੱਪ ਵੱਲੋਂ ਦੇਸ਼ ਦੀਆਂ ਅਤੇ ਲੇਖਕਾਂ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇਨਜ਼ਰ ਚੋਣ ਵਿੱਚ ਸਹਿਯੋਗ ਦੇਣ ਦੀ ਭਰਪੂਰ ਸ਼ਲਾਘਾ ਕੀਤੀ ਗਈ।