For the best experience, open
https://m.punjabitribuneonline.com
on your mobile browser.
Advertisement

ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਨੇ ਰੰਗ ਬੰਨ੍ਹਿਆ

06:31 AM Mar 18, 2024 IST
ਪੰਜਾਬੀ  ਹਿੰਦੀ ਤੇ ਉਰਦੂ ਦੇ ਕਵੀਆਂ ਨੇ ਰੰਗ ਬੰਨ੍ਹਿਆ
ਤ੍ਰੈ-ਭਾਸ਼ੀ ਕਵੀ ਦਰਬਾਰ ਵਿੱਚ ਸ਼ਾਮਲ ਕਵੀ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 17 ਮਾਰਚ
ਭਾਸ਼ਾ ਵਿਭਾਗ ਚੰਡੀਗੜ੍ਹ ਦਫ਼ਤਰ ਦੇ ਪੰਜਾਬੀ ਸੈੱਲ ਵੱਲੋਂ ਇੱਥੋਂ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋ. ਗੁਰਸੇਵਕ ਲੰਬੀ ਨੇ ਕੀਤੀ। ਵਿਭਾਗ ਦੇ ਸਹਾਇਕ ਡਾਇਰੈਕਟਰ ਡਾ. ਦਵਿੰਦਰ ਸਿੰਘ ਬੋਹਾ ਨੇ ਸਾਰਿਆਂ ਦਾ ਸਵਾਗਤ ਕਰਦਿਆਂ ਵਿਭਾਗ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ। ਪ੍ਰੋ. ਲੰਬੀ ਨੇ ਆਪਣੀ ਕਵਿਤਾ ‘ਮੇਰੇ ਪਿੰਡ ਦੀ ਸੱਥ ਵਿਚ ਉੱਗ ਆਇਆ ਹੈ ਮੋਬਾਈਲ ਟਾਵਰ’ ਸੁਣਾਈ।
ਇਸ ਕਵੀ ਦਰਬਾਰ ਵਿਚ ਉਰਦੂ, ਪੰਜਾਬੀ ਅਤੇ ਹਿੰਦੀ ਦੇ ਕਵੀਆਂ ਰਮਨ ਸੰਧੂ, ਸ਼ਾਇਰ ਭੱਟੀ, ਦਿਲ ਪ੍ਰੀਤ, ਸੁਧਾ ਜੈਨ ਸੁਦੀਪ, ਗੁਰਦਰਸ਼ਨ ਸਿੰਘ ਮਾਵੀ, ਅਰੁਣਾ ਡੋਗਰਾ ਸ਼ਰਮਾ, ਨੀਲਮ ਨਾਰੰਗ, ਦਵਿੰਦਰ ਕੌਰ ਢਿੱਲੋਂ, ਰੋਹਿਤ ਗਰਚਾ, ਸੰਤੋਸ਼ ਗਰਗ, ਬਵਨੀਤ ਕੌਰ, ਬਲਜੀਤ ਮਰਵਾਹਾ, ਰੇਖਾ ਮਿੱਤਲ, ਵਿਮਲਾ ਗੁਗਲਾਨੀ, ਡਾ. ਬਲਵਿੰਦਰ ਸਿੰਘ ਮੁਹਾਲੀ, ਡਾ.ਨੀਨਾ ਸੈਣੀ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪ੍ਰੋ. ਕੇਵਲਜੀਤ ਸਿੰਘ ਕੰਵਲ, ਦਵਿੰਦਰ ਖੁਸ਼ ਧਾਲੀਵਾਲ, ਸਤਵਿੰਦਰ ਸਿੰਘ ਧੜਾਕ, ਪਰਮਜੀਤ ਕੌਰ ਪਰਮ, ਜਤਿੰਦਰ ਸਿੰਘ ਕਕਰਾਲੀ, ਦਰਸ਼ਨ ਤਿਉਣਾ, ਜਸਵਿੰਦਰ ਸਿੰਘ ਕਾਈਨੌਰ, ਨਿੰਮੀ ਵਸ਼ਿਸ਼ਟ, ਮਨਜੀਤ ਪਾਲ ਸਿੰਘ, ਪ੍ਰਭਜੋਤ ਕੌਰ ਜੋਤ, ਬਲਜੀਤ ਫਿੱਡਿਆਂਵਾਲਾ, ਸੁਮਿਤ, ਸੁਨੀਲਮ ਮੰਡ, ਸਿਮਰਜੀਤ ਕੌਰ ਗਰੇਵਾਲ, ਗੁਰਜੋਧ ਕੌਰ, ਤਰਸੇਮ ਸਿੰਘ ਕਾਲੇਵਾਲ, ਪਿਆਰਾ ਸਿੰਘ ਰਾਹੀ, ਭਗਤ ਰਾਮ ਰੰਗਾੜਾ, ਗੁਰਮਾਨ ਸੈਣੀ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਖੁਸ਼ੀ ਰਾਮ ਨਿਮਾਣਾ, ਕਿਰਨ ਬੇਦੀ, ਅਨੁਸ਼ਕਰ ਮਹੇਸ਼ ਅਤੇ ਬਾਬੂ ਰਾਮ ਦੀਵਾਨਾ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ।

Advertisement

Advertisement
Advertisement
Author Image

sanam grng

View all posts

Advertisement